ਹੈਂਕੜ ਟੁੱਟੀ ਲੜਾਈ ਮੁੱਕੀ
ਦਾਰੂ ਪੀ ਸ਼ੇਰ ਅਸੀਂ ਬਣੇ ,ਬੀਵੀ ਨਾਲ ਲੈ ਲਿਆ ਪੰਗਾ
ਕਹੇ ਸ਼ਰਾਬ ਤੇਰਾ ਭੈੜੀ ,ਮੇਰੀ ਦੁਸ਼ਮਨ ਪੀ ਕਰ ਕਰੇਂ ਦੰਗਾ
ਪੈਸੇ ਰੋੜੇਂ ਇਸ ਢਿੱਡ ਲੂਣੀ ਤੇ,ਕੰਮ ਨਹੀਂ ਇਹ ਚੰਗਾ
ਅੱਜ ਮੈਂ ਕਰ ਕੇ ਰਹੂਂਗੀ ਫ਼ੈਸਲਾ,ਜਾਂ ਇਹ ਰਹੂ ਜਾਂ ਮੈਂ
ਹੈਂਕੜਿਆ ਕਹਿ ਬੈਠਾ,ਸ਼ਰਾਬ ਰਹੂਗੀ,ਜਾ ਜਿੱਥੇ ਜਾਣਾ ਤੈਂ
ਸਮਝੌਂਦੀ ਕਹੇ,ਸੋਚ ,ਮੇਰੇ ਬਿਨ ਬੋਲ ਜਾਣੀ ਤੇਰੀ ਟੈਂ
ਛੱੜਾ ਸੀ ਵਿਆਹ ਤੋਂ ਪਹਿਲਾਂ ,ਹੁਣ ਵੀ ਰਹਿ ਲਊਂਗਾ
ਢੱਠੇ ਖੂਹ,ਜਾਂ ਜਹੱਨੂੰ,ਜਾਂ ਪੇਕੇ ਚਲੀ ਤੂੰ ਜਾ
ਮੈਂ ਚਲੀ ਆਪਣੇ ਪੇਕੇ,ਪਿੱਛੇ ਨਾ ਮੇਰੇ ਆਂਈਂ
ਪੈਰ ਨਹੀਂ ਪੌਣਾ ਮੁੜ ਇੱਥੇ,ਚਾਹੇ ਰੱਬ ਨੂੰ ਫ਼ਰਿਆਦ ਲਗਾਂਈਂ
ਕੁੱਛ ਦਿਨ ਆਜ਼ਾਦੀ ਖੁਸ਼ੀ ਵਿੱਚ ਲੰਗੇ,ਉੜਾਂ ਬਣ ਪਰਿੰਦਾ
ਜਾਦਾ ਨਹੀਂ ਮਰਦ ਰਹਿ ਸਕਣ ਕੱਲੇ,ਜ਼ੋਸ਼ ਇੱਕ ਦੋ ਦਿਨ ਰਹਿੰਦਾ
ਰੋਟੀ ਸੱੜ ਗਈ,ਦਾਲ ਥੱਲੇ ਲੱਗੀ,ਖਾਣੇ ਦਾ ਆਇਆ ਨਾ ਸਵਾਦ
ਹੌਲੀ ਹੌਲੀ ਤਨਾਹੀ ਘੇਰਾ ਪਾਇਆ,ਉਸ ਦੀ ਆਈ ਯਾਦ
ਫ਼ੋਕੀ ਹੈਂਕੜ,ਗੁਸਤਾਖ ਮਰਦਨਗੀ ਛੱਡ ,ਪਹੁੰਚੇ ਆਪਣੇ ਸੋਹਰੇ
ਮਿਨਤਾਂ ਪਾਇਆਂ ,ਨੱਕ ਰਗੜਿਆ, ਕੰਨ ਫੱੜ ਬੈਠੇ ਉਸ ਦੇ ਮੂਹਰੇ
ਕਿਂਝ ਜਿੰਦ ਬੀਤੀ ਉਸ ਬਿਨ,ਰੋ ਰੋ ਦਾਸਤਾਂ ਆਪਣੀ ਸੁਣਾਈ
ਆਖਰ ਉਹ ਸੀ ਔਰਤ ਮਾਫ਼ ਕੀਤਾ,ਤਰਸ ਮੇਰੇ ਤੇ ਖਾਈ
ਕਹੇ ਮੈਂਨੂੰ ਵੀ ਨਹੀਂ ਚੰਗਾ ਲਗਦਾ,ਲਾਂਵਾਂ ਤੇਰੇ ਤੇ ਕੋਈ ਬੰਦਸ਼
ਪਰ ਕੀ ਕਰਾਂ ,ਮੈਂਨੂੰ ਫ਼ਿਕਰ ਤੇਰੀ,ਇਹ ਹੈ ਕੌੜਾ ਸੱਚ
ਮੇਰੀ ਹੈਂਕੜ ਟੁੱਟੀ
ਸਾਡੀ ਲੜਾਈ ਮੁੱਕੀ
ਸੁਲਾਹ ਸਫ਼ਾਈ ਕਰ ,ਅਸੀਂ ਜਿੰਦ ਅੱਗੇ ਚਲਾਈ
ਇੱਕ ਦੂਜੇ ਦਾ ਕਹਿਣਾ ਮੰਨ ਕੇ ਘਰ ਹੀ ਜਨੱਤ ਪਾਈ
No comments:
Post a Comment