Sunday, November 23, 2025

ਹੋਏ ਆਸ ਦੀ ਪੁਰਾਈ p4

      ਹੋਏ ਆਸ ਦੀ ਪੁਰਾਈ


ਪਾਪ ਦੀ ਨਦੀ ਡੁਬਿਆ ਮੱਧ ਜੰਗਲ ਰਿਆ ਭਰਮਾਈ

ਝੂਠ ਦੀ ਦੁਨਿਆਂ ਸਤਿ ਸਮਝੀ ਸੱਚੇ ਦੀ ਨਾ ਸੋਚੀ ਸੱਚਿਆਈ

ਆਪ ਕਰਤਾ ਮਾਨਿਆਂ ਜਿਸ ਕਰਾਇਆ ਨਾ ਜਾਣਿਆਂ ਸਹਾਈ

ਕਿਓਂ ਉਸ ਤੁਝੇ ਜੀਆ ਤੂੰ ਜੀਵਾਲਨਹਾਰ ਦੀ ਸੋਝੀ ਨਾ ਪਾਈ

ਕੁਰਾਨ ਕਿਤੇਬ ਗ੍ਰੰਥ ਰਟੇ ਇੱਕ ਸ਼ਬਦ ਨਾ ਲਿਵ ਲਾਈ

ਨਾ ਅਚਿੰਤ ਹੋ ਬਹਿ ਸਕਿਆ ਸੱਚੇ ਮਨੋਂ ਉਸ ਨੂੰ ਨਾ ਸਿਮਾਰਿਆ

ਸੇਵਾ ਤੇਰੀ ਸਫਲ ਨਾ ਹੋਈ ਕਾਜ ਨਾ ਤੇਰਾ ਕੋਈ ਸਵਾਰਿਆ

ਛੱਡ ਨਾ ਸਕਿਆ ਸਿਆਨਪ ਬੈਠਾ ਸਮਝੇ ਆਪ ਨੂੰ ਗਿਆਨੀ

ਸੋਚ ਸੋਚ ਘੁੰਮਣਘੇਰੀ ਵਿੱਚ ਫਿਰੇ ਇੱਲ ਤੋਂ ਕੁਕੜ ਨਾ ਜਾਣੀ

ਬੇਅਰਥ ਜੀਵਨ ਗਵਾਇਆ ਮੋਹ ਮਾਇਆ ਰੱਖਿਆ ਫਸਾਈ

ਅੱਗਾ ਨੇੜੇ ਮਿਲਣ ਦੀ ਵਾਰੀ ਆਈ ਹੁਣ ਸਰ ਫੜ ਪਛਤਾਈ

ਹੱਥ ਜੋੜ ਦਵਾਰੇ ਖੜਾ ਹੋਏ ਮੇਰੀ ਅਰਦਾਸ ਦੀ ਸੁਣਾਈ

ਉਹ ਬਖਸ਼ਣਹਾਰ ਬਖਸ਼ੇ ਮੈਂਨੂੰ ਮੇਰੀ ਆਸ ਦੀ ਇਹ ਪੁਰਾਈ



Friday, November 21, 2025

ਮਿਲ ਜਾਣ ਇਸ ਜਨਮ p4

           ਮਿਲ  ਜਾਣ ਇਸ ਜਨਮ


ਐਸੇ ਉਹ ਸਾਡੇ ਦਿਲ ਤੇ ਛਾਏ ਆਪ ਨੂੰ ਗਏ ਅਸੀਂ ਭੁੱਲ

ਭੁੱਲੇ ਆਪਾ ਮਸਤ ਫਿਰੀਏ ਉਨ੍ਹਾਂ ਵਿੱਚ ਗਏ ਅਸੀਂ ਘੁਲ 

ਕਿਓਂ ਦਿਲ ਉਨ੍ਹਾਂ ਤੇ ਆਇਆ ਕਿਓਂ ਨਾ-ਮਿਲਣ ਦੀ ਮਿਲੀ ਸਜਾ

ਤਨ ਤਪੇ  ਦਿਲ ਦੁਖੇ ਚੈਨ ਗਵਾਚੀ ਫਿਰ ਵੀ ਆਏ ਪਿਆਰ ਦਾ ਮਜ਼ਾ 

