Wednesday, February 8, 2023

ਮੇਰਾ ਹਾਲ ਚੰਗਾ p3

                      ਮੇਰਾ ਹਾਲ ਚੰਗਾ

ਯਾਰ ਪਾਂਧੇ ਹੱਥ ਵੇਖ ਮੈਂਨੂੰ ਦਸਿਆ

ਤੂੰ ਤਾਂ ਬਹੁਤ ਭਾਗਵਾਨ ਜਸਿਆ

ਰਾਹੂ ਕੇਤੂ ਕੇਰੇ ਤੇ ਖ਼ੁਸ਼

ਸਹਿਣੇ ਨਹੀਂ ਪੈਣੇ ਤੈਂਨੂੰ ਦੁੱਖ

ਘਰਵਾਲੀ ਤੇਰੀ ਫਲਾਂ ਪਿੰਡ ਦੀ ਰਾਜਕੁਮਾਰੀ

ਗੋਰੀ ਚਿੱਟੀ ਸੋਹਣੀ ਲੰਬੇ ਬਾਲਾਂ ਵਾਲੀ

ਲਾਂਵਾਂ ਲੈ ਲੈ ਉਸ ਨਾਲ ਚਾਰ

ਜਿੰਦ ਬਦਲੂ,ਦਊਗੀ ਸਵਾਰ

ਪਾਂਧੇ ਕਹੇ ਮੈਂ ਉਸ ਨਾਲ ਫੇਰੇ ਲੀਤੇ

ਡੋਲੀ ਲਿਆ ਬਹੁ ਚਾਅ ਲਾਡ ਕੀਤੇ

ਪਾਂਧੇ ਯਾਰ ਦੀ ਬਾਣੀ ਨਹੀਂ  ਨਿਕਲੀ ਸੱਚੀ

ਲੁਗਾਈ ਰੰਗ ਵਿਖਾਏ, ਉਹ ਤਾਂ ਥਾਣੇਦਾਰ ਦੀ ਬੱਚੀ

ਜਿੰਦ ਬਦਲੀ,ਸਵਾਰੀ ਤਾਂ ਕੀ,ਦੁੱਖ ਦਿਤੇ ਭਾਰੀ

ਮੌਜ ਮਸਤੀ ਦੇ ਸਪਨੇ ਟੁੱਟੇ,ਟੁੱਟੀ ਦੋਸਤਾਂ ਨਾਲ ਯਾਰੀ

ਆਦਤਾਂ ਮੇਰਿਆਂ ਉਸ ਰਤਾ ਨਾ ਪਸੰਦ

ਦਾਰੂ ਸ਼ਾਰੂ ਸੱਬ ਕੀਤੇ ਬੰਦ

ਮਰਜ਼ੀ ਤੇ ਮੈਂਨੂ ਖਰਚਣ ਨਾ ਦਵੇ

ਪੈਸੇ ਪੈਸੇ ਦਾ ਹਿਸਾਬ ਲਵੇ

ਸੇਚਿਆ ਪਾਂਧੇ ਨੂੰ ਜਾ ਪੁੱਛਾਂ

ਜਿੰਦ ਬਰਬਾਦ ਕੀਤੀ,ਉਸ ਬੋਦੀ ਪੁੱਟਾਂ

ਸਵੇਰਾ ਉੱਠ ਪਾਂਧੇ ਦਾ ਬੂਹਾ ਖੜਕਾਇਆ

ਪਾਂਧਾ ਬੋਲਿਆ ਖੱੜ ਜਰਾ,ਲੈ ਪੋਚਾ ਲਾ ਕੇ ਆਇਆ

ਪਰਸ਼ਾਨ ਉਹ ਕਹੇ ਜਲਦੀ ਦੱਸ ਮੈਂ ਹੱਲੇ ਪਾਂਡੇ ਧੋਣੇ 

ਉਸ ਤੋਂ ਬਾਦ ਕਪੜੇ ਸੁਕਣੇ ਪੌਣੇ

ਦੁਰਦਸ਼ਾ ਪਾਂਧੇ ਦੀ ਵੇਖ ਸੋਚਿਆ ਇਸ ਦੇ ਹਾਲ ਮੰਦੇ

ਮੇਰਾ ਜੀਵਨ ਜੋ ਹੈ ਸੋ ਹੈ,ਦਿਨ ਮੇਰੇ ਇਸ ਤੋਂ ਚੰਗੇ

ਸ਼ਕਾਇੱਤ ਭੁੱਲਿਆ ਘਰ ਖ਼ੁਸ਼ੀ ਵਿੱਚ ਆਇਆ

ਸ਼ੁਕਰਿਆ ਕੀਤਾ ਜੋ ਕੁੱਛ ਪਾਇਆ,ਸੋਚ ਮੁਸਕਾਇਆ

****

                      







No comments:

Post a Comment