Sunday, February 19, 2023

ਜਾਂਈਂ ਵੇ ਕਾਲਿਆ ਕਾਗਾ p3

 ਜਾਂਈ ਵੇ ਕਾਲਿਆ ਕਾਗਾ       


ਸੁਣ ਕਾਲਿਆ ਕਾਗਾ ਜਾਂਈ ਵੇ ਉੜ ਜਾਂਈਂ ਵੇ

ਰੁਸ ਕੇ ਗਿਆ ਸੁਹਾਗ ਮੇਰਾ, ਉਸ ਤੱਕ ਸੁਨੇਹਾ ਪਚਾਂਈਂ ਵੇ

ਕਹੀਂ ,ਦਿਨ ਰਾਤ ਮੈਂ ਰੋਂਦੀ ਰਹਿੰਦੀ

ਤੇਰੇ ਬਾਜੋਂ ਜਿੰਦ ਨਹੀਂ ਭੌਂਦੀ

ਪਛਤਾਂਵਾਂ ਕਿਓਂ ਕੀਤਾ ਝਗੜਾ,ਕਿਓਂ ਕੀਤੀ ਲੜਾਈ

ਮਾਫੀ ਮੰਗਾਂ ਤੇਰੇ ਕੋਲੋਂ,ਖੜੀ ਹੱਥ ਜੋੜਾਈ 

ਕਿਓਂ ਮੈਂ ਕਹਿਆ ਤੂੰ ਨਕੰਮਾ,ਕੀਤੀ ਨਾ ਜਾਦਾ ਕਮਾਈ

ਗਲਤੀ ਮੇਰੀ,ਤਾਂਨਾ ਗਲਤ,ਮੈਂ ਮੰਨਾ ਆਪ ਨੂੰ ਰਹਜਾਈ

ਕਹੀਂ ,ਕਹੇ ਨਹੀਂ ਚਾਹੀਦੇ ਮੈਂਨੂੰ ਜਵਾਰਾਤ ਹੀਰੇ

ਨਾ ਮੈਂ ਮੰਗਾਂ ਮਹਿੰਗੇ ਲੀੜੇ

ਮੰਗਾਂ ਤਾਂ ਮੰਗਾਂ ਸਿਰਫ਼ ਤੇਰਾ ਸਾਥ

ਆ ਜਾ ਪਰਤ ਘਰ,ਕਰ ਮੈਂਨੂੰ ਮਾਫ

ਕਾਂਵਾਂ,ਕਹੀਂ ਉਡੀਕੇ  ਬੈਠੀ ਤੱਕੇ ਤੇਰਾ ਰਾਹ

ਕਿਸ ਪੱਲ ਤੈਂਨੂੰ ਦੇਖੇ ਲਵੇ ਸੌਖੇ ਸਾਹ

ਪਰਤ ਘਰ ਆ,ਲੈ ਆ ਉਝੜੇ ਵੇਹੜੇ ਬਹਾਰ

ਤੂੰ ਸਾਰਾ ਜਹਾਨ ਮੇਰਾ  ਤੂੰ ਮੇਰਾ ਸਾਰਾ ਪਿਆਰ

ਕਹੀਂ,ਘਰ ਆ, ਮੁੜਕੇ ਫਿਰ ਉਹ ਖੁਸ਼ਿਆਂ ਲਿਆਈਏ

ਪਹਿਲਾਂ ਵਾਂਗਰ ਸੁੱਖ ਭਰੀ ਬਾਕੀ ਜਿੰਦ ਜੀ ਜਾਈਏ

ਜਾਵੀਂ ਵੇ ਕਾਲਿਆ ਕਾਗਾ,ਮਨਾ ਕੇ ਘਰ ਮੇਰੀ ਜਾਨ ਲਿਆ

 ਹੱਥੀਂ ਕੁੱਟ ਚੂਰੀ ਖਲਾਊਂ,ਸੋਨੇ ਦਵਾਂਗੀ ਤੇਰੀ ਚੁੰਝ ਮੜਾ

**********

           जांईं वे कालिआ कागा


सुण वे कालिआ कागा जांईं वे उङ जांईं वे

रुस के गिआ सुहाग मेरे उस तॅक सुनेहा पचांईं वे

कहीं,दिन रात मैं रोंदी रहिंदी

तेरे बाजों जिंद नहीं भौंदी

पछतांवां क्यों कीता झगङा क्यों कीती लङाई

माफी मंगां तेरे तों खङी हॅथ जोङाई

क्यों मैं कहिआ तू नकंमां नहीं कीती जादा कमाई

गलती मेरी,तांना गलत,मैं मंना आप नू हरजाई

कहीं,कहे नहीं चाहीदे मैंनू जवारात हीरे

ना मैं मंगां मंहिगे लीङे

मंगां तां मंगां सिरफ तेरा साथ

आ जा परत  घर ,कर मैंनू माफ

कांवां,कहीं उडीके बैठी तॅके तेरा राह

किस पॅल तैंनू देखे लवे सौखा साह

परत घर आ,लै आ उझङे वेङे बहार

तू सारा जहान मेरा तू मेरा सारा प्यार

कहीं,घर आ,मुङके फिर उह खुशिआं लिआईए

पहिलां वांगर सुॅख भरी बाकी जिंदगी जी जाईए

जांईं वे कालिआ कागा,मना के घर मेरी जान लिआ

हॅथीं कुॅट चूरी खलांऊं,सोने दिआंगी तेरी चुंझ मङा








No comments:

Post a Comment