ਟੌਰ ਕੱਛੇ ਦੀ
ਟੌਰ ਕੱਢਣ ਤੇ ਮੇਰੀ ਹੋਈ ਹਾਸੋਆਣੀ
ਸੁਣੋ ਮੈਂ ਸੁਣਾਂਵਾਂ ਉਹ ਕਹਾਣੀ
ਕੱਛਾ ਸੀ ਮੈਂ ਇੱਕ ਨਵਾਂ ਸਮਾਇਆ
ਕੱਪੜਾ ਵੀ ਉਸ ਦਾ ਮਹਿੰਗਾ ਆਇਆ
ਸੀਣ ਲਈ ਦਰਜੀ ਦਿਮਾਗ ਲੜਾਇਆ
ਲਾਲ,ਫੱਟੀਆਂ ਵਾਲਾ ਕੱਛਾ ਬਣਾਇਆ
ਫੁੱਲਾ ਕੱਛਾ ਵੇਖ,ਮੈਂ ਪਿੰਡ ਦਿਖੌਣਾ ਚਾਹਿਆ
ਪਹਨ ਕੱਛਾ ਮੈਂ ਬੋੜ ਥੱਲੇ ਆਇਆ
ਛਾਂਵੇਂ ਬੈਠੇ ਸੱਭ ਕੱਛਾ ਸੁਹਲਾਇਆ
ਖੁੱਸ਼ ਹੋ ਮੈਂ ਨੱਠਾ ਸਾਰੇ ਪਿੰਡ ਕੱਛ ਵਿਖੌਣ
ਅੱਗੋਂ ਜੱਗਾ ਜੱਸਾ ਬੌਲਦਾਂ ਦੀ ਜੌੜੀ ਲਈ ਔਣ
ਲਾਲ ਰੰਗ ਵੇਖ ਇੱਕ ਬੈਲ ਬੌਖਲਾਇਆ
ਨਾਸਾਂ ਉਸ ਦਿਆਂ ਫੁੱਲਿਆਂ ,ਉਸ ਗੁੱਸਾ ਖਾਇਆ
ਖੱਬੇ ਖੁਰ ਨਾਲ ਧਰਤ ਖਰੋਚ ਨੱਸ ਮੇਰੇ ਵੱਲ ਆਇਆ
ਲਾਲ ਅੱਖਾਂ,ਵਂਡੇ ਤਿੱਖੇ ਸਿੰਗ ਵੇਖ ਮੈਂ ਘੱਭਰਾਇਆ
ਜਾਨ ਬਚੌਣ ਲਈ ਮੈਂ ਦਰੱਖਤ ਤੇ ਚੜਿਆ
ਖੂੰਗੇ ਇੱਕ ਵਿੱਚ ਮੇਰਾ ਕੱਛਾ ਬੁਰਾ ਅੜਿਆ
ਉੱਚੀ ਟਾਹਣੀ ਮੈਂ ਗਿਆ ਚੱੜ
ਖੂੰਗੇ ਫਸ ਮੇਰਾ ਕੱਛਾ ਗਿਆ ਫੱਟ
ਪੇੜ ਤੇ ਬੈਠਾ ਮੈਂ ਅੱਧ ਨੰਗਾ
ਢਕਣ ਲਈ ਕੋਈ ਲੀੜਾ ਮੰਗਾਂ
ਸ਼ੁਕਰ ਕੀਤੀ ਕੁਦਰੱਤੀਂ ਉੱਥੇ ਤਾਇਆ ਆਇਆ
ਤੇੜੋਂ ਲਾਅ ਪਰਨਾ ਉਸ ਮੈਂਨੂੰ ਫੜਾਇਆ
ਸਾਫਾ ਬੰਨ ਮੈਂ ਆਪਣੀ ਇਜ਼ੱਤ ਬਚਾਈ
ਕੰਨਾ ਨੂੰ ਹੱਥ ਲਾਇਆ,ਅਕਲ ਮੈਂ ਨੂੰ ਆਈ
ਕੱਛੇ ਤੇ ਕੀ ਘਮੰਡ ਕਰਨਾ ਮੇਰੇ ਭਾਈ
No comments:
Post a Comment