Friday, March 10, 2023

ਉਹ ਵੀ ਦਿਨ ਚੰਗੇ p3

                       ਉਹ ਵੀ ਦਿਨ ਚੰਗੇ


ਉਹ ਵੀ ਦਿਨ ਚੰਗੇ ਹੁੰਦੇ ਸੀ ਮੇਰੇ ਯਾਰ

ਹੱਸਦੇ ਸੀ ਖੇਲਦੇ ਸੀ ਜਿੰਦ ਜੀਂਦੇ ਸੀ ਹੋ ਬੇ-ਪਰਵਾਹ

ਛੋਟੀ ਉਮਰੇ ਬਾਲਪਨ ਸੀ,ਸੀ ਅਸੀਂ ਬੱਚੇ

ਝੂਠ ਚਲਾਕੀ ਨਹੀਂ ਸੀ ਸਿਖੀ,ਮੰਨ ਦੇ ਸੀ ਸੱਚੇ

ਜਵਾਨੀ ਵਿੱਚ ਹੁੰਦਾ ਸੀ ਜੋਸ਼, ਬਾਂਵਾਂ ਵਿੱਚ ਜੋਰ

ਆ ਵੀ ਕਰ ਲਈਏ ਉਹ ਵੀ ਕਰ ਲਈਏ,ਕਰ ਲਈਏ ਹੋਰ ਤੇ ਹੋਰ

ਉਮਰ ਆਈ ਸਮਝ ਕੁੱਛ ਆਈ,ਸਿੱਖ ਲਈ ਦੁਨਿਆਂਦਾਰੀ

ਮਹਿਨੱਤ ਕਰ ਕਮਾ ਕੇ ਖਾਦਾ,ਠੱਗਾ ਠੋਰੀ ਨਹੀਂ ਮਾਰੀ

ਅੱਖਾਂ ਵਿੱਚ ਸੀ ਸਪਨੇ,ਸਕਾਰ ਕਰਨ ਲਈ ਮਹਿਨੱਤ ਕੀਤੀ ਸਖਤ

ਕੰਮ ਕਰਦੇ ਨਹੀਂ ਸੀ ਥੱਕਦੇ,ਆਯਾਸ਼ੀ ਲਈ ਨਹੀਂ ਸੀ ਵਖਤ

ਸ਼ਾਤੀ ਵਿੱਚ ਸੀ ਦਿਲ ਧੱੜਕਦਾ,ਭਰਿਆ ਉਸ ਵਿੱਚ ਪਿਆਰ

ਲਗਦੀ ਸੀ ਜੱਦ ਕਿਸੇ ਨਾਲ,ਪੱਕੇ ਉਹ ਬਣਦੇ ਸੀ ਯਾਰ

ਭਰੋਸਾ ਆਪ ਤੇ ਅੱਤ ਦਾ ਪੂਰਾ,ਹੌਂਸਲੇ ਹੁੰਦੇ ਸੀ ਬੁਲੰਦ

ਆਸਮਾਨੀ ਉਚਾਇਆਂ ਛੂਹੀਏ ਦੁਨਿਆ ਜਿਤੀਏ,ਦਿੱਲੇ ਸੀ ਉਮੰਗ

ਬਿਰਧ ਉਮਰ ਹੁਣ ਸਕੂਨ ਵਿੱਚ ਕਟੀਏ,ਨਹੀਂ ਕੋਈ ਅਫ਼ਸੋਸ

ਗਿਲਾ ਸ਼ਿਕਵਾ ਭੋਰਾ ਨਹੀਂ ਆਪਣੇ ਆਪ ਅਸੀਂ ਆਪਣੇ ਦੋਸਤ

ਚੰਗੇ ਲੰਘੇ ਉਹ ਦਿਨ,ਚੰਗਿਆਂ ਯਾਦਾਂ ਬਣ ਗਏ

ਚੰਗਿਆਂ ਯਾਦਾਂ ਯਾਦ ਕਰ ਅਜ ਦਿਨ ਚੰਗੇ ਲੰਘਦੇ


No comments:

Post a Comment