Thursday, February 12, 2026

ਸੋਹਣਾ ਆਇਆ ਵਿਚਾਰ p4

       ਸੋਹਣਾ ਆਇਆ ਵਿਚਾਰ


ਵੋਹਲੇ ਬੈਠਿਆਂ ਬੀਤੀ ਜਿੰਦ ਬਾਰੇ ਕੀਤਾ  ਵਿਚਾਰ

ਕਿੱਥੇ ਕਿੱਥੇ ਮੈਂ ਜਿੱਤ ਪਾਈ ਕਿੱਥੋਂ ਗਿਆ ਮੈਂ ਹਾਰ

ਕਿਹੜੇ ਮਸਲੇ ਪੱਲਾ ਮੇਰਾ ਭਾਰਾ ਕਿੱਥੇ ਖਾਈ ਮਾਰ

ਕਿਵੇਂ ਕਿਵੇਂ ਕਿਸੇ ਉੱਲੂ ਬਣਾਇਆ ਕਿੱਥੇ ਮੈਂ ਨਿਕਲਿਆ ਹੁਸ਼ਿਆਰ

ਕਿੰਨੇ ਕਿੰਨੇ ਰਿਸ਼ਤੇ ਜੋੜੇ ਕਿੰਨੇ  ਨਾਤੇ ਤੋੜੇ ਕਿੰਨਾ ਕੀਤਾ ਪਿਆਰ

ਕਿੰਨਿਆਂ ਨਾਲ ਦੁਸ਼ਮਨੀ ਖੱਟੀ ਕਿੰਨੇ ਬਣਾਏ ਯਾਰ

ਦੁਨਿਆਂਦਾਰੀ ਦੇ ਲਿਹਾਜੋਂ ਪਰਖਾਂ ਮੈਂ ਪੂਰਾ ਨਾ ਆ ਪਾਇਆ

ਘਾਲ ਕੋਈ ਦਿਲ ਲਾ ਨਾ ਕੀਤੀ ਕੱਠੀ ਨਾ ਹੋਈ ਸਰਮਾਇਆ

ਵੱਡੀ ਕੋਈ ਤੋਪ ਨਾ ਮਾਰੀ ਨਾਮ ਨਾ ਕੋਈ ਕਮਾਇਆ 

ਭਰਮ ਭੁੱਲੇਖੇ ਘੁਮਦਾ ਰਿਆ ਸੱਚੇ ਦਾ ਨਾਂ ਨਾ ਧਿਆਇਆ

ਫਿਰ ਸੋਚਿਆ ਪੈਸੇ ਵੱਲੋਂ ਮੈਂ ਚਾਹੇ ਨਹੀਂ ਅਮੀਰ

ਸੋਹਣਾ ਬੁੱਤਾ ਸਾਰਦਾ ਰਿਹਾ ਰੱਬ ਮੈਂ ਨਾ ਕੋਈ ਗਰੀਬ

ਜ਼ਿੰਦਗੀ ਦੇ ਭਰਭੂਰ ਖ਼ਜ਼ਾਨੇ ਮੇਰੇ ਜਿਗਰੀ ਯਾਰ

ਖ਼ੁਸ਼ਹਾਲ ਵੱਸੇ ਟੱਬਰ ਮੇਰਾ ਆਪਣਿਆਂ ਦਾ ਮਿਲਿਆ ਪਿਆਰ

ਸੋਹਣੀ ਮੇਰੀ ਜ਼ਿੰਦਗੀ ਬੀਤੀ ਵੇਹਲੇ ਬੈਠਿਆਂ ਸੋਹਣਾ ਆਇਆ ਵਿਚਾਰ







No comments:

Post a Comment