Saturday, March 18, 2023

ਯਾਦਾਂ ਦੀ ਚੂਰੀ p3

                              ਯਾਦਾਂ ਦੀ ਚੂਰੀ


ਐਸ ਉਮਰੇ ਮੈਂ ਜਸ਼ਨ ਮਨਾਂਵਾਂ

ਖੁਸ਼ੀ ਜੋ ਮਿਲੀ,ਉਸ ਯਾਦ ਦੀ ਚੂਰੀ ਖਾਂਵਾਂ

ਸਾਰੀ ਜਿੰਦ ਖੁਸ਼ਿਆਂ ਮਾਣੀਆ ਪੂਰੀਆਂ

ਖ਼ਵਾਸ਼ਾਂ ਨਹੀਂ ਰਿਹਆਂ ਕੋਈ ਅਧੂਰੀਆਂ

ਐਸ਼ ਵੀ ਕੀਤੀ ਆਯਾਸ਼ੀ ਵੀ ਕੀਤੀ

ਚਾਹ ਦਾ ਸਵੀਦ ਲਿਆ,ਸ਼ਰਾਬ ਵੀ ਪੀਤੀ

ਅਸੀਂ ਨਹੀਂ ਦੁੱਧ ਦੇ ਧੁਲੇ ਹੋਏ ,ਭਾਈ

ਕੁੱਛ ਝੂਠ ਵੀ ਬੋਲਿਆ,ਕੁੱਛ ਠੱਗੀ ਲਾਈ

ਧੰਨ ਵੀ ਲੋਚਿਆ,ਕੱਠੀ ਕੀਤੀ ਕੁੱਛ ਸਰਮਾਇਆ

ਜਿਨਾ ਮਿਲਿਆ ਸੰਤੋਖ ਕੀਤਾ,ਜਾਦੇ ਲਈ ਨਹੀਂ ਮੰਨ ਲੱਲਚਾਇਆ

ਸੱਚ ਬੋਲਣ ਤੋਂ ਨਹੀਂ ਸ਼ਰਮਾਏ

ਦੁਸ਼ਮਣੀ ਮੋਲ ਲੀਤੀ,ਦੋਸਤ ਵੀ ਬਣਾਏ

ਦਿਲੋਂ ਪਿਆਰ ਵੀ ਕੀਤੀ,ਕੀਤੀ ਥੋੜੀ ਬੇ-ਵਿਫ਼ਾਈ

ਪਰ ਇੱਕ ਵਾਰ ਲਾਈ ਤਾਂ ਤੋੜ ਨਿਭਾਈ

ਕੁੱਛ ਗਿਆਨ ਕੱਠਾ ਕੀਤਾ,ਕੁੱਛ ਧਿਆਨ ਵੀ ਲਗਾਇਆ

ਨਾਸਤਕ ਨਹੀਂ,ਉਸੇ ਸੱਚ ਮੰਨਿਆ,ਕੁੱਛ ਨਾਮ ਧਿਆਇਆ

ਸੇਹਣੀ ਰਹੀ,ਅੱਜ ਵੀ ਸੋਹਣੀ ਜਿੰਦਗੀ,ਹੋਰ ਨਾ ਮੰਗਾਂ ਕੁੱਛ 

ਤੰਨਦੁਰੁਸਤੀ ਬਖ਼ਸ਼ੇ ਅਖੀਰ ਤੱਕ,ਰਹਾਂ ਮੈਂ ਹਮੇਸ਼ਾਂ ਖੁਸ਼


No comments:

Post a Comment