Friday, February 10, 2023

ਸ਼ਰੀਬੀ ਕਬਾਬੀ p3

                                       ਸ਼ਰਾਬੀ ਕਬਾਬੀ

ਮੈਂ ਕਬਾਬੀ ਮੈਂ ਸ਼ਰਾਬੀ

ਦਾਰੂ ਪੀ ਮੈਂ ਕਰਾਂ ਖਰੀਬੀ

ਬੀਵੀ ਕਹੇ ਇਹ ਕੰਮ ਨਹੀਂ ਚੰਗਾ

ਕਿੰਝ ਕਦੋਂ ਤੂੰ ਬਣੇਗਾ ਬੰਦਾ

ਕੋਸ਼ਿਸ਼ ਮੈਂ ਕਰਾਂ ਪਰ ਕਰ ਨਾ ਪਾਈ

ਕਿੰਝ ਚੰਗਾ ਬਣਾ ਮੇਰੇ ਸਮਝ ਨਾ ਆਈ

ਦਾਰੂ ਪਿਣਾ ਮੈਂਨੂੰ ਚੰਗਾ ਲੱਗਦਾ 

ਪੀ ਕਰ ਮੈਂ ਅਨਮੋਲ ਗੱਲਾਂ ਕਰਦਾ

ਪੀ ਸ਼ਰਾਬ ਮੈਂ ਬਣਾ ਦਲੇਰ

ਸੋਚਾਂ ਮੇਰੇ ਵਰਗਾ ਨਹੀਂ ਕੋਈ ਸ਼ੇਰ

ਔੜ ਦੀ ਮੈਂ ਭਦੌੜ ਸੁਣਾਂਵਾਂ

ਸੁਨਣ ਵਾਲੇ ਨੂੰ ਖਾਸਾ ਪਕਾਂਵਾਂ

ਬੁਰਿਆਂ ਮੇਰਿਆੰ ਆਦਤਾਂ ,ਮੈਂ ਬਾਜ ਨਾ ਆਂਵਾਂ

ਪੀ ਕੇ ਝੱਲ ਕੁੱਟਾਂ ਲੋਕਾਂ ਤੋਂ ਅਪਣੀ ਖਿੱਲੀ ਉੜਾਂਵਾਂ

ਪਰ ਨਸ਼ੇ ਦਾ ਮੈਂਨੂੰ ਐਨਾ ਸਰੂਰ

ਬਹਾਨਾ ਲੱਭਾਂ ਕਹਾਂ ਪੀਣੀ ਜ਼ਰੂਰ

ਦੁਸ਼ਮਣ ਮੇਰੇ ਦੋਸਤ ਸਲੌਹਣ,ਕਹਿਣ ਸ਼ਰਾਬੀ ਸਾਨੂੰ ਭਾਂਵੇਂ

ਹਾਸੇ ਵਾਲੇ ਚੁੱਟਕਲੇ ਸੁਣਾਵੇਂ,ਤੇ ਮਹਿਫਲ ਵਿੱਚ ਰੰਗ ਲਿਆਂਵੇਂ

ਫੁੱਲ ਫੁੱਲ ਜਾਂਵਾਂ ਸੁਣ ਇਹ ਤਰੀਫ਼

ਮੰਨਾ ਉਹ ਸੱਚ ਬੋਲਣ ਕਿਓਂ ਉਹ ਮੇਰੇ ਕਰੀਬ

ਦਾਰੂ ਦੇਵੇ ਹੌਂਲਸਾ,ਮੈਂ ਬੀਵੀ ਤੋਂ ਨਾ ਡਰਾਂ

ਪਰਸ਼ਾਨ ਉਹ ਸੋਚੇ ਇਸ ਦਾ ਕਰਾਂ ਤੇ ਕੀ ਕਰਾਂ

ਅਖੀਰ ਉਸ ਨੇ ਮੰਨ ਲਈ ਹਾਰ

ਕਹੇ ਇਹ ਗਇਆ ਗੁਜ਼ਰਿਆ ,ਨਹੀਂ ਇਸ ਦਾ ਸੁਧਾਰ

ਹੁਣ ਜਦੋਂ ਜੀ ਆਵੇ ਮੈਂ ਪੀਵਾਂ ਸ਼ਰਾਬ

ਤਜ਼ਰਬਾ ਹੋ ਗਿਆ,ਪੀਵਾਂ ਨਾਲ ਹਿਸਾਬ

ਸਮਝੌਤਾ ਕੀਤਾ ,ਪੀ ਮੈਂ ਖੁਸ਼,ਜੱਗ ਖੁਸ਼




No comments:

Post a Comment