ਲਗੀ ਤਾਂ ਇਹ ਕੈਸੀ ਲੱਗੀ
ਕੀ ਇਹ ਲੱਗੀ
ਕਿੰਝ ਇਹ ਲਗੀ
ਕਿਥੋਂ ਇਹ ਲਗੀ
ਲੱਗੀ ਤਾਂ ਕਿਓਂ ਇਹ ਲਗੀ
ਸੁਲਘਦੀ ਚੰਗਿਆਰੀ ਤੋਂ ਅੱਗ
ਅੱਗ ਤੋਂ ਭਾਂਬੜ ਬਣ ਲਗੀ
ਧੁਰੋਂ ਤਾਂ ਮੈਂ ਨਹੀਂ ਲਿਖਾਈ
ਨਾ ਮੈਂਨੂੰ ਕਿਸੇ ਗੁਰੂ ਪੜਾਈ
ਨਾ ਮੈਂਨੂੰ ਕਿਸੇ ਸਾਧ ਸਿਖਾਈ
ਅਪਣੇ ਆਪ ਪਤਾ ਨਹੀਂ ਕਿਥੋਂ ਆਈ
ਚੈਨ ਗਵਾਈ
ਨੀਂਦ ਗਵਾਈ
ਗਵਾਈ ਬੇ-ਪਰਵਾਹੀ
ਫਿਰ ਵੀ ਚਿੱਤ ਚੰਗੀ ਲੱਗੀ
ਸੌ ਸੌ ਇਸ ਸਵਾਲ ਉਠਾਏ
ਕੋਈ ਵੀ ਪਰ ਜਬਾਬ ਲੱਭ ਨਾ ਪਾਂਂਵਾਂ
ਡੂੰਗਿਆਂ ਸੋਚਾਂ ਵਿੱਚ ਡੁੱਬਦਾ ਜਾਂਵਾਂ
ਘੁਮੱਣ ਘੇਰੀ 'ਚੋਂ ਨਿਕਲ ਨਾ ਪਾਂਵਾਂ
ਬੰਦਾ ਜਾਏ ਤਾਂ ਕਿੱਥੇ ਜਾਏ
ਬਨੌਣ ਵਾਲੇ ਇਹ ਬੁਝਾਰਤ ਬਣਾਈ
ਸੋਚ ਨਾਲ ਇਹ ਨਾ ਸੁੱਝੇ
ਚੁਪ ਨਾਲ ਇਹ ਨਾ ਬੁਜੇ
ਬੁਝਾਰਤ ਇਹ ਕੋਈ ਨਾ ਬੁੱਝੇ
ਤੰਨ ਨੂੰ ਲੱਗੀ
ਮੰਨ ਨੂੰ ਲੱਗੀ
ਉਸ ਮਿਲਣ ਦੀ ਪਿਆਸ ਇਹ ਲੱਗੀ
ਪਿਆਸ ਜੇ ਨਾ ਹੋਈ ਪੂਰੀ
ਕੀ ਜਿੰਦ ਮੇਰੀ ਰਹੂ ਅਧੂਰੀ
ਕਿਨੀ ਵਾਰ ਚੱਕਰ ਚੌਰਾਸੀ ਪਵਾਂਗਾ
ਕਿ ਇਸ ਚੱਕਰੋਂ ਨਿਕਲ ਵੀ ਸਕਾਂਗਾ
ਕਿੱਥੋਂ ਮੈਂ ਉਹ ਅਮਿ੍ਤ ਲਿਆਂਵਾਂ
ਇਸ ਲੱਗੀ ਪਿਆਸ ਨੂੰ ਮਿਟ ਮਟਾਂਵਾਂ
ਲੱਗੀ ਮਿਟਾ,ਆਪ ਮਿਟ ਉਸ ਵਿੱਚ ਸਮਾਂਵਾਂ
No comments:
Post a Comment