ਜੱਟ ਦਾ ਜ਼ਮੀਰ
ਸਿੱਧੇ ਹੁੰਦੇ ਸੀ ਪੁਰਾਣੇ ਜੱਟ
ਹੱਡ ਰਗੜ ਫਸਲ ਉਗੌਂਦੇ ਮੰਡੀ ਔਂਦੇ ਸੁੱਟ
ਜਿਸ ਕਦੀ ਮਿੱਟੀ ਹੱਥ ਨਾ ਲਾਇਆ, ਲਾਏ ਮੁਲ,ਲਏ ਜੱਟ ਨੂੰ ਲੁੱਟ
ਬੇ-ਪਰਵਾਹ ਰੱਬ ਜੱਟ ਬਣਾਇਆ,ਜਾਦਾ ਹਿਸਾਬ ਨਹੀਂ ਸੀ ਕਰਦਾ
ਗੁੜ ਦਿਆਂ ਪੇਸੀਆਂ ਖੁਲ ਦਿਲ ਵੰਡੇ,ਇੱਕ ਗੰਨਾ ਦੇਣ ਨੂੰ ਸੀ ਮਰਦਾ
ਇੱਕ ਜੱਟ ਸੋਚਿਆ ਮੈਂ ਹੋਸ਼ਿਆਰ
ਕਮਾਂਵਾਂ ਪੈਸਾ ,ਕਰ ਲਵਾਂ ਵਿਪਾਰ
ਤੇਲ ਵੇਚਣ ਦੀ ਦੁਕਾਨ ਉਸ ਖੋਲੀ,ਨਾਂ ਰਖਿਆ ਜੱਟ ਹੱਟ
ਪੂਰਾ ਪੂਰਾ ਤੇਲ ਉਹ ਦੇਵੇ,ਅੱਧੀ ਬੂੰਦ ਨਾ ਦੇਵੇ ਘੱਟ
ਵਾਵਾ ਵਾਵਾ ਜੱਟ ਦੀ ਹੋ ਗਈ,ਗਾਹਕ ਚੱੜੇ ਦਲੀ ਤੇ ਮਲੀ
ਜੱਟ ਸੋਚਿਆ ਵਿਕਰੀ ਚੰਗੀ ਹੱਟ ਮੇਰੀ ਚੰਗੀ ਚੱਲੀ
ਮਹੀਨੇ ਬਾਦ ਹਿਸਾਬ ਕਰਨ ਬੈਠਾ,ਬਹੀ ਦਿਖਾਏ ਘਾਟਾ
ਕਿੰਝ ਇਹ ਹੋ ਗਿਆ ਜੱਟ ਨੂੰ ਪਤਾ ਨਾ ਚਲੇ ਇੱਕ ਮਾਸਾ
ਜਾ ਦੋਸਤ ਲਾਲੇ ਕੋਲ ਰੋਣ ਕਹਾਣੀ ਆਪਣੀ ਸੁਣਾਈ
ਲਾਲਾ ਕਹੇ ਤੇਰੇ ਵਸ ਨਹੀਂ ,ਨਹੀਂ ਕਰ ਸਕਦੇ ਹੱਟੋਂ ਜੱਟ ਕਮਾਈ
ਤੁਹਾਡੇ ਵਿਚ ਘਮੰਡ ਜੱਟ ਹੋਣ ,ਕਿ ਤੁਸੀਂ ਹੁੰਦੇ ਜੱਟ
ਬੂੰਦ ਤੁਸੀਂ ਘੱਟ ਨਹੀਂ ਦੇਣੀ,ਸੌਦਾ ਨਹੀਂ ਤੋਲਣਾ ਘੱਟ
ਇੰਝ ਨਹੀਂ ਕਦੀ ਹੁੰਦੀ ਕਮਾਈ
ਦਿਖੌਂਣੀ ਪੈਂਦੀ ਹੱਥ ਦੀ ਸਫਾਈ
ਅੱਧੀ ਬੂੰਦ ਘੱਟ ਪਾਓ,ਬੂੰਦ ਬੂੰਦ ਬਣੇ ਤਲਾਅ
ਅੱਧੀ ਦਾ ਗਾਹਕ ਨੂੰ ਨਾ ਫਰਕ,ਗੱਲਾ ਤੁਹਾਡਾ ਭਰਦਾ
ਕਿਰਤ ਕਰ ਖਾਣਾ ਸਿਖਿਆ,ਇਹ ਪਾਪ,ਜੱਟ ਜ਼ਮੀਰ ਨੂੰ ਰਾਸ ਨਾ ਆਏ
ਰੁੱਖੀ ਰੋਟੀ, ਸੁੱਕਾ ਮੰਡਾ ਖਾ ਲਵਾਂਗਾ, ਰੱਬ ਬੇਈਮਾਨੀ ਨਾ ਮੇਰੇ ਤੋਂ ਕਰਾਏ
**************
जॅट दी ज़मीर
सिॅधे हुंदे सी पुराणे जॅट
हॅड रगङ फसल उगौंदे,मंडी औंदे सुॅट
जिस कदी मिॅटी हॅथ ना लायिआ,लाए मुल,जॅट नू लए लुॅट
बे-परवाह रॅब जॅट बणायिआ,जादा हिसाब नहीं सी करदा
गुङ दीआं पेसीआं खुल दिल वंडे,इक गन्ना देण नू मरदा
इक जॅट सोचिआ मैं होशियार
पैसा कमांवां कर लवां विपार
तेल वेचण दी दुकीन उस खोली,नां रखिआ जॅट हॅट
पूरा पूरा तेल उह देवे,अधी बूंद ना देवे घॅट
वावा वावा जॅट दी हो गई,गाहक चॅङे दली ते मली
जॅट सोचिआ विकरी चंगी,हॅट मेरी सोहणी चॅली
महीने बाद हिसाब करन बैठा,बही दिखाए घाटा
किंझ इह हो गिआ जॅट नू पता ना चॅले इक मासा
जा दोसत लाले कोल,रोण कहाणी आपणी सुणाई
लाला कहे तेरे वस नहीं,नहीं कर सकदे हॅटों जॅट कमाई
तुहाडे विच गर्व जॅट होण दा,कि तुसीं हुंदे जॅट
बूंद तुसीं घॅट नहीं देणी ,सौदा नहीं तोलणा घॅट
इंझ नहीं कदी हुंदी कमाई
दिखौणी पैंदी हॅथ दी सफाई
अधी बूंद घॅट पाओ,बूंद बूंद बणे तलाअ
अधी दा ना गाहक नू फरक,तुहाडा गॅल्ला भरदा
किरत कर खाणा सिखिआ,इह पाप जॅट ज़मीर नू रास ना आए
रुखी रोटी सुॅका मंडा खा लवांगा,रॅब बेईमानी ना मेरे तों कराए
No comments:
Post a Comment