Tuesday, February 22, 2022

ਰੁਕ ਜਾ ਜਸਿਆ p3

                                        ਰੁਕ ਜਾ ਜਸਿਆ

ਰੁਕ ਜਾ ਜਸਿਆ,ਕਿਓਂ ਤੂੰ ਕਿੱਥੇਂ ਜਾਂਵੇਂ ਐਂਵੇਂ  ਦੌੜੇਂ

ਪੱਲ ਸਾਹ  ਲੈ  ਲਾ ,ਕਿਓਂ ਤੂੰ ਅਪਣਾ ਦੱਮ ਤੋੜੇਂ

ਜਿਸ ਪਿੱਛੇ ਤੂੰ ਨੱਸੇਂ ,ਸੱਭ ਰਹਿ ਜਾਣਾ ਉਹ ਇੱਥੇ

ਕੋਈ ਤੇਰੇ ਨਾਲ ਨਹੀਂ ਹੋਣਾ,ਸੋਚੇਂਗਾ ਗਏ ਸੱਭ ਕਿੱਥੇ

ਇਹ ਮਹਿਲ, ਇਹ ਜਗੀਰਾਂ,ਇਹ ਘੋੜੇ ਤੇ ਰੱਥ ਹਾਥੀ

ਜਾਣੇ ਨਹੀਂ ਨਾਲ ਤੇਰੇ,ਨਾ ਜਾਂਣਾ ਨਾਲ ਕੋਈ ਸਾਥੀ

ਕੁਕਰਮਾ ਵਿੱਚ ਮਜ਼ੇ ਮਾਰੇਂ,ਸੂਕਰਮਾ ਤੋਂ ਮੂੰਹ ਮੋੜੇਂ

ਰੁੱਕ ਜਾ ਜਸਿਆ ਕਿਓਂ, ਤੂੰ ,ਕਿੱਥੇ ਐਂਵੇਂ ਦੌੜੇਂ

ਧੰਨ ਦੌਲਤ ਲਈ ਲਲਚਾਂਵੇਂ,ਇਹ ਕੇਵਲ ਮਾਇਆ ਜੰਜਾਲ

ਮਿੱਟੀ ਨਾਲ ਜਦ ਮਿੱਟੀ ਮਿਲੀ ,ਇਹ ਨਹੀਂ ਹੋਣੇ ਨਾਲ

ਰੰਗ ਰਲਿਆਂ ਮਨੌਂਦਾ ਜਾਂਵੇਂ,ਉਸ ਦੇ ਰੰਗ ਦਾ ਨਹੀਂ ਖਿਆਲ

ਕੀ ਜੋ ਤੂੰ ਕੀਤਾ,ਕੀ ਉਸ ਨੂੰ ਮਨਜ਼ੂਰ,ਕੀਤਾ ਨਾ ਕਦੇ ਸਵਾਲ

ਦਿੱਲ ਵਿੱਚ ਛੁਪਾ ਕੇ ਕਾਮਨਾ,ਹੱਥ ਤੂੰ ਉਸ ਅੱਗੇ ਜੋੜੇਂ

ਪੱਲ ਰੁੱਕ ਸੋਚ ਓ ਜਸਿਆ,ਐਂਵੇਂ ਤੂੰ ਕਿੱਥੇ ਜਾਂਵੇਂ ਦੌੜੇਂ

ਲੋੜਾਂ ਪਿੱਛੇ ਦੌੜ ਥੱਕ ਜਾਂਵੇਂਗਾ,ਮੰਜ਼ਲ ਨਾ ਕੋਈ ਪਾਂਵੇਂਗਾ

ਲੌੜ ਪੂਰੀ ਹੋਈ,ਲੌੜਾਂ ਨਾ ਹੋਣ ਪੂਰੀਆਂ,ਬੇ-ਅਰਥ ਜਿੰਦ ਰੁਲਾਏਂਗਾ

ਖਾਲੀ ਹੱਥ ਰੋਂਦਾ ਤੂੰ ਆਇਆ,ਖਾਲੀ ਹੱਥ ਰੋਂਦਾ ਜਾਏਂਗਾ

ਕਰਮ ਹੀ ਤੇਰੇ ਨਾਲ ਜਾਂਣੇ,ਚੰਗਾ ਹੋਂਵੇਂ ਚੰਗੇ ਕਰਮ ਜੋੜੇਂ

ਕੁੱਛ ਖਿਣ ਰੁੱਕ ਕੇ ਸੋਚ ਓ ਜਸਿਆ ,ਅੰਨਾ ਜਾਂਵੇਂ ਤੂੰ ਦੌੜੇਂ

ਤੂੰ ਇਸ ਪਾਰ ,ਸੰਸਾਰ ਸਾਗਰ ਵਿੱਚਕਾਰ,ਉਹ ਉਸ ਪਾਰ

ਚੰਗੇ ਕਰਮਾਂ ਦੀ ਕਿਸ਼ਤੀ ਬਣਾ ਲੈ

ਸੱਚੇ ਨਾਮ ਦਾ ਚੱਪੂੂ ਚਲਾ ਲੈ

ਦਿਲੋਂ ਸਿਮਰਨ ਕਰ ਸਾਸ ਗਾ੍ਸ

ਤੂੰ ਪਹੁੰਚ ਜਾਂਵੇਂਗਾ ਉਸ ਦੇ ਪਾਸ

ਉਸ ਨਾਲ ਮਨ ਲਾ,ਚਾਹ ਕੋਈ ਰਹੂ ਨਾ ਅਧੂਰੀ

ਚੌਰਾਸੀ ਦੀ ਦੌੜ ਤੇਰੀ ਹੋ ਜਾਊਗੀ ਫਿਰ ਪੂਰੀ

ਕੋਟ ਕੋਟ ਕਤੇਬ,ਵੇਦਾ  ਕੋਟ ਗ੍ੰਥ ਤੂੰ  ਪੜੇਂ

ਇੱਕ ਪਾਸੇ ਗਤਿ ਹੈ ਤੇਰੀ,ਦੂਜੇ ਪਾਸੇ ਐਂਵੇਂ ਦੌੜੇਂ


No comments:

Post a Comment