Wednesday, May 18, 2022

ਕੀ ਚੰਗਾ ਚੰਗਾ? p3

                                       ਕੀ ਚੰਗਾ ਚੰਗਾ?

ਕਦੀ ਕਦੀ ਜਾਦਾ ਵੀ ਚੰਗਾ ਹੋਣਾ ਨਹੀਂ ਚੰਗਾ ਹੁੰਦਾ

ਅਗਲਾ ਜੇ ਉਸ ਨਾਲ ਕਰੇ ਨਾ ਚੰਗਾ ,ਚੰਗਾ ਚੰਗਾ ਰੋਂਦਾ

ਮੈਂ ਸੱਭ ਲਈ ਸੱਭ ਕੁਛ ਕੀਤਾ

ਮੇਰੇ ਲਈ ਕਿਸੇ ਕੁਛ ਨਹੀਂ ਕੀਤਾ

ਕੀ ਫੈਦਾ ਚੰਗੇ ਹੋਣਦਾ ,ਉਹ ਸੋਚੇ

ਅਪਣੀ ਚੰਗਿਆਈ ਨੂੰ ਉਹ ਕੋਸੇ

ਊੜਾ ਸਿਖਾ ਕੇ,ਕਰਾਈ ਬੱਚੇ ਨੂੰ ਪੜਾਈ

ਵੱਡਾ ਹੋ ਕੇ ਭੁੱਲਿ਼ਆ,ਕੀ ਉਸੇ  ਯਾਦ ਨਾ ਆਈ

ਹੱਥ ਫ਼ੜ ਜਿਸੇ ਟੁਰਨਾ ਸਿਖਾਇਆ

ਨੱਸ ਗਿਆ ਦੂਰ ਪਰਤ ਨਾ ਆਇਆ

ਮੋਢਾ ਦੇ ਜਿਸ ਨੂੰ ਕੀਤਾ ਉੱਚਾ

ਕਦਰ ਨਾ ਉਸ ਪਾਈ,ਸਮਝੇ ਸਾਨੂੰ ਨੀਚਾ

ਪਿਆਰ ਸਤਿਕਾਰ ਜਿਨ੍ਹਾਂ ਨੂੰ ਦਿੱਲੋਂ ਕਰਿਆ

ਨਫ਼ਰੱਤ ਕਰਨ ਸਾਨੂੰ,ਸਾਡਾ ਮੀਤ ਨਾ ਬਣਿਆ

ਅਪਣਾ ਮਨ ਮਾਰ ਜਿਨ੍ਹਾਂ ਦੀ ਇੱਛਾ ਕੀਤੀ ਪੂਰੀ

ਲੋੜ ਸਮੇਂ ਨਾ ਆਏ,ਬਨੌਣ ਬਹਾਨਾ ਮਜ਼ਬੂਰੀ

ਜ਼ਖਮਾ ਤੇ ਜਿਨ੍ਹਾਂ ਦੇ ਅਸੀਂ ਲਾਈ ਮਰਹਮ

ਸਾਡੇ ਜ਼ਖਮੀ ਲੂਣ ਛਿੱੜਕਨ ਤੋਂ, ਕਰਨ ਨਾ ਸ਼ਰਮ

ਬੈਠਾ ਸੋਚਾਂ ਕਿਓਂ ਮੈਂ ਚੰਗਾ ਬਣ ਆਇਆ

ਫ਼ਿਤਰੱਤ ਮੇਰੀ,ਕਰਾਂ ਦੇਣਹਾਰ ਦਾ ਸ਼ੁਕਰਿਆ

ਜੋ ਕੀਤਾ ਕੀਤਾ,ਕਰ ਮੰਨ ਸਕੂਨ ਪਾਇਆ

ਫ਼ਿਤਰੱਤ ਲਈ ਕੀਤਾ,ਕਿਸੇ ਤੇ ਏਹਸਾਨ ਨਹੀਂ ਜਤਾਇਆ

ਖ਼ੁਸ਼ ਰਹਿਣ ਸਾਰੇ ਜਿੱਥੇ ਵੀ ਉਹ ਵੱਸਦੇ

ਰਹਿਣ ਤੰਦਰੁਸਤ,ਰਹਿਣ ਸਦਾ ਹੱਸਦੇ

ਗਿਲਾ ਨਹੀਂ ਕਿਸੇ ਨਾਲ,ਨਾ ਕੋਈ ਕਿਸੇ ਨਾਲ ਗੁੱਸਾ

ਸੱਚੇ ਦਿਲੋਂ ਕੀਤਾ,ਖ਼ੁਸ਼ ਹੈ ਅਪਣੇ ਆਪ ਨਾਲ ਜੱਸਾ

**********

                       की चंगा चंगा ?


कदी कदी जादा वी चंगा होणा नहीं चंगा हुंदा

अगला जे उस नाल करे ना चंगा,चंगा चंगा रोंदा

मैं सॅभ लई सॅभ कुछ कीता

मेरे लई किसे कुछ नहीं कीता

की फैदा चंगे होण दा,उह सोच्चे

अपणी चंगिआई नू उह कोसे

ऊङा सिखा के ,कराई बॅच्चे नू पङाई

वॅडा हो के भुलिया,की उसे याद ना आई

हॅथ फङ जिसे टुरना सिखायिआ

नॅस गिआ दूर,परत ना आयिआ

मोडा दे जिस नू कीता ऊच्चा

कदर ना उस पाई,समझे सानू नीच्चा

पियार सतिकार जिसे दिलों करिआ

नफरॅत करन सानू,साडा मीत ना बणिआ

अपणा मन मार जिना दी ईच्छा कीती पूरी

लोङ समें ना आए,बनौण बहाना मजबूरी

जखमा ते जिना दे असीं लाई मरहम

साडे जखमीं लूण छिङकन तों करन ना शरम

बैठा सोच्चां किओं मैं चंगा बण आयिआ

फितरॅत मेरी,करां देणहार दा शुकरिआ

जो कीता कीता,कर मन सकून पायिआ

फितरॅत लई कीता,किसे ते ऐहसान नहीं जतायिआ

खुश रहिण सारे जिथ्थे उह वसदे

रहिण तंदरूस्त ,रहिण हॅसदे

गिॅला नहीं कोई ,ना कोई किसा नाल गुस्सा

सच्चे दिलों चंगा कीता,खुश है अपणे आप नाल जस्सा







No comments:

Post a Comment