ਕਦ ਹੋਏ ਮਿਲਣ ਉਨ੍ਹਾਂ ਨਾਲ ਕਦੋਂ ਜਨਤ ਪਾਈਏ

ਉਹੀਓ ਹਨ ਹੁਣ ਜਿੰਦ ਸਾਡੀ ਉਸ ਤੇ ਬਲਿਹਾਰੀ ਜਾਈਏ

ਹਰ ਪਲ ਉਨ੍ਹਾਂ ਦੀ ਯਾਦ ਵਿੱਚ ਲੰਘੇ ਹਰ ਸਾਹ ਉਨ੍ਹਾਂ ਦੇ ਨਾ 

ਅਰਦਾਸ ਕਰਾਂ ਹਰ ਸ਼ਾਮ ਰੱਬ ਅਗੇ ਕਦੋਂ ਕਰੇ ਉਹ ਹਾਂ

ਬਿਨ ਮਿਲਣ ਤੋਂ ਜੀਣਾ ਦੁਸ਼ਵਾਰ ਕਦੋਂ ਰਬ ਮਿਲਾਏ

ਕਦੋਂ ਮਹਿਰ ਪਊ ਉਨ੍ਹਾਂ ਦੇ ਦਿਲ ਕਦੋਂ ਬਾਹਾਂ ਵਿੱਚ ਆਏ

ਕਿੰਝ ਰਬ ਨੂੰ ਖੁਸ਼ ਕਰਾਂ ਮੈਂ ਕੀ ਚੜਾਵਾ ਚੜਾਂਵਾਂ

ਮਿਲ ਜਾਣ ਉਹ ਇਸ ਜਨਮ ਜਨਤ ਇੱਥੇ ਪਾਂਵਾਂ


Sunday, November 16, 2025

ਮਾਰ ਮਰਦਾਨਗੀ p4

    ਮਾਰ ਮਰਦਾਨਗੀ


ਦੁਸ਼ਮਣ ਦੀ ਵੀ ਨਾ ਰੁਸੇ ਰੰਨ

ਪਕੌਣਾਂ ਪਏ ਉਸੇ ਆਪਣਾ ਅਨ 

ਰੋਟੀ ਪਲਟਦਿਆਂ ਪੋਟੇ ਸਾੜੇ

ਭਾਂਡੇ ਮਾਂਜ ਚਾਹ ਆਪਣੀ ਚਾੜੇ

ਫੜ ਬਹੂਕਰ ਮਾਰੇ ਹੂੰਝਾ

ਪੋਚਾ ਲੌਣ ਵਾਲਾ ਨਾ ਦੂਜਾ

ਥਾਪੀ ਮਾਰ ਕਪੜੇ ਧੋਏ

ਇਸਤਰੀ ਫੇਰੇ ਆਪੇ ਸੋਏ

ਰੁਸੀ ਰੰਨ ਪੈਰੀਂ ਹੱਥ ਲਾ ਮੰਨਾਂ

ਮਾਰ ਮਰਦਾਨਗੀ ਗੁਲਾਮ ਬਣ ਜਾ

ਬਿਖੋਟ ਗ੍ਰਿਸਤ ਲੱਖ ਖੁਸ਼ਿਆਂ ਤੂੰ ਪਾ

,,,,

     मार मर्दानगी

दुश्मन दी वी न रूसे रन

पकौना पए उसे अपना अन

रोटी पलटियां बोटे साढ़े

पांडे माँझ चाह अपनी चाढ़े

फड़ बहूकर मारे हूंझा

पोचा लॉन वाला ना दूजा 

थापी मार कपड़े धोए 

इस्त्री फेरे आपे सोए 

रूसी रन पैरों हाथ ला मना 

