Mardana bollae Babae noo.a poem in Punjabi where Mardana adresses Baba Nanak and tells him condition of sikh panth and other poems in Punjabi.
Saturday, February 14, 2026
ਆਊ ਮੇਰੀ ਵਾਰੀ p4
ਆਊ ਮੇਰੀ ਵਾਰੀ
ਲਾਲੋ ਲਾਲ ਮੈਂ ਹੋਇਆ ਲਾਲ ਨੂੰ ਲੱਭਣ ਲਈ!
ਲਾਲ ਨਾ ਲਭਿਆ ਕਿਤੇ ਉਮਰ ਗੁਜ਼ਰ ਗਈ!
ਲਾਲ ਭਾਲਿਆ ਮੰਦਿਰ ਅੰਦਰ ਲਾਲ ਭਾਲਿਆ ਦਵਾਰੇ !
ਲਾਲ ਭਾਲਿਆ ਗਿਰਜੇ ਮਸਜਿਦ ਭਾਲਿਆ ਪਾਕ ਥਾਂ ਸਾਰੇ!
ਅਠਸਠ ਤੀਰਥ ਪੈਦਲ ਗਾਹੇ !
ਪਵਿੱਤਰ ਸਰੋਵਰ ਸਾਰੇ ਨਾਹੇ !
ਗ੍ਰੰਥ ਪੜ੍ਹੇ ਟੋਲ੍ਹ ਨਾ ਪਾਇਆ !
ਸੰਤਾ ਸਮਝਾਇਆ ਸਮਝ ਨਾ ਆਇਆ!
ਸੱਚੇ ਬਾਰੇ ਸੱਚ ਗੁਰਾਂ ਫਰਮਾਇਆ!
ਦਸਿਆ ਸੱਚੇ ਨੂੰ ਸਰਬਸਮਾਇਆ !
ਮੂਰਖ ਇਸ ਸੱਚ ਨੂੰ ਮਨੇ ਨਾ ਬੈਠਾਇਆ !
ਇਸ ਬਾਰ ਮਿਲਣ ਨਾ ਲਿਖਿਆ ਸੰਜੋਗ ਮੇਰੇ !
ਲੌਣੇ ਪੈਣੇ ਚੌਰਾਸੀ ਦੇ ਕਈ ਹੋਰ ਗੇੜੇ !
ਲਾਲ ਨੂੰ ਲੱਭਣ ਦੀ ਚਾਹ ਰੱਖਣੀ ਜਾਰੀ!
ਕਦੀ ਤਾਂ ਪਊ ਨਦਰ ਆਊ ਮੇਰੀ ਵਾਰੀ !
xxxx
Subscribe to:
Post Comments (Atom)
No comments:
Post a Comment