ਪਿਆਰ ਦਾ ਖ਼ਜ਼ਾਨਾ
ਸਾਨੂੰ ਪਿਆਰ ਵਿੱਚ ਖਜ਼ਾਨਾ ਮਿਲਿਆ
ਲੋਕ ਸਮਝਣ ਗਿ੍ਸਥ ਨੂੰ ਜੰਜਾਲ
ਸਾਨੂੰ ਘਰ ਵਿੱਚ ਹੀ ਆਈਸ਼ਿਆਨਾ ਮਿਲਿਆ
ਬੱਚੇ ਹੁੰਦਿਆਂ ਬੱਚੇ ਤੋਤਲੀਆਂ ਗੱਲਾਂ ਕਰਦੇ
ਸਾਨੂੰ ਉਸ ਤੋਤਲਾਪਨ ਵਿੱਚ ਤਰਾਨਾ ਮਿਲਿਆ
ਮੁਸਕਾਨ ਵੇਖ ਅਪਣਿਆਂ ਦੀਆਂ ਚੇਹਰੇ ਤੇ
ਇੱਕ ਪੱਲ ਵਿੱਚ ਹੀ ਸਾਰਾ ਜਮਾਨਾ ਮੀਲਿਆ
ਲੋਕ ਕਹਿਣ ਕਿ ਜਿੰਦਗੀ ਬੇ-ਮਕਸੱਦ ਹੈ
ਪਰ ਸਾਨੂੰ ਤਾਂ ਜੀਣ ਦਾ ਬਹਾਨਾ ਮਿਲਿਆ
ਉੱਨਾਂ ਦੇ ਨਾਲ ਜੀਵਨ ਚੱਲਦੇ
ਝਖੱੜਾਂ 'ਚ ਵੀ ਮੌਸਮ ਸੁਹਾਨਾ ਮਿਲਿਆ
ਦਾਰੂ ਵਿੱਚ ਫਿਰੇ ਦੁਨਿਆਂ ਨੱਸ਼ਾ ਲੱਬਦੀ
ਉਸ ਦੀਆਂ ਅੱਖਾਂ ਵਿੱਚ ਸਾਨੂੰ ਮਹਖਾਨਾ ਮਿਲਿਆ
ਪਹਿਲਾਂ ਰੋਈ ਸੀ ਅਪਣੀ ਮਾੜੀ ਕਿਸਮਤ ਨੂੰ
ਕਿ ਮੈਂਨੂੰ ਤਾਂ ਅਨਾੜੀ ਅਨਜਾਂਣਾ ਮਿਲਿਆ
ਮਹਿਰਬਾਨੀ ਉਸ ਦੀ ਹੁਣ ਉਸ ਨੇ ਕਦੱਰ ਪਾਈ
ਦੱਸੇ ਸੱਬ ਨੂੰ ਕਿ ਮੈਂਨੂੰ ਦੀਵਾਨਾ ਮਿਲਿਆ
ਅਗਰ ਲੇਖਕ ਹੁੰਦਾ ਤਾਂ ਪਰੋਂਦਾ ਲਫ਼ਜ਼ਾ ਵਿੱਚ
ਜਿੰਦਗੀ ਦਾ ਜੋ ਇਹ ਸਾਨੂੰ ਅਫਸਾਨਾ ਮਿਲਿਆ
ਦਾਰੂ ਵਿੱਚ ਫਿਰੇ ਦੁਨਿਆਂ ਨੱਸ਼ਾ ਲੱਬਦੀ
ਉਸ ਦੀਆਂ ਅੱਖਾਂ ਵਿੱਚ ਸਾਨੂੰ ਮਹਖਾਨਾ ਮਿਲਿਆ
ਪਹਿਲਾਂ ਰੋਈ ਸੀ ਅਪਣੀ ਮਾੜੀ ਕਿਸਮਤ ਨੂੰ
ਕਿ ਮੈਂਨੂੰ ਤਾਂ ਅਨਾੜੀ ਅਨਜਾਂਣਾ ਮਿਲਿਆ
ਮਹਿਰਬਾਨੀ ਉਸ ਦੀ ਹੁਣ ਉਸ ਨੇ ਕਦੱਰ ਪਾਈ
ਦੱਸੇ ਸੱਬ ਨੂੰ ਕਿ ਮੈਂਨੂੰ ਦੀਵਾਨਾ ਮਿਲਿਆ
ਅਗਰ ਲੇਖਕ ਹੁੰਦਾ ਤਾਂ ਪਰੋਂਦਾ ਲਫ਼ਜ਼ਾ ਵਿੱਚ
ਜਿੰਦਗੀ ਦਾ ਜੋ ਇਹ ਸਾਨੂੰ ਅਫਸਾਨਾ ਮਿਲਿਆ
No comments:
Post a Comment