मार मर्दानगी गुलाम बन जा

बिखोट ग्रस्त लाख खुशियां पा







ਜਨਾਨੀ ਰੁਸੀ ਰਬ ਰੁਸਿਆ p4

     ਜਨਾਨੀ ਰੁਸੀ ਰਬ ਰੁਸਿਆ

ਪਲ ਪਲ ਆਏ ਯਾਦ ਉਸ ਦੀ ਉਹ ਬੌੜ ਨਾ ਆਈ

ਛੇਤੀਂ ਨਾ ਅਗਰ ਉਹ ਮਿਲੀ ਮੈਂ ਮਰ ਮਰ ਜਾਈ

ਅੱਖਾਂ ਥੱਕਿਆਂ ਤੱਕ ਤੱਕ ਉਸ ਦਾ ਰਾਹ

ਦੁਖੀ ਧੜਕੇ ਦਿਲ ਮਨੋ ਨਿਕਲੇ ਠੰਢੀ ਆਹ

ਕੀ ਰਬ ਦੇ ਮਾਂਹ ਮਾਰੇ ਕੀ ਤੁਲਸੀ ਨੂੰ ਤੱਤਾ ਪਾਣੀ ਪਾਇਆ

ਵਿਛੋੜਾ ਨਾ ਸਹਿਆ ਜਾਏ ਕਿਓਂ ਵਿਛੋੜੇ ਦਿਤੀ ਸਜਾਇਆ

ਰੁਸੀ ਜਨਾਨੀ ਜਗ ਰੁਸਿਆ ਰੁਸਿਆ ਰਬ ਮੇਰਾ

ਰੌਸ਼ਣ ਮੇਰਾ ਜਹਾਨ ਉਸ ਨਾਲ ਬਾਜ ਉਸ ਹਨੇਰਾ

ਪਾਣੀ ਪਿਆਸ ਬੁਝਾਵੇ ਨਾ ਗਲੋਂ ਨਾ ਲੱਗੇ ਅਨ

ਜੀਣਾ ਉਨਹਾਂ ਦਾ ਨਰਕ ਹੋਏ ਜਿਨ੍ਹਾਂ ਦੀ ਰੁਸੀ ਰੰਨ 

ਕੰਨ ਫ਼ੜ ਮਾਫੀ ਮੰਗੀ ਮਸੀਂ ਮਸੀਂ ਮੰਨਾਈ

ਸਾਹ ਨਾਲ ਸਾਹ ਮਿਲਿਆ ਜਾਨ ਚ ਜਾਨ ਆਈ

ਵਾਧਾ ਲਿਆ ਆਖੇ ਲਗੂੰ  ਉਚੀ ਨਾ ਬੋਲੂੰ ਬੋਲ

ਵੇੜੇ ਖੁਸ਼ਿਆਂ ਮਨ ਨੱਚੇ ਦਿਲ ਦੀ ਕਹੀ ਬਹਿ ਉਸ ਕੋਲ



Friday, November 14, 2025

ਖੁਸ਼ਿਆਂ ਕੋਟ ਲੱਖ p4

        ਖੁਸ਼ਿਆਂ ਕੋਟ ਲੱਖ 


ਆਪਣੇ ਆਪ ਨੂੰ ਬਾਤ ਇੱਕ ਪਾਂਵਾਂ

ਬਾਤ ਤਾਂ ਪਾਂਵਾਂ ਜਬਾਬ ਬੁਝ ਨਾ ਪਾਂਵਾਂ

ਜੋ ਕੋਈ ਬੁਝੇ ਉਸੇ ਬਲਿਹਾਰੀ ਜਾਂਵਾਂ

ਕੀ ਮੈਂ ਕਿਸ ਮੈਂਨੂੰ ਉਪਾਇਆ

ਕੀ ਕਰਨ ਮੈਂ ਧਰਤ ਆਇਆ 

ਕਿੱਥੇ ਮੈਂ ਜਾਣਾ ਕਿੱਥੋਂ ਮੈਂ ਆਇਆ

ਕਿਸੇ ਜਮਿਆਂ ਮੈਂ ਹੋਸ਼ ਬਾਦ ਆਈ

