Thursday, February 3, 2022

ਚੰਗਾ ਜ਼ਮਾਨਾ ਚੰਗੇ ਬੰਦੇ p3

              ਚੰਗਾ ਜ਼ਮਾਨਾ ਚੰਗੇ ਬੰਦੇ

ਸਾਡੇ ਜ਼ਮਾਨੇ ਪਿੰਡਾਂ ਦੇ ਰਹਿਣ ਸਹਿਣ ਸੀ ਚੰਗੇ

ਮਹਿਨਤੀ ਕਿਰਤ ਕਰਨ ਵਾਲੇ ਦਿਲਾਂ ਦੇ ਸਾਫ਼ ਬੰਦੇ

ਮੀਂਹ ਤੋਂ ਬਾਦ ਜੱਦ ਖੇਤ ਵੱਤੇ ਸੀ ਆਓਂਦੇ

ਸਿੱਧੇ ਸਿਆੜ ਖਿੱਚ ,ਰੌਲ ਰੌਲ ਪੈਲੀ ਸੀ ਵਾਹੁੰਦੇ

ਸੁਹਾਗਾ ਦੇ ਪਧੱਰ ਕਰ,ਬੀਜਣ ਲਈ ਤਿਆਰ ਸੀ ਕਰੇਂਦੇ

ਭਾਗਾਂ ਵਾਲਿਆਂ ਪਿੱਛੇ ਘਰਵਾਲੀ  ਝੋਲੀ ਲਈ  ਕੇਰਦੀ ਸੀ ਬੀ

ਰੰਬਾ ਲੁਹਾਰ ਤੋਂ ਚੰਡਾਅ ,ਕਰਦੇ ਗਿੱਠ ਕਣਕ ਦੀ ਗੋਡੀ

ਦਾਤੀਆਂ ਦੇ ਦੰਦੇ ਤਰਖ਼ਾਣ ਤੋਂ ਕਢਾ ,ਕਰਦੇ ਹੱਥੀਂ ਵਾਡੀ

ਪਿੜ ਫ਼ਲਾਹਾ ਬਣਾ, ਭਰੀਆਂ ਖਲਾਰ, ਹੁੰਦੀ ਸੀ ਗਹਾਈ

ਹਵਾ ਦੀ ਰੁੱਕ ਵੇਖ ਹੁੰਦੀ ਸੀ ਉੜਾਈ ਛੱਟਾਈ

ਤੂੜੀ ਦਾ ਵੱਡਾ ਢੇਰ,ਦਾਣਿਆਂ ਦਾ ਛੋਟਾ ਬੋਹਲ ਸੀ ਲਾਓਂਦੇ

ਤੰਗਲੀ ਨਾਲ ਕੱਠੀ ਕਰ,ਤੰਗੜ ਬੰਨ, ਤੂੜੀ ਸਿਰਾਂ ਤੇ  ਢੋਂਦੇ

ਨਾੜ ਜਾਂ ਸਲਵਾੜ ਲੈ ,ਪਰਾਲੀ ਦੇ  ਬੇੜਾਂ ਨਾਲ ਮੂਸਲ ਸੀ ਬਣਾਓਂਦੇ

 ਤੋਲਕੇ ਤੱਕੜੀ ਨਾਲ ਬੋਰੀਂ ਪਾ,ਗੱਡੇ ਲੱਦ ਦਾਨੇ ਮੰਡੀ ਲੈ ਜਾਂਦੇ

ਖੱਟੀ ਕਰ ,ਸ਼ਹਿਰੋਂ ਸਾਲ ਭਰ ਦਾ ਸੌਦਾ ਪੱਤਾ ਲੈਂਦੇ

ਗੰਨੇ ਵੀ ਗਡਾਸੀ ਨਾਲ ਵੱਡ,ਛਿਲੱੜ ਨਾਲ ਛਿੱਲ, ਬੇਲਣੇ ਤੇ ਲਿਆਓਂਦੇ

ਰੱਸ ਕੱਢ,ਕੜਾਹੇ ਪਾ,ਖੋਰੀ ਸਲਵਾੜ ਚੁੱਭੇ ਝੋਕ,ਪੱਤ ਸੀ ਰੜੌਂਦੇ

ਗੰਡ ਵਿੱਚ ਪਾ ਠੰਢਾ ਹੋਏ,ਪੇਸੀਆਂ ਵਿਛੇ  ਖੇਸ ਤੇ ਪਾਓਂਦੇ

ਇੰਝ ਹੱਥੀਂ ਮਹਿਨਤ ਕਰ ਪਸੀਨਾ ਬਹਾ ਕੇ ਜੀਵਨ ਸੀ ਲੰਘਾਓਂਦੇ

ਖੁਸ਼,ਕੱਠੇ ਖਾਂਦੇ ਪੀਂਦੇ, ਹੱਸਦੇ ਖੇਡਦੇ ਰੱਬ ਦਾ ਸ਼ੁਕਰ ਮਨੌਂਦੇ


No comments:

Post a Comment