ਕੱਚੇ ਭਾਂਡੇ ਠੀਕਰੀ ਬਣੇ
ਮਜਬੂਤ ਕਰ ਆਪ ਨੂੰ,ਇੱਕ ਠੋਕਰੇ ਟੁੱਟੇਂ ਨਾ
ਮੌਕੇ ਹੈ ਤੇਰੇ ਕੋਲ,ਇਹ ਮੌਕੇ ਤੋਂ ਤੂੰ ਉੱਕੇਂ ਨਾ
ਬਾਰ ਬਾਰ ਨਹੀੰ ਜੂਨੇ ਔਣਾ,ਇਹ ਵਾਰੀ ਐਂਵੇਂ ਸੁੱਟੇਂ ਨਾ
ਕੱਚੇ ਹੁੰਦੇ ਉਹ ਭਾਂਡੇ ਜੋ ਇੱਕ ਠੋਕਰੀਂ ਟੁੱਟੇ
ਕਿਰਤ ਦੀ ਭੱਠੀ ਦੇ ਭੱਖੇ ਨਹੀਂ ,ਨਹੀਂ ਪੱਕੇ
ਉਸ ਨੂੰ ਭੁੱਲੇ ਗਏ ਨਾਮ ਨਹੀਂ ਉਹ ਜਪੇ
ਵੰਡ ਕੇ ਉਨ੍ਹਾਂ ਨੂੰ ਛੱਕਣਾ ਨਾ ਆਇਆ
ਆਪ ਲਈ ਬੀਜਿਆ,ਆਪ ਹੀ ਖਾਇਆ
ਧਨ ਦੌਲਤ ਦੇ ਪਿੱਛੇ ਨੱਸੇ
ਮੋਹ ਮਾਇਆ ਦੇ ਜਾਲ ਫਸੇ
ਮੰਨ ਦੇ ਫਿੱਕੇ ,ਤੇ ਤੰਨ ਦੇ ਕੱਚੇ
ਠੀਕਰ ਹੋ ਗਏ ਇੱਕ ਠੋਕਰੇ,ਨਹੀਂ ਬਚੇ
ਟੁੱਟੇ ਨਹੀਂ ਉਹ ਧਰਮ ਦੇ ਬੰਦੇ
ਮੱਥੇ ਕਰਮ ਜਿਨ੍ਹਾਂ ਲਿਖਾਏ ਚੰਗੇ
ਭੱਠੀ ਤੱਪ ਕੇ ਪਿਆਰ ਦੀ ਲਈ ਪਾਣ
ਪੱੜ ਗ੍ਰੰਥ ਉਨ੍ਹਾ ਇਕੱਠਾ ਕੀਤਾ ਗਿਆਨ
ਚੰਗੀ ਸੋਚ ਸੋਚ ,ਬਣੇ ਉਹ ਵਿਧਵਾਨ
ਸਫਲ ਸੇਵਾ ਕਰ ਕਮਾਇਆ ਨਾਮ
ਮੰਨੋ ਸੁੱਚੇ,ਦਿਲੋਂ ਸੱਚੇ,ਉਹ ਸੰਨ ਇੰਨਸਾਨ
ਪੈੜ ਉਨ੍ਹਾਂ ਦੀ ਫੜ,ਆਪਣਾ ਰਾਹ ਬਣਾ ਲੈ
ਦੁਰਲੱਭ ਦਹਿ ਇਸ ਵਾਰੀ ਲੇਖੇ ਲਾ ਲੈ
No comments:
Post a Comment