Monday, February 20, 2023

ਜੱਟ ਦੀ ਜ਼ਮੀਰ p3

      ਜੱਟ ਦਾ ਜ਼ਮੀਰ


ਸਿੱਧੇ ਹੁੰਦੇ ਸੀ ਪੁਰਾਣੇ ਜੱਟ

ਹੱਡ ਰਗੜ ਫਸਲ ਉਗੌਂਦੇ ਮੰਡੀ ਔਂਦੇ ਸੁੱਟ

ਜਿਸ ਕਦੀ ਮਿੱਟੀ ਹੱਥ ਨਾ ਲਾਇਆ, ਲਾਏ ਮੁਲ,ਲਏ ਜੱਟ ਨੂੰ ਲੁੱਟ

ਬੇ-ਪਰਵਾਹ ਰੱਬ ਜੱਟ ਬਣਾਇਆ,ਜਾਦਾ ਹਿਸਾਬ ਨਹੀਂ ਸੀ ਕਰਦਾ

ਗੁੜ ਦਿਆਂ ਪੇਸੀਆਂ ਖੁਲ ਦਿਲ ਵੰਡੇ,ਇੱਕ ਗੰਨਾ ਦੇਣ ਨੂੰ ਸੀ ਮਰਦਾ

ਇੱਕ ਜੱਟ ਸੋਚਿਆ ਮੈਂ ਹੋਸ਼ਿਆਰ

ਕਮਾਂਵਾਂ ਪੈਸਾ ,ਕਰ ਲਵਾਂ ਵਿਪਾਰ

ਤੇਲ ਵੇਚਣ ਦੀ ਦੁਕਾਨ ਉਸ ਖੋਲੀ,ਨਾਂ ਰਖਿਆ ਜੱਟ ਹੱਟ

ਪੂਰਾ ਪੂਰਾ ਤੇਲ ਉਹ ਦੇਵੇ,ਅੱਧੀ ਬੂੰਦ ਨਾ ਦੇਵੇ ਘੱਟ

ਵਾਵਾ ਵਾਵਾ ਜੱਟ ਦੀ ਹੋ ਗਈ,ਗਾਹਕ ਚੱੜੇ ਦਲੀ ਤੇ ਮਲੀ

ਜੱਟ ਸੋਚਿਆ ਵਿਕਰੀ ਚੰਗੀ ਹੱਟ ਮੇਰੀ ਚੰਗੀ ਚੱਲੀ

ਮਹੀਨੇ ਬਾਦ ਹਿਸਾਬ ਕਰਨ ਬੈਠਾ,ਬਹੀ ਦਿਖਾਏ ਘਾਟਾ

ਕਿੰਝ ਇਹ ਹੋ ਗਿਆ ਜੱਟ ਨੂੰ ਪਤਾ ਨਾ ਚਲੇ ਇੱਕ ਮਾਸਾ

ਜਾ ਦੋਸਤ ਲਾਲੇ ਕੋਲ ਰੋਣ ਕਹਾਣੀ ਆਪਣੀ ਸੁਣਾਈ

ਲਾਲਾ ਕਹੇ  ਤੇਰੇ ਵਸ  ਨਹੀਂ ,ਨਹੀਂ ਕਰ ਸਕਦੇ ਹੱਟੋਂ ਜੱਟ ਕਮਾਈ

ਤੁਹਾਡੇ ਵਿਚ ਘਮੰਡ ਜੱਟ ਹੋਣ ,ਕਿ ਤੁਸੀਂ ਹੁੰਦੇ ਜੱਟ

ਬੂੰਦ ਤੁਸੀਂ ਘੱਟ ਨਹੀਂ ਦੇਣੀ,ਸੌਦਾ ਨਹੀਂ ਤੋਲਣਾ ਘੱਟ

ਇੰਝ ਨਹੀਂ ਕਦੀ ਹੁੰਦੀ ਕਮਾਈ

ਦਿਖੌਂਣੀ ਪੈਂਦੀ ਹੱਥ ਦੀ ਸਫਾਈ

ਅੱਧੀ ਬੂੰਦ ਘੱਟ ਪਾਓ,ਬੂੰਦ ਬੂੰਦ ਬਣੇ ਤਲਾਅ

ਅੱਧੀ ਦਾ ਗਾਹਕ ਨੂੰ ਨਾ ਫਰਕ,ਗੱਲਾ ਤੁਹਾਡਾ ਭਰਦਾ

ਕਿਰਤ ਕਰ ਖਾਣਾ ਸਿਖਿਆ,ਇਹ ਪਾਪ,ਜੱਟ ਜ਼ਮੀਰ ਨੂੰ ਰਾਸ ਨਾ ਆਏ

ਰੁੱਖੀ ਰੋਟੀ, ਸੁੱਕਾ ਮੰਡਾ ਖਾ ਲਵਾਂਗਾ, ਰੱਬ ਬੇਈਮਾਨੀ ਨਾ ਮੇਰੇ ਤੋਂ ਕਰਾਏ

**************

                       जॅट दी ज़मीर

सिॅधे हुंदे सी पुराणे जॅट

हॅड रगङ फसल उगौंदे,मंडी औंदे सुॅट

जिस कदी मिॅटी हॅथ ना लायिआ,लाए मुल,जॅट नू लए लुॅट

बे-परवाह रॅब जॅट बणायिआ,जादा हिसाब नहीं सी करदा

गुङ दीआं पेसीआं खुल दिल वंडे,इक गन्ना देण नू मरदा

इक जॅट सोचिआ मैं होशियार

पैसा कमांवां कर लवां विपार

तेल वेचण दी दुकीन उस खोली,नां रखिआ जॅट हॅट

पूरा पूरा तेल उह देवे,अधी बूंद ना देवे घॅट

वावा वावा जॅट दी हो गई,गाहक चॅङे दली ते मली

जॅट सोचिआ विकरी चंगी,हॅट मेरी सोहणी चॅली

महीने बाद हिसाब करन बैठा,बही दिखाए घाटा

किंझ इह हो गिआ जॅट नू पता ना चॅले इक  मासा

जा दोसत लाले कोल,रोण कहाणी आपणी सुणाई

लाला कहे तेरे वस नहीं,नहीं कर सकदे हॅटों जॅट कमाई

तुहाडे विच गर्व जॅट होण दा,कि तुसीं हुंदे जॅट

बूंद तुसीं घॅट नहीं देणी ,सौदा नहीं तोलणा घॅट

इंझ नहीं कदी हुंदी कमाई

दिखौणी पैंदी हॅथ दी सफाई

अधी बूंद घॅट पाओ,बूंद बूंद बणे तलाअ

अधी दा ना गाहक नू फरक,तुहाडा गॅल्ला भरदा

किरत कर खाणा सिखिआ,इह पाप जॅट ज़मीर नू रास ना आए

रुखी रोटी सुॅका मंडा खा लवांगा,रॅब बेईमानी ना मेरे तों कराए







Sunday, February 19, 2023

ਮਾਇਆ ਦਾ ਖੇਲ p3

                ਮਾਇਆ ਦਾ ਖੇਲ

ਮਾਇਆ ਦਾ ਨਾ ਸਿਰ ਨਾ ਪੈਰ

ਫਿਰ ਵੀ ਉਹ ਖੇਲੇ ਸ਼ਹਿਰ ਹਰ ਸ਼ਹਿਰ

ਅਜ ਇਸ ਦੀ ਬਣੀ ,ਕਲ ਉਸ ਦੇ ਕੋਲ

ਜਿਸ ਦੇ ਕੋਲ ਉਸ ਦੇ ਸਿਆਣੇ ਬੋਲ

ਜੋ ਇਸ ਤੋਂ ਵਾਂਝਾ ,ਉਹ ਹੋਵੇ ਗਰੀਬ

ਯਾਰੀ ਨਾ ਲਾਏ ਕੋਈ,ਨਾ ਔਣ ਕਰੀਬ

ਲਖ਼ਸ਼ਮੀ ਦਾ ਜਿਦੇ ਉੱਤੇ ਪਰਉਪਕਾਰ

ਬੋਲ ਭਾਲਾ ਉਸ ਦਾ ਲੋਕ ਦੇਣ ਸਤਿਕਾਰ

ਜਿਸ ਘਰ ਮਾਂ ਲਖ਼ਸ਼ਮੀ ਨਾ ਵਸੇ

ਔਖਾ ਜੀਣਾ,ਸ਼ਾਂਤੀਂ ਉਸ ਘਰੋਂ ਨਸੇ

ਪੈਸੇ ਪਿਛੇ ਗਰੀਬ ਘਰ ਨਿਤ ਹੋਣ ਲੜਾਈਆਂ

ਮੈਂ ਭੱਖਾ ਉਸ ਜਾਦਾ ਰੋਟੀਆਂ ਖਾਈਆਂ

ਸਰਮਾਏਦਾਰਾਂ ਨੰ ਵੀ ਮਿਲੇ ਨਾ ਕੋਈ ਸੁੱਖ

ਇਸ ਤੋਂ ਹੋਰ ਹੋਰ ਜਾਦਾ ਮਿਲੇ,ਰਹਿਦੀ ਭੁੱਖ

ਲਖ਼ਸ਼ਮੀ ਪਿੱਛੇ ਲੜੇ ਭਾਈ ਨਾਲ ਭਾਈ

ਉਸ ਨੰ ਜਾਦਾ ਹਿਸਾ,ਮੇਰੇ ਹਿਸੇ ਘੱਟ ਆਈ

ਜਿੱਨੀ ਵੀ ਦੌਲਤ ਮਿਲੀ ਉਸ ਵਿੱਚ ਸਬਰ ਨਾ ਆਇਆ

ਹੋਰ ਮਿਲੇ,ਇਸ ਤੋਂ ਵੱਧ ਮਿਲੇ ਮੰਨ ਲਲਚਾਇਆ

ਮਾਇਆ ਦਾ ਕੋਲ ਹੋਣਾ ਵੀ ਜ਼ਰੂਰੀ

ਤੋਟ ਨਾ ਆਏ,ਨਾ ਆਏ ਮਜਬੂਰੀ

ਬੇ-ਸ਼ੁਮਾਰ ਨਾ ਹੋਏ,ਕਿ ਗਰੂਰ ਆਏ

ਪੂਰੀ ਹੋਵੇ ਏਨੀ ਕਿ ਕੰਮ ਸਾਰ ਜਾਏ

ਸੋਹਣੀ ਸੌਖੀ ਜਿੰਦ ਨਹੀਂ ਮਾਇਆ ਲਿਓਂਦੀ

ਨਾਲ ਨਾ ਜਾਏ,ਅਖੀਰ ਕੰਮ ਨਹੀਂ ਔਦੀ

ਮਾਇਆ ਤੋਂ ਉਪਰ,ਤੰਦੁਰੁਸਤੀ ਜਿਸ ਪਾਈ

ਸੁਹੇਲਾ ਜੀਵਨ ਕਿ ਸਮੱਤ ਚੰਗੀ ਲਿੱਖਾਈ

ਮਾਇਆ ਛੱਡੋ,ਮੰਗੋ ਤੰਦੁਰੁਸਤੀ ਪਾਓਗੇ ਨਹੀਂ ਦੁੱਖ

ਰੱਬ ਦੀ ਵੱਡੀ ਦੇਣ ਤੰਦੁਰੁਸਤੀ ਸਬ ਕੁੱਛ

,ਇਸ ਨਾਲ ਮਿਲੇ ਖੁਸ਼ੀ ਇਸ ਨਾਲ ਮਿਲੇ ਸੁੱਖ

*********

मायि आ दा खेल

मायिआ दा ना सिर ना पैर

फिर वी उह खेले शहिर हर शहिर

अज इस दी बॅणी,कल उस दे कोल

जिस दे कोल उस दे सिआणे बोल

जो इस तों वांझा,उह होवे गरीब

यारी ना लाए कोई ना औण करीब

लक्षमी दा जिदे उते परउपकार

बोल भाला उस दा लोक देण सतिकार

जिस घर मां लक्षमी ना वसे

जीणा औखा,शांती उस घरों नॅसे

गरीब घर नित होंण लङाईंआं

मैं भुॅखुा उस जादा रोटीआं खाईंआं

सरमाएदारां नू वी मिले ना कोई सुॅख

इस तों होर होर जादा मिले रहिदीं भुॅख

लक्षमी पिॅछे लङे भाई नाल भाई

उस नू जादा हिॅसा मेरे हिॅसे धॅट आई

जिॅनी वी दौलत मिली सबर ना आयिआ

होर मिले ,इस तों वॅध मिले मन ललचायिआ

मायि आदा कोल होणा वी जरूरी

तोट ना आए ,ना आए मजबूरी

बे-शुमार ना होए ,कि गरूर आ जाए

पूरी होए ऐनी कि कंम सार जाए

सोहणी सौखी जिदं नहीं मायिआ लिऔदीं

नाल ना जाए अखीर कंम नहीं औदीं

मायिआ तों उपर तंदुरुसती जिस पाई

सुहेला जीवन कि समॅत चंगी लिखाई

मायिआ छॅडो ,मंगो तदंरुुसती, पाओगे नहीं दुॅख

रॅब दी वॅडी देण, तदंरूुसती सब कॅुछ

इस नाल मिले खुशी इस नाल मिले सुॅख

ਕਰੋ ਲਖ਼ਸ਼ਮੀ ਦੀ ਪੂਜਾ p3

               ਕਰੋ ਲਖ਼ਸ਼ਮੀ ਦੀ ਪੂਜਾ


ਜੇ ਸੁਣੋ ਮੇਰੀ ਕਰੋ ਲਖ਼ਸ਼ਮੀ ਦੀ ਪੂਜਾ

ਰੱਬ ਨਾ ਜਾਣੋ ਹੋਰ ਕੋਈ  ਦੂਜਾ

ਪੈਸੇ ਨਾਲ ਬੀਵੀ ਹੋ ਜਾਏ ਖੁੱਸ਼

ਉਹ ਖੁਸ਼,ਦਏ ਨਾ ਤੁਹਾਨੂੰ ਦੁੱਖ

ਲਖ਼ਸ਼ਮੀ ਦਿਆਲ ਕੋਈ ਤੋਟ ਨਾ ਆਏ

ਤੋਫੇ ਮਹਿੰਗੇ ਦਓ ਬੀਵੀ ਜੋ ਉਸੇ ਭਾਏ

ਖਾਣਾ ਪੀਣਾ ਲਾਬ ਲਿਬਾਸ

ਇਹ ਹਨ ਸਬ ਲਖ਼ਸ਼ਮੀ ਦੀ ਦਾਤ

ਲਖ਼ਸ਼ਮੀ ਜੇ ਤੇਰੇ ਤੇ ਮਹਿਰਬਾਨ

ਖੜਾ ਕਰ ਸਕੇਂ ਤੂੰ ਮਹਿਲ ਮਕਾਨ

ਲਖ਼ਸ਼ਮੀ ਨਾਲ ਘਰ ਸ਼ਾਂਤੀ ਵਸੇ

ਖ਼ੁਸ਼ਹਾਲ ਜੀਵਣ,ਘਰੋਂ ਮਜਬੂਰੀ ਨੱਸੇ

ਸਰਸਵਤੀ ਦਾ ਹੈ ਆਪਣਾ ਦਸਤੂਰ

ਰਾਸ ਆਏ  ਜੋ ਦੁਨਿਆਂਦਾਰੀ ਤੋਂ ਦੂਰ

ਕਿਵੇਂ ਬਣੀ ਦੁਨਿਆਂ ,ਕਿਓਂ ਚੰਮਕਣ ਤਾਰੇ

ਕਿਵੇਂ ਕਿੱਥੇ  ਧਰਤ ਘੁੱਮੇ ਸੂਰਜ ਦਵਾਲੇ

ਗਿਆਨ, ਕਿਓਂ ਚੜੇ ਦਿਨ,ਕਿਓਂ ਰਾਤ ਉਤਾਰੇ

ਕਿਨੇ ਸੌਰ ਮੰਡਲ ਕਿਨੇ ਕਿਨੇ ਖੰਡ ਸਾਰੇ

ਕਿੰਝ ਛੁਨਿਆ ਤੋਂ ਹੋਇਆ ਵਿਸਤਾਰ

ਗਿਆਨ ਇਹ ਲੈ, ਸਮਝੇਂ ਤੂੰ ਹੋਸ਼ਿਆਰ

ਜਿੰਦ ਜੀਣ ਲਈ ਇਹ ਗਿਆਨ ਕੰਮ ਨਹੀਂ ਔਣਾ

ਕੰਮ ਔਣਾ ਜਿੰਦ ਚਲੌਣ ਲਈ ਪੈਸਾ ਕੰਮ ਔਣਾ

ਪੈਸੇ ਨਾਲ ਤੂੰ ਲੀੜਾ ਲੱਤਾ ਲੈ ਆਏਂ

ਪੈਸੇ ਨਾਲ ਮੁਲ ਲੈ ਬੀਵੀ ਨੂੰ ਹਾਰ ਪਾਏਂ

ਅੱਜਕਲ ਤਾਂ ਖਾਣਾ ਵੀ ਪੈਸੇ ਨਾਲ ਖਰੀਦ ਖਾਂਏਂ

ਸਰਸਵਤੀ ਨਾਲ ਘੱਟ, ਕਰ ਲਖ਼ਸ਼ਮੀ ਨੂੰ ਜਾਦਾ ਪਿਆਰ

ਖ਼ੁਸ਼ਹਾਲ ਤੇਰਾ ਪਰਵਾਰ,ਜਿੰਦ ਲਖਸ਼ਮੀ ਦਊ ਸਵਾਰ

***//*/*

            करो लक्षमी नाल प्यार


जे मेरी मनो करो लक्षमी दी पूजा

रॅब ना जाणो होर कोई दूजा

पैसे नाल बीवी हो जाए खुश

उह खुश दए ना तुहानू दुख

लॉक्षमी दीआल  कोई तोट ना आए

तोफ़े महिंगे दिओ बीवी नू जो उसे भाए

खाणा पीणा लाब लिबास

इह हन सब लॉक्षमी दी दात

लक्षमी जे तेरे ते महिरबान,

खङा कर सकें महिल मकान

लक्षमी नाल घर शांति वसे

सुखी परवार,घरों मजबूरी नॅसे

सरसवती दा है आपणा दसतूर

रास आए जो दुनिआंदारी तों दूर 

किवें बणी दुनिआं क्यों चमकॅण तारे

किवें किॅथे घुमे धरत सूर्ज दवाले

ज्ञान क्यों चङे दिन,क्यों रात उतारे

किने सौर मंडल,किने किने खंड सारे

किृझ छुनिय तों होयिआ विसतार

ज्ञान इह लै समझें तूं होशियार

जिंद जीण लई इह ज्ञान कंम नहीं औंणा

कंम औंणा जिंद चलौंण लई पैसा कंम औंणा

पैसे नाल तूं लीङा लॅता लै आंएं

पैसे नाल मुल लै बीवी नू हार पांएं

अजकॅल तां खाणा वी पैसे नाल खरीद खाएं

सरसवती नाल घॅट,कर लक्षमी नाल जादा प्यार

खुशहाल तेरा परवार,जिंद लक्षमी दऊ  सवार

 




ਜਾਂਈਂ ਵੇ ਕਾਲਿਆ ਕਾਗਾ p3

 ਜਾਂਈ ਵੇ ਕਾਲਿਆ ਕਾਗਾ       


ਸੁਣ ਕਾਲਿਆ ਕਾਗਾ ਜਾਂਈ ਵੇ ਉੜ ਜਾਂਈਂ ਵੇ

ਰੁਸ ਕੇ ਗਿਆ ਸੁਹਾਗ ਮੇਰਾ, ਉਸ ਤੱਕ ਸੁਨੇਹਾ ਪਚਾਂਈਂ ਵੇ

ਕਹੀਂ ,ਦਿਨ ਰਾਤ ਮੈਂ ਰੋਂਦੀ ਰਹਿੰਦੀ

ਤੇਰੇ ਬਾਜੋਂ ਜਿੰਦ ਨਹੀਂ ਭੌਂਦੀ

ਪਛਤਾਂਵਾਂ ਕਿਓਂ ਕੀਤਾ ਝਗੜਾ,ਕਿਓਂ ਕੀਤੀ ਲੜਾਈ

ਮਾਫੀ ਮੰਗਾਂ ਤੇਰੇ ਕੋਲੋਂ,ਖੜੀ ਹੱਥ ਜੋੜਾਈ 

ਕਿਓਂ ਮੈਂ ਕਹਿਆ ਤੂੰ ਨਕੰਮਾ,ਕੀਤੀ ਨਾ ਜਾਦਾ ਕਮਾਈ

ਗਲਤੀ ਮੇਰੀ,ਤਾਂਨਾ ਗਲਤ,ਮੈਂ ਮੰਨਾ ਆਪ ