Sunday, February 19, 2023

ਕਰੋ ਲਖ਼ਸ਼ਮੀ ਦੀ ਪੂਜਾ p3

               ਕਰੋ ਲਖ਼ਸ਼ਮੀ ਦੀ ਪੂਜਾ


ਜੇ ਸੁਣੋ ਮੇਰੀ ਕਰੋ ਲਖ਼ਸ਼ਮੀ ਦੀ ਪੂਜਾ

ਰੱਬ ਨਾ ਜਾਣੋ ਹੋਰ ਕੋਈ  ਦੂਜਾ

ਪੈਸੇ ਨਾਲ ਬੀਵੀ ਹੋ ਜਾਏ ਖੁੱਸ਼

ਉਹ ਖੁਸ਼,ਦਏ ਨਾ ਤੁਹਾਨੂੰ ਦੁੱਖ

ਲਖ਼ਸ਼ਮੀ ਦਿਆਲ ਕੋਈ ਤੋਟ ਨਾ ਆਏ

ਤੋਫੇ ਮਹਿੰਗੇ ਦਓ ਬੀਵੀ ਜੋ ਉਸੇ ਭਾਏ

ਖਾਣਾ ਪੀਣਾ ਲਾਬ ਲਿਬਾਸ

ਇਹ ਹਨ ਸਬ ਲਖ਼ਸ਼ਮੀ ਦੀ ਦਾਤ

ਲਖ਼ਸ਼ਮੀ ਜੇ ਤੇਰੇ ਤੇ ਮਹਿਰਬਾਨ

ਖੜਾ ਕਰ ਸਕੇਂ ਤੂੰ ਮਹਿਲ ਮਕਾਨ

ਲਖ਼ਸ਼ਮੀ ਨਾਲ ਘਰ ਸ਼ਾਂਤੀ ਵਸੇ

ਖ਼ੁਸ਼ਹਾਲ ਜੀਵਣ,ਘਰੋਂ ਮਜਬੂਰੀ ਨੱਸੇ

ਸਰਸਵਤੀ ਦਾ ਹੈ ਆਪਣਾ ਦਸਤੂਰ

ਰਾਸ ਆਏ  ਜੋ ਦੁਨਿਆਂਦਾਰੀ ਤੋਂ ਦੂਰ

ਕਿਵੇਂ ਬਣੀ ਦੁਨਿਆਂ ,ਕਿਓਂ ਚੰਮਕਣ ਤਾਰੇ

ਕਿਵੇਂ ਕਿੱਥੇ  ਧਰਤ ਘੁੱਮੇ ਸੂਰਜ ਦਵਾਲੇ

ਗਿਆਨ, ਕਿਓਂ ਚੜੇ ਦਿਨ,ਕਿਓਂ ਰਾਤ ਉਤਾਰੇ

ਕਿਨੇ ਸੌਰ ਮੰਡਲ ਕਿਨੇ ਕਿਨੇ ਖੰਡ ਸਾਰੇ

ਕਿੰਝ ਛੁਨਿਆ ਤੋਂ ਹੋਇਆ ਵਿਸਤਾਰ

ਗਿਆਨ ਇਹ ਲੈ, ਸਮਝੇਂ ਤੂੰ ਹੋਸ਼ਿਆਰ

ਜਿੰਦ ਜੀਣ ਲਈ ਇਹ ਗਿਆਨ ਕੰਮ ਨਹੀਂ ਔਣਾ

ਕੰਮ ਔਣਾ ਜਿੰਦ ਚਲੌਣ ਲਈ ਪੈਸਾ ਕੰਮ ਔਣਾ

ਪੈਸੇ ਨਾਲ ਤੂੰ ਲੀੜਾ ਲੱਤਾ ਲੈ ਆਏਂ

ਪੈਸੇ ਨਾਲ ਮੁਲ ਲੈ ਬੀਵੀ ਨੂੰ ਹਾਰ ਪਾਏਂ

ਅੱਜਕਲ ਤਾਂ ਖਾਣਾ ਵੀ ਪੈਸੇ ਨਾਲ ਖਰੀਦ ਖਾਂਏਂ

ਸਰਸਵਤੀ ਨਾਲ ਘੱਟ, ਕਰ ਲਖ਼ਸ਼ਮੀ ਨੂੰ ਜਾਦਾ ਪਿਆਰ

ਖ਼ੁਸ਼ਹਾਲ ਤੇਰਾ ਪਰਵਾਰ,ਜਿੰਦ ਲਖਸ਼ਮੀ ਦਊ ਸਵਾਰ

***//*/*

            करो लक्षमी नाल प्यार


जे मेरी मनो करो लक्षमी दी पूजा

रॅब ना जाणो होर कोई दूजा

पैसे नाल बीवी हो जाए खुश

उह खुश दए ना तुहानू दुख

लॉक्षमी दीआल  कोई तोट ना आए

तोफ़े महिंगे दिओ बीवी नू जो उसे भाए

खाणा पीणा लाब लिबास

इह हन सब लॉक्षमी दी दात

लक्षमी जे तेरे ते महिरबान,

खङा कर सकें महिल मकान

लक्षमी नाल घर शांति वसे

सुखी परवार,घरों मजबूरी नॅसे

सरसवती दा है आपणा दसतूर

रास आए जो दुनिआंदारी तों दूर 

किवें बणी दुनिआं क्यों चमकॅण तारे

किवें किॅथे घुमे धरत सूर्ज दवाले

ज्ञान क्यों चङे दिन,क्यों रात उतारे

किने सौर मंडल,किने किने खंड सारे

किृझ छुनिय तों होयिआ विसतार

ज्ञान इह लै समझें तूं होशियार

जिंद जीण लई इह ज्ञान कंम नहीं औंणा

कंम औंणा जिंद चलौंण लई पैसा कंम औंणा

पैसे नाल तूं लीङा लॅता लै आंएं

पैसे नाल मुल लै बीवी नू हार पांएं

अजकॅल तां खाणा वी पैसे नाल खरीद खाएं

सरसवती नाल घॅट,कर लक्षमी नाल जादा प्यार

खुशहाल तेरा परवार,जिंद लक्षमी दऊ  सवार

 




No comments:

Post a Comment