ਕਿੰਝ ਲੰਘਾਂ ਪਾਰ
ਉਸ ਪਾਸੇ ਕਿੰਝ ਲੰਘਾਂ
ਤਰਨਾ ਨਾ ਆਵੇ ਕਿੰਝ ਲੰਘਾਂ ਪਾਰ
ਮੰਤਰ ਕੋਈ ਦੱਸੋ ਜੋ ਦੇਵੇ ਤਾਰ
ਕੋਈ ਸਾਨੂੰ ਐਸੇ ਮਲਹਾਰ ਨਾਲ ਮਿਲਾਏ
ਬੇੜਾ ਜੋ ਸਾਡੇ ਪਾਰ ਲਵਾਏ
ਆਸਲ ਦਹਿ ਕਿਰਤ ਨਾ ਕਰਨੀ ਆਈ
ਪਾਪੀ ਮੰਨ ਨਾ ਕਰ ਸਕੇ ਨਾਮ ਜਪਾਈ
ਸਵਾਰਥ ਵਿੱਚ ਵੰਡ ਨਹੀਂ ਛੱਕਿਆ
ਹੰਭ ਟੁੱਟ ਹਾਰ ਕੇ ਰਾਹ ਵਿੱਚ ਬੈਠਾ ਥੱਕਿਆ
ਸੂਝ ਬੂਝ ਗਿਆਨ ਸੱਬ ਮੇਰੇ ਕੋਲ
ਹੌਓਮਾ ਨਹੀਂ,ਨਮਰਤਾ ਦਿਖਾਂਵਾਂ,ਮਿੱਠੇ ਮੇਰੇ ਬੋਲ
ਫਿਰ ਵੀ ਮੈਂ ਜਿੰਦਗੀ ਨੂੰ ਸਮਝ ਨਾ ਪਾਇਆ
ਸੱਚੇ ਰਾਹ ਤੇ ਚਲਣਾ ਬਹੁਤ ਸੀ ਚਾਹਿਆ
ਰਹਿ ਗਏ ਅਸੀਂ ਅੱਧ ਰਾਸਤੇ ਰੁਲ ਕੇ
ਪਤਾ ਨਹੀਂ ਕਿ ਮਿਲੂਗਾ ਮੌਕਾ ਮੁੜ ਕੇ
ਕਈ ਬਾਰ ਮੰਨ ਆਈ,ਕਿਓਂ ਜਾਂਦਾ ਮੈਂ ਭੁੱਲ
ਐਂਵੇਂ ਸੋਚਾਂ ਸੋਚੇਂ,ਇਹ ਤੇਰੇ ਵਸ ਦੀ ਨਹੀਂ ਗੱਲ
ਬਸ ਕਰਦਾ ਜਾ ਜੋ ਤੈਂਨੂੰ ਕਰਨਾ ਔਂਦਾ
ਇਹੀਓ ਸਮਝ ਕਿ ਇਹ ਹੈ ਉਹ ਤੇਰੇ ਤੋਂ ਕਰੌਂਦਾ
ਕੌਣ ਜਾਣੇ ਉਹ ਕਦਰ ਪੌਂਦਾ ਜਾਂ ਨਹੀਂ ਪੌਂਦਾ
ਇੱਕ ਅਟੱਲ ਅਸੂਲ ਤੂੰ ਹਮੇਸ਼ਾਂ ਯਾਦ ਰੱਖ
ਨਾ ਕਰੀਂ ਉਹ,ਜੋ ਕਰ ਝੁੱਕੌਣੀ ਪਏ ਤੈਂਨੂ ਆਪਣੀ ਅੱਖ
ਆਪ ਨੂੰ ਜਾਣ ਉਸ ਦਾ ਬੱਚਾ ,ਉਸ ਦਾ ਬੰਦਾ
ਬਣਾਇਆ ਉਸ ਨੇ,ਜੋ ਤੂੰ ਹੈ ਚੰਗਾ ਜਾਂ ਮੰਦਾ
No comments:
Post a Comment