Tuesday, February 14, 2023

ਰੰਗ ਬਰੰਗੀ ਦੁਨਿਆਂ p3

                                      ਰੰਗ ਬਰੰਗੀ ਦੁਨਿਆਂ


ਕਈ ਇੱਥੇ ਬਜ਼ੁਰਗ ਲੱੜਖੌਂਦੇ,ਕਈ ਇੱਥੇ ਨੱਸਣ ਖੇਲਣ ਨਿਆਣੇ

ਕਇਆਂ ਦੇ ਲਿਬਾਸ ਹੀਰੇ ਜੜੇ,ਕਈ ਪਹਿਨ ਕਪੜੇ ਫੱਟੇ ਪੁਰਾਣੇ

ਕਈ ਇੱਥੇ ਅਕਲੋਂ ਅੰਨੇ,ਕਈ ਬੁੱਧ ਸਿਆਣੇ

ਕਈ ਜਿੰਦ ਰੋ ਰੋ ਜੀਵਣ,ਕਈ ਖ਼ੁਸ਼ ਗੌਣ ਗਾਣੇ

ਕਈ ਸ਼ਾਹੀ ਜਿੰਦਗੀ ਗਏ ਮਾਣ,ਕਈ ਇੱਥੇ ਰੁਲੇ ਨਿਮਾਣੇ

ਕਈਆਂ ਦੀ ਮਾੜੀ ਕਿਸਮੱਤ,ਝੇਲਣ ਦੁੱਖ

ਕਈ ਧੁਰੋਂ ਲਿਖਾ ਕੇ ਆਏ ਸਾਰੇ ਸੁੱਖ

ਕਰ ਬੇਈਮਾਨੀ,ਕਰ ਚਲਾਕੀ ਬਣੇ ਕਈ ਸਰਮਾਏਦਾਰ

ਇਮਾਨਦਾਰੀ ਨਾਲ ਕਰ ਕੜੀ ਮਹਿਨਤ,ਕਈ ਫਿਰਨ ਲਾਚਾਰ

ਕਈਆਂ ਧੋਖਾ ਨਹੀਂ ਕੀਤਾ, ਧੋਖਾ ਖਾਇਆ

ਕਈਆਂ ਦਾ ਸੱਚਾ ਰਾਹ ਸਾਰ ਨਾ ਆਇਆ

ਕਈ ਖ਼ੁਸ਼ਿਆਂ ਨਾਲ ਝੋਲੀ ਭਰ ਚਲੇ

ਕਈ ਮਜਬੂਰਿਆਂ ਨਾਲ ਦੱਬੇ ਥੱਲੇ

ਕਈ ਸੌ ਪਾਪ ਕਰ ਗਰਵ ਨਾਲ ਜੀਣ

ਇਜ਼ੱਤ ਕਿਸੇ ਦੀ ਦਿਆਂ ਉੜਿਆਂ ਧਜਿਆਂ,ਕੌੜਾ ਘੁੱਟ ਪੀਣ

ਪਤਾ ਨਾ ਚੱਲੇ ਕਿਓਂ ਕੋਈ ਕਰ ਗਿਆ ਪਾਰ

ਜੱਪ ਜੱਪ ਕਈ ਬੈਹ ਹਾਰੇ,ਲਟਕੇ ਵਿਚਕਾਰ

ਇੰਝ ਰੱਬ ਨੇ ਬਣਾਈ ਦੁਨਿਆਂ ਰੰਗ ਬਰੰਗੀ

ਮੈਂ ਕੌਣ ਹੁੰਦਾ ਕਹਾਂ ਮੰਦੀ ਜਾਂ ਚੰਗੀ





No comments:

Post a Comment