ਕਿਰਪਾ ਪਾਲਣਹਾਰ ਦੀ
ਅੱਜ ਨਜ਼ਰ ਉਸ ਦੀ ਸਵੱਲੀ ਹੋਈ
ਦੁੱਖ ਮਾਂ ਦੇ ਵਿਛੋੜੇ ਦਾ ਬਹੁਤ ਸੀ
ਪਰ ਅੱਜ ਖ਼ੁਸ਼ੀ ਬੇਹੱਦ ਹੋਈ
ਦਾਦਾ ਕਹੇ ਮੈਂ ਜੱਸ ਕਮਾ ਲਿਤਾ
ਮੈਂਨੂੰ ਪਿਆਰੀ ਪੋਤੀ ਮਿਲ ਗਈ
ਦਾਦੀ ਕਰੇ ਸ਼ੁਕਰ ਈਸ਼ਵਰ ਦਾ
ਇਸ ਨੂੰ ਦੇਖ ਕਰ ਰੂਹ ਮੇਰੀ ਖਿਲ ਗਈ
ਨਾਨਾ ਗੁਰਾਂ ਨੂੰ ਯਾਦ ਕਰ
ਲੱਖ ਖ਼ੁਸ਼ਿਆਂ ਉਹ ਮੰਨਾਉਦਾ ਏ
ਨਾਨੀ ਜਾਪ ਕਰ ਨਾਮ ਦਾ
ਦੇਖ ਅਨਹਦ ਨੂੰ ਉਸ ਖੁਦਾ ਯਾਦ ਆਉਂਦਾ ਹੈ
ਭੂਆ ਫ਼ੁਫੱੜ ਉਤਾਵਲੇ ਭਤੀਜੀ ਲਈ
ਕਹਿਣ ਕੇੜੀ ਘੱੜੀ ਉਹ ਮਿਲ ਜਾਵੇ
ਗੋਦੀ ਚੁੱਕ ਕੇ ਉਸ ਅਨਮੋਲ ਨੂੰ
ਦਿੱਲ ਸਾਡਾ ਪਿਆਰ ਨਾਲ ਖਿੱਲ ਜਾਵੇ
ਮਾਮਾ ਜੈਅ ਵੀ ਬੜਾ ਖ਼ੁੱਸ਼ ਫਿਰਦਾ
ਕਹੇ ਕੈਸਾ ਇਹ ਰਿਸ਼ਤਾ ਹੈ
ਇਹ ਭਾਣਜੀ ਖ਼ੁੱਸ਼ੀ ਦੀ ਪੋਟਲੀ ਹੈ
ਜਾਂ ਕੋਈ ਪਿਆਰੀ ਫ਼ਰਿਸ਼ਤਾ ਹੈ
ਨਿਹਾਲ ਤੇਗ ਕਹਿਣ ਭੈਣ ਆਈ ਸਾਡੀ
ਰੱਲ ਮਿਲ ਕੇ ਅਸੀਂ ਖੇਡਾਂਗੇ
ਤੱਤੀ ਵਾਹ ਨਾ ਕੱਦੇ ਲੱਗੇ ਇਸ ਨੂੰ
ਇਸ ਦੇ ਸੁੱਖ ਲਈ ਸੱਬ ਕੁੱਛ ਝੇਲਾਂਗੇ
ਪਰਨੀਤ ਇੰਦਰ ਵੀ ਅੱਜ ਖ਼ੁੱਸ਼ੀ ਵਿੱਚ ਝੂਮਦੇ
ਨੂਰ ਗਰਵ ਦਾ ਉੱਨਾਂ ਤੇ ਛਾਇਆ ਏ
ਵੇਖਨ ਅਨਹਦ ਨੂੰ ਬਾਰ ਬਾਰ
ਕਹਿਣ ਇਹ ਸਾਡੇ ਕਰਮਾ ਦੀ ਮਾਇਯਾ ਏ
ਸੁਣ ਦਿੱਲੋਂ ਸੱਚੀ ਅਰਦਾਸ ਉਹ ਸੁਨਣ ਵਾਲੇ
ਰੱਖੀਂ ਇਸ ਨੂੰ ਲਾਡ ਪੀਆਰ ਦੇ ਵਿੱਚ
ਦੇਂਵੀਂ ਇਸ ਨੂੰ ਸੁੱਧ ਤੇ ਬੁੱਧ ਚੰਗੀ
ਤਾਂ ਕਿ ਨਾਮ ਕਮਾਵੇ ਚੰਗਾ ਸੰਸਾਰ ਦੇ ਵਿੱਚ
No comments:
Post a Comment