ਮਿਲ ਜਾਣ ਇਸ ਜਨਮ
ਐਸੇ ਉਹ ਸਾਡੇ ਦਿਲ ਤੇ ਛਾਏ ਆਪ ਨੂੰ ਗਏ ਅਸੀਂ ਭੁੱਲ
ਭੁੱਲੇ ਆਪਾ ਮਸਤ ਫਿਰੀਏ ਉਨ੍ਹਾਂ ਵਿੱਚ ਗਏ ਅਸੀਂ ਘੁਲ
ਕਿਓਂ ਦਿਲ ਉਨ੍ਹਾਂ ਤੇ ਆਇਆ ਕਿਓਂ ਨਾ-ਮਿਲਣ ਦੀ ਮਿਲੀ ਸਜਾ
ਤਨ ਤਪੇ ਦਿਲ ਦੁਖੇ ਚੈਨ ਗਵਾਚੀ ਫਿਰ ਵੀ ਆਏ ਪਿਆਰ ਦਾ ਮਜ਼ਾ
ਕਦ ਹੋਏ ਮਿਲਣ ਉਨ੍ਹਾਂ ਨਾਲ ਕਦੋਂ ਜਨਤ ਪਾਈਏ
ਉਹੀਓ ਹਨ ਹੁਣ ਜਿੰਦ ਸਾਡੀ ਉਸ ਤੇ ਬਲਿਹਾਰੀ ਜਾਈਏ
ਹਰ ਪਲ ਉਨ੍ਹਾਂ ਦੀ ਯਾਦ ਵਿੱਚ ਲੰਘੇ ਹਰ ਸਾਹ ਉਨ੍ਹਾਂ ਦੇ ਨਾ
ਅਰਦਾਸ ਕਰਾਂ ਹਰ ਸ਼ਾਮ ਰੱਬ ਅਗੇ ਕਦੋਂ ਕਰੇ ਉਹ ਹਾਂ
ਬਿਨ ਮਿਲਣ ਤੋਂ ਜੀਣਾ ਦੁਸ਼ਵਾਰ ਕਦੋਂ ਰਬ ਮਿਲਾਏ
ਕਦੋਂ ਮਹਿਰ ਪਊ ਉਨ੍ਹਾਂ ਦੇ ਦਿਲ ਕਦੋਂ ਬਾਹਾਂ ਵਿੱਚ ਆਏ
ਕਿੰਝ ਰਬ ਨੂੰ ਖੁਸ਼ ਕਰਾਂ ਮੈਂ ਕੀ ਚੜਾਵਾ ਚੜਾਂਵਾਂ
ਮਿਲ ਜਾਣ ਉਹ ਇਸ ਜਨਮ ਜਨਤ ਇੱਥੇ ਪਾਂਵਾਂ
No comments:
Post a Comment