Monday, February 9, 2026

ਲਛੱਣ ਨਹੀਂ ਚੰਗੇ

           ਲਛੱਣ ਨਹੀਂ ਚੰਗੇ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਧੰਨ ਦਾ ਲਾਲਚ ਤੇਰੀ ਨੀਤੇ ਸਮਾਇਆ 

ਮਾਰੇਂ ਠੱਗਾਂ ਠੋਰੀ ਕੱਠੀ ਕਰੇਂ ਸਰਮਾਇਆ

ਧੋਖਾ ਦੇਂਵੇਂ ਕਰੇਂ ਗੋਰਖ਼ ਧੰਦੇ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਹੁਸ਼ਿਆਰੀਆਂ ਕਰ ਛੂਪਾਂਏਂ ਆਪਣੇ ਕਾਰਨਾਮੇ

ਪਤਾ ਨਹੀਂ ਲੱਗਣਾ ਜੱਗ ਕੀ ਜਾਂਣੇ

ਨਾਤੇ ਗੁੱਝੇ ਨਹੀਂ ਰਹਿਣੇ ਇੱਕ ਦਿਨ ਹੋਣੇ ਨੰਗੇ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ  ਨਹੀਂ ਲਛੱਣ ਤੇਰੇ ਬੰਦੇ

ਸੋਹਣੀ ਸੂਰਤ ਤੇ ਮਰ ਮਰ ਜਾਂਏਂ

ਦਿਮਾਗ਼ ਲੜਾਏਂ ਕਿਵੇਂ ਉਸੇ ਫ਼ਸਾਂਏ

ਪਾਪ ਕਰਨ ਤੋਂ ਭੋਰਾ ਨਾ ਸੰਗੇਂ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਸੁਆਰਥੀ ਤੂੰ ਦੂਸਰੇ ਲਈ ਤੈਨੂੰ ਪਿਆਰ ਨਾ ਆਈਆ

ਕਰਨਵੀਰ ਆਪ ਸਮਝ ਕਰਤਾਰ ਨੂੰ ਭੁੱਲਾਇਆ

ਚਿੱਤੇ ਮੈਲ ਮੱਥਾ ਟੇਕ ਪੈਸਾ ਚੜ੍ਹਾ ਖ਼ੈਰ ਤੂੰ ਮੰਗੇਂ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਵਕਤ ਹੈ ਵੇਖ ਖੁੰਝ ਨਾ ਜਾਏ

ਭੁੱਲਾ ਨਹੀਂ ਜੋ ਸ਼ਾਮਾਂ ਘਰ ਆਵੇ

ਸ਼ੁਧ ਮੰਨੇ  ਸਾਂਈਂ ਨੂੰ ਜਾਣ ਆਪਣੇ ਸੰਘੇ

ਲਛੱਣ ਹੋਣਗੇ ਤੇਰੇ ਫ਼ਿਰ ਚੰਗੇ 

ਚੰਗੇ ਹੋਣਗੇ ਫ਼ਿਰ ਲਛੱਣ ਤੇਰੇ ਬੰਦੇ 



No comments:

Post a Comment