Sunday, March 26, 2023

ਥੋੜੀ ਪੀ ਲੈਣ ਦੇ

                ਥੋੜੀ ਪੀ ਲੈਣ ਦੇ


ਪੀ ਲੈਣ ਦੇ ਮੈਂਨੂੰ ਥੋੜੀ ਪੀ ਲੈਣ ਦੇ

ਦੋ ਪੱਲ ਖੁਸ਼ੀ ਦੇ ਜੀ ਲੈਣ ਦੇ

ਦੋ ਘੁੱਟ ਇਹ ਸ਼ਰਾਬ 

ਨਹੀਂ ਹੈ ਕੋਈ ਖਰਾਬ

ਪੀ ਕੇ ਥੋੜਾ ਮਸਤ ਮੈਂ ਹੋ ਜਾਂਵਾਂ

ਲੱਖ ਲੱਖ ਦਿਆਂ ਗੱਲਾਂ ਸੁਣਾਂਵਾਂ

ਮਹਿਫਲ ਵਿਂਚ ਰੋਣਕ ਲਿਆਂਵਾਂ

ਸੁਣ ਮੇਰਿਆਂ ਕਹਾਣਿਆਂ ਦੋਸਤ ਖੁਸ਼ ਹੋ ਜਾਂਦੇ

ਕੁੱਛ ਦੇਰ  ਉਹ ਅਪਣੇ  ਦੁੱਖ ਦਰਦ ਭੁੱਲਾਂਦੇ

ਪੀ ਸ਼ਰਾਬ ਮੈਂ ਕਰਾਂ ਨਾ ਦੰਗਾ

ਬੇ-ਪਰਵਾਹ ਹੋ ਸੱਚ ਕਹਿਣੋ ਨਾ ਸੰਗਾਂ

ਮੈਂ ਜੋ ਅੰਦਰੋਂ , ਪੀ ,ਬਾਹਰ ਉਹ ਆਏ

ਸੱਚੀ ਮੇਰੀ ਫ਼ਿਤਰੱਤ ਜਾਹਰ ਹੋ ਜਾਏ

ਦਿਲ ਮੇਰਾ ਸਾਫ, ਸੋਚ ਮੇਰੀ ਚੰਗੀ

ਬੁਰਾ ਨਾ ਸੋਚਾਂ ਕਿਸੇ ਲਈ,ਸੱਭ ਦੀ ਖੁਸ਼ੀ ਹਮੇਸ਼ਾਂ ਮੰਗੀ

ਪੀ ਸ਼ਰਾਬ ਜੇ ਮੈਂ ਕਰਾਂ ਗੁਸਤਾਖੀ

ਬਖ਼ਸ਼ੋ ਮੈਂਨੂੰ ਮੰਗਾਂ ਤੁਹਾਥੋਂ ਮਾਫੀ

ਸੋ ਪੀ ਲੈਣ ਦੇ ਥੋੜੀ ਪੀ ਲੈਣ ਦੇ

ਦੋ ਪੱਲ ਖੁਸ਼ੀ ਦੇ ਜੀ ਲੈਣ ਦੇ

No comments:

Post a Comment