ਪਸੂੜੀ ਪੈ ਗਈ
ਐਸੀ ਪਸੂੜੀ ਪੈ ਗਈ
ਮੈਂ ਮਰਦੀ ਮਰਦੀ ਰਹਿ ਗਈ
ਨਾਅ ਧੋਹ ਕੇ ਕਰ ਸ਼ੰਗਾਰ
ਘਰੋਂ ਮੈਂ ਨਿਕਲੀ ਬਾਹਰ
ਅੱਗੇ ਮਿਲਿਆ ਵਲੈਤੀਆਂ ਦਾ ਮੰਡਾ
ਸੋਹਣਾ ਸਨੱਖਾ ਸਡੌਲ ਜਵਾਨ ਪਰ ਮੱਛਟੰਡਾ
ਖੜੀ ਕੀਤੀ ਉਸ ਮੇਰੇ ਰਾਹ ਵਿੱਚ ਕਾਰ
ਕਹੇ ਬੈਹ ਜਾ ਨਾਲ,ਲੈ ਜਾਂਊਂ ਸਮੁੰਦਰੋਂ ਪਾਰ
ਬੈਹ ਮੈਂ ਗਈ
ਏਥੋਂ ਪੈ ਪਸੂੜੀ ਗਈ
ਚਾਚੀ ਚੁਗਲੋ ਨੇ ਬਹਿੰਦੀ ਨੂੰ ਲਿਆ ਤੱਕ
ਗੱਲ ਉਸ ਉੜਾਈ,ਜਾਣੇ ਸਾਰਾ ਜੱਗ
ਪਿੰਡ ਵਿੱਚ ਬਦਨਾਮ ਹੋਈ,ਇਜ਼ਜਤ ਹੋਈ ਤਬਾਅ
ਮੂੰਹ ਬਚੌਣ ਲਈ ,ਮਾਪਿਆਂ ਧਰਿਆ ਮੇਰਾ ਵਿਆਹ
ਕਨੇਡਾ ਪੱਕਾ ਸੀ ਮੁੰਡਾ,ਕਹਿਣ ਚੰਗਾ ਇਹ ਰਿਸ਼ਤਾ
ਵਿਆਹ ਹੋਇਆ ਕਰਮਾਂ ਪਰਦੇਸ ਦਿਤਾ ਬਿਠਾਅ
ਵਰ ਮੈਂਨੂੰ ਸ਼ਰੀਫ਼ ਮਿਲਿਆ ਪਰ ਆਪ ਮੈਂ ਰਹਜਾਈ
ਪਹਿਲਾ ਪਿਆਰ ਵਲੈਤੀਏ ਨੂੰ ਨਾ ਭੁੱਲ ਪਾਈ
ਹਿੰਮਤ ਜਤਾ ਘਰਵਾਲੇ ਨੂੰ ਦਿਤੀ ਬੀਤੀ ਸੁਣਾ
ਮਾਫ ਮੈਂਨੂੰ ਕੀਤਾ ਕਹਿ ਉਹ ਤੇਰੀ ਬੀਤੀ ,ਮੈਂਨੂੰ ਨਹੀਂ ਪਰਵਾਹ
ਪਰ ਹੁਣ ਆਂਪਾਂ ਮਿਲ ਨਵੀਂ ਜਿੰਦਗੀ ਲਈਏ ਬਣਾ
ਇੱਕ ਦੂਜੇ ਨੂੰ ਪਿਆਰ ਸਤਿਕਾਰ ਦੇ, ਘਰ ਸੋਹਣਾ ਲਈਏ ਬਸਾ
ਰੱਬ ਸਾਡੀ ਸੁਣੀ ਪਰਿਵਾਰ ਮੇਰਾ ਸੁਖੀ,ਲਈਏ ਜੀਵਨ ਦਾ ਮਜ਼ਾ
ਸ਼ੁਕਰ ਕਰਾਂ ਅਲੱੜ ਜਵਾਨੀ ਦੀ ਭੁੱਲ ਦੀ ਨਹੀਂ ਮਿਲੀ ਮੈਂਨੂੰ ਸਜਾ
No comments:
Post a Comment