ਗਹਿਰੀ ਸੋਚ ਨਾ ਫਿਤਰਤ ਮੇਰੀ
ਗਹਿਰੀ ਸੋਚ ਮੇਰੀ ਫਿਤਰਤ ਨਹੀਂ ਡੂੰਘੀ ਸੋਚ ਨਾ ਸੋਚ ਸਕਾਂ
ਹਲਕਿਆਂ ਫੁੱਲਕਿਆਂ ਸੋਚਾਂ ਮੇਰੀ ਔਕਾਤ ਹਲਕੀ ਸੋਚ ਖੁਸ਼ ਰਹਾਂ
ਡੂੰਘਿਆਂ ਸੋਚਾਂ ਸੋਚ ਕਈ ਲਧ ਗਏ ਮਾਯੂਸ ਜੀਣਾ ਉਨ੍ਹਾਂ ਪਾਇਆ
ਹੱਸੇਂ ਨਾ ਖੇਡੇ ਨਾ ਮਜ਼ਾ ਨਾ ਲਿਆ ਫੇਰਾ ਬੇਅਰਥ ਗਵਾਇਆ
ਮਕਸੱਦ ਜੀਣ ਦਾ ਲੱਭਦੇ ਰਹੇ ਜੀਣ ਜੀਣਾ ਉਹ ਗਏ ਭੁੱਲ
ਮੰਜ਼ਲ ਨਾ ਪਾ ਸਕੇ ਉਹ ਖੋਜ ਦੇ ਰਾਹਾਂ ਵਿੱਚ ਗਏ ਉਹ ਰੁਲ
ਕਿਓਂ ਕਿਸੀ ਨੇ ਸ੍ਰਿਸ਼ਟੀ ਉਪਾਈ ਕਿਓਂ ਬਣਾਈ ਮਾਇਆ
ਇਹ ਸਵਾਲ ਆਦ ਤੋਂ ਕੁਵਾਰਾ ਗਤਿਬੋਧ ਵੀ ਦੱਸ ਨਾ ਪਾਇਆ
ਕੌਣ ਰਚਣਹਾਰ ਕੌਣ ਸਿਰਜਣਹਾਰ ਕਿਥੋਂ ਸੀ ਉਹ ਆਇਆ
ਇਨ੍ਹਾਂ ਸਵਾਲਾਂ ਦਾ ਜਬਾਬ ਨਾ ਕੋਈ ਪੁੱਛ ਨਾ ਤੂੰ ਬੁੱਲ ਵਿਗਾੜ
ਜੋ ਕਹੇ ਮੈਂ ਜਾਣਾ ਉਹ ਮੁਗਧ ਮੂਰਖ਼ ਸਮਝੋ ਉਹ ਗਵਾਰ
ਬੱਸ ਸੱਚ ਮੰਨ ਉਸ ਸੱਚੇ ਨੂੰ ਸੱਚ ਬਾਬੇ ਜਿਵੇਂ ਫਰਮਾਇਆ
ਹੱਸ ਕੇ ਖੇਡ ਜਾ ਇਹ ਖੇਲ ਜੋ ਖੇਲ ਸੱਚੇ ਨੇ ਬਣਾਇਆ
No comments:
Post a Comment