ਮਕਸੱਦ ਜੀਣ ਦਾ ਸੋਚ ਸੋਚ ਜੂਨ ਗਵਾਈ

ਹਾਰ ਥੱਕ ਬੈਠਾਂ ਮੇਰੇ ਸਮਝ ਨਾ ਆਈ

ਵੇਦ ਕਿਤੇਬ ਗ੍ਰੰਥ ਸੱਭ ਫਰੋਲੇ

ਕੰਨ ਧਰ ਸੁਣਿਆ ਸਾਧ ਸੰਤ ਜੋ ਬੋਲੇ

ਅੰਧੇਰੇ ਵਿੱਚ ਰਹਿਆ ਨਾ ਹੋਇਆ ਪਰਗਾਸੁ 

ਮਾਯੂਸ ਹੋ ਬੈਠਾ ਗਵਾਈ ਸੱਭ ਆਸ

ਫਿਰ ਸੋਚਿਆ ਉਹ ਜਨ ਉਹ ਭੋਲੇ 

ਗਲਤ ਤੇਰਾ ਤਰਾਜ਼ੂ ਗਲਤ ਤੂੰ ਤੋਲੇ

ਤੂੰ ਨਾ ਪੈਗ਼ੰਬਰ ਨਾ ਉਸ ਦਾ ਰਤਿਆ

ਨਹੀਂ ਮੱਥੇ ਲਿਖਿਆ ਉਸੇ ਪਾ ਨਾ ਸਕਿਆ

ਬਾਤਾਂ ਨਾ ਪਾ ਨਾ ਲੱਭ ਬਾਤਾਂ ਦਾ ਜਬਾਬ

ਸਧਾਰਨ ਜੀ ਨਾ ਕਰ ਮਾਇਆ ਦਾ ਹਿਸਾਬ 

ਸਾਦਾ ਜਨ ਤੂੰ ਸਾਦੀ ਸੋਚ ਤੂੰ ਰੱਖ

 ਮਾਯੂਸੀ ਦੂਰ ਖੁਸ਼ਿਆਂ ਕੋਟ ਲੱਖ 




Monday, November 10, 2025

ਗਹਿਰੀ ਸੋਚ ਨਾ ਫਿਤਰਤ ਮੇਰੀ p4

      ਗਹਿਰੀ ਸੋਚ ਨਾ ਫਿਤਰਤ ਮੇਰੀ


ਗਹਿਰੀ ਸੋਚ ਮੇਰੀ ਫਿਤਰਤ ਨਹੀਂ ਡੂੰਘੀ ਸੋਚ ਨਾ ਸੋਚ ਸਕਾਂ

ਹਲਕਿਆਂ ਫੁੱਲਕਿਆਂ ਸੋਚਾਂ ਮੇਰੀ ਔਕਾਤ ਹਲਕੀ ਸੋਚ ਖੁਸ਼ ਰਹਾਂ

ਡੂੰਘਿਆਂ ਸੋਚਾਂ ਸੋਚ ਕਈ ਲਧ ਗਏ ਮਾਯੂਸ ਜੀਣਾ ਉਨ੍ਹਾਂ ਪਾਇਆ

ਹੱਸੇਂ ਨਾ ਖੇਡੇ ਨਾ ਮਜ਼ਾ ਨਾ ਲਿਆ ਫੇਰਾ ਬੇਅਰਥ ਗਵਾਇਆ

ਮਕਸੱਦ ਜੀਣ ਦਾ ਲੱਭਦੇ ਰਹੇ ਜੀਣ ਜੀਣਾ ਉਹ ਗਏ ਭੁੱਲ

ਮੰਜ਼ਲ ਨਾ ਪਾ ਸਕੇ ਉਹ ਖੋਜ ਦੇ ਰਾਹਾਂ ਵਿੱਚ  ਗਏ ਉਹ ਰੁਲ

ਕਿਓਂ ਕਿਸੀ ਨੇ ਸ੍ਰਿਸ਼ਟੀ ਉਪਾਈ ਕਿਓਂ ਬਣਾਈ ਮਾਇਆ

ਇਹ ਸਵਾਲ ਆਦ ਤੋਂ ਕੁਵਾਰਾ ਗਤਿਬੋਧ ਵੀ ਦੱਸ ਨਾ ਪਾਇਆ

ਕੌਣ ਰਚਣਹਾਰ ਕੌਣ ਸਿਰਜਣਹਾਰ ਕਿਥੋਂ ਸੀ ਉਹ ਆਇਆ

ਇਨ੍ਹਾਂ ਸਵਾਲਾਂ ਦਾ ਜਬਾਬ ਨਾ ਕੋਈ ਪੁੱਛ ਨਾ ਤੂੰ ਬੁੱਲ ਵਿਗਾੜ

ਜੋ ਕਹੇ ਮੈਂ ਜਾਣਾ ਉਹ ਮੁਗਧ ਮੂਰਖ਼ ਸਮਝੋ ਉਹ ਗਵਾਰ

ਬੱਸ ਸੱਚ ਮੰਨ ਉਸ ਸੱਚੇ ਨੂੰ ਸੱਚ ਬਾਬੇ ਜਿਵੇਂ ਫਰਮਾਇਆ

ਹੱਸ ਕੇ ਖੇਡ ਜਾ ਇਹ ਖੇਲ ਜੋ ਖੇਲ ਸੱਚੇ ਨੇ ਬਣਾਇਆ






Saturday, November 1, 2025

ਕਿਵੇਂ ਦੂਰੀਆਂ ਮਿਟਾਂਵਾਂ p4

         ਕਿਵੇਂ ਦੂਰੀਆਂ ਮਿਟਾਵਾਂ

ਕਰੀਬ ਕਿਓਂ ਨਹੀਂ ਲੱਗਦੀ ਕਿਓਂ ਰੱਖੇ ਦੂਰੀ

ਕਸ਼ਿਸ਼ ਉਸ ਦੇ ਹੱਸਮੁੱਖ ਚੇਹਰੇ ਦੀ ਹੈ ਮੇਰੀ ਮਜਬੂਰੀ

ਉਸ ਤੋਂ ਦੂਰ ਰਹਿਕੇ ਰੂਹ ਮੇਰੀ ਤੜਫੇ

ਸੋਚ ਸੋਚ ਯਾਦ ਕਰ ਉਸੇ ਦਿਲ ਮੇਰਾ ਧੱੜਕੇ

ਜਿੰਦ ਬੀਤੇ ਉਸ ਬਿਨਾਂ ਜੀਣਾ ਹੋਇਆ ਦੁਸ਼ਵਾਰ 

ਉਹ ਹੈ ਦਿਲ ਮੇਰਾ ਰਬਾ ਮੇਰੇ  ਮੇਰਾ ਸੱਚਾ ਪਿਆਰ

ਚੇਹਰਾ ਉਸ ਦਾ ਨਿਹਾਰਨ ਲਈ ਅੱਖ ਮੇਰੀ ਤਰਸੇ

ਸਾਹਮਣੇ ਜਦ ਨਜ਼ਰ ਆਏ ਖੁਸ਼ੀ ਦੀ ਬਰਖਾ ਬਰਸੇ

ਸਮੇਟ ਲਵਾਂ ਪਿਆਰੇ ਆਪਣੇ ਨੂੰ ਆਕੜਿਆਂ ਮੇਰੀਆਂ ਬਾਂਹਾਂ

ਛੂਹ ਕੇ ਹੱਥ ਲਾਂਵਾਂ ਉਸ ਦੇ ਬਦਨ ਨੂੰ ਦਿਲੋਂ ਦਿਲ ਮੈਂ ਲੱਲਚਾਂਵਾਂ

ਮਨੀ ਹਰ ਪਲ  ਮੈਂ ਮਨਸੂਬੇ ਬਣਾਵਾਂ ਕਿਵੇਂ ਉਸ ਨੂੰ ਪਾਂਵਾਂ

ਜਾਨ ਆਪਣੀ ਵਾਰਾਂ ਉਸ ਤੇ ਉਸ ਤੇ ਬਲਿਹਾਰੀ ਜਾਂਵਾਂ

ਕਿਵੇਂ ਕਰਾਂ ਦੂਰ ਮਜਬੂਰਿਆਂ ਉਸ ਦਿਆਂ ਕਿਵੇਂ ਦੂਰੀਆਂ ਮਿਟਾਵਾਂ

ਬਹਿ ਕੋਲ ਉਸ ਦੇ ਦਿਲ ਦੀ ਦੱਸਾਂ ਇੱਕ ਪੱਲ ਸਵ੍ਗ ਮੈਂ ਪਾਂਵਾਂ