ਅੱਜ ਯਾਰ ਨੇ ਆਉਂਣਾ
ਅੱਜ ਦਿਨ ਵਡਭਾਗੀ,ਅੱਜ ਦਿਨ ਸੋਹਣਾ ਆ
ਅੱਜ ਮੇਰੇ ਯਾਰ ਨੇ ਆਉਂਣਾ ਆ
ਅੱਜ ਮੇਰੇ ਪਿਆਰ ਨੇ ਆਉਂਣਾ ਆ
ਵਿਛੜੇ ਦਿਨ ਗਿਨਤੀ ਵਿਚ ਚਾਰ
ਤੰਨਹਾਈ ਵਿਚ ਸਾਨੂੰ ਲੱਗਣ ਵਰੇ ਹਜ਼ਾਰ
ਬਿਨ ਉਨ੍ਹਾਂ ਦਿਨ ਲੰਬੇ,ਲੰਬਿਆਂ ਕੱਟੀਆਂ ਰਾਤਾਂ
ਮਿਲਣ ਨੂੰ ਦੋਨੋਂ ਤੜਫਦੇ ਰਹੇ,ਫੋਨੀ ਹੋਣ ਬਾਤਾਂ
ਸ਼ਾਹੀ ਪੱਕਵਾਨ ਦਾ ਵੀ ਸਵਾਦ ਨਾ ਆਇਆ
ਪੀ ਘੁੱਟ ਸ਼ਰਾਬ ਅਸੀਂ ਉਨ੍ਹੇਂ ਭੁਲਣਾ ਚਾਹਿਆ
ਟੁੱਟਾ ਨਸ਼ਾਂ ,ਚੇਹਰਾ ਉਨ੍ਹਾਂ ਦਾ ਪੈਮਾਨੇ ਵਿਚ ਪਾਇਆ
ਹੱਥ ਛੋਹ ਲਈ ਉਤਾਵਵੇ,ਜੱਫੀ ਲਈ ਬਾਂਵਾਂ ਬੇ-ਚੈਨ
ਬੋਲ ਸੁਣਨ ਲਈ ਕੰਨ ਖੜੇ,ਚੇਹਰਾ ਨਿਹਾਰਣ ਲਈ ਨੈਣ
ਇੰਤਜ਼ਾਰ ਉਨ੍ਹਾਂ ਵਿਚ ਬੈਠੇ,ਦਿਲ ਤੇਜ਼ੀ ਤੇਜ਼ੀ ਧੱੜਕੇ
ਦਿਮਾਗ ਖੁਸ਼ੀ ਵਿਚ ਪਾਗਲ ਹੋਇਆ,ਮੰਨ ਬੇ-ਕਾਬੂੂ ਭੱੜਕੇ
ਸ਼ਰੀਰ ਝੁਣਝੁਣਿਆਂ ਨਾਲ ਕੰਬੇ,ਮੁੱਖ ਖ਼ੁਸ਼ੀ ਨਾਲ ਚਮਕੇ
ਹਰ ਭੱਰਿਆਂ ਦੋ ਰੂਹਾਂ ਹੋਣਗਿਆਂ,ਜੋ ਵਿਜੋਗੀ ਮੁਰਝਾਈਂਆਂ
ਮੁੜ ਇਹ ਬਂਨਵਾਸ ਨਾ ਦੇਂਈਂ,ਸਜਾ ਨਾ ਦੇਂਈਂ,ਕੱਠੇ ਰੱਖੀਂ ਸਾਈਂਆਂ
No comments:
Post a Comment