ਕਿਵੇਂ ਦੂਰੀਆਂ ਮਿਟਾਵਾਂ
ਕਰੀਬ ਕਿਓਂ ਨਹੀਂ ਲੱਗਦੀ ਕਿਓਂ ਰੱਖੇ ਦੂਰੀ
ਕਸ਼ਿਸ਼ ਉਸ ਦੇ ਹੱਸਮੁੱਖ ਚੇਹਰੇ ਦੀ ਹੈ ਮੇਰੀ ਮਜਬੂਰੀ
ਉਸ ਤੋਂ ਦੂਰ ਰਹਿਕੇ ਰੂਹ ਮੇਰੀ ਤੜਫੇ
ਸੋਚ ਸੋਚ ਯਾਦ ਕਰ ਉਸੇ ਦਿਲ ਮੇਰਾ ਧੱੜਕੇ
ਜਿੰਦ ਬੀਤੇ ਉਸ ਬਿਨਾਂ ਜੀਣਾ ਹੋਇਆ ਦੁਸ਼ਵਾਰ
ਉਹ ਹੈ ਦਿਲ ਮੇਰਾ ਰਬਾ ਮੇਰੇ ਮੇਰਾ ਸੱਚਾ ਪਿਆਰ
ਚੇਹਰਾ ਉਸ ਦਾ ਨਿਹਾਰਨ ਲਈ ਅੱਖ ਮੇਰੀ ਤਰਸੇ
ਸਾਹਮਣੇ ਜਦ ਨਜ਼ਰ ਆਏ ਖੁਸ਼ੀ ਦੀ ਬਰਖਾ ਬਰਸੇ
ਸਮੇਟ ਲਵਾਂ ਪਿਆਰੇ ਆਪਣੇ ਨੂੰ ਆਕੜਿਆਂ ਮੇਰੀਆਂ ਬਾਂਹਾਂ
ਛੂਹ ਕੇ ਹੱਥ ਲਾਂਵਾਂ ਉਸ ਦੇ ਬਦਨ ਨੂੰ ਦਿਲੋਂ ਦਿਲ ਮੈਂ ਲੱਲਚਾਂਵਾਂ
ਮਨੀ ਹਰ ਪਲ ਮੈਂ ਮਨਸੂਬੇ ਬਣਾਵਾਂ ਕਿਵੇਂ ਉਸ ਨੂੰ ਪਾਂਵਾਂ
ਜਾਨ ਆਪਣੀ ਵਾਰਾਂ ਉਸ ਤੇ ਉਸ ਤੇ ਬਲਿਹਾਰੀ ਜਾਂਵਾਂ
ਕਿਵੇਂ ਕਰਾਂ ਦੂਰ ਮਜਬੂਰਿਆਂ ਉਸ ਦਿਆਂ ਕਿਵੇਂ ਦੂਰੀਆਂ ਮਿਟਾਵਾਂ
ਬਹਿ ਕੋਲ ਉਸ ਦੇ ਦਿਲ ਦੀ ਦੱਸਾਂ ਇੱਕ ਪੱਲ ਸਵ੍ਗ ਮੈਂ ਪਾਂਵਾਂ
No comments:
Post a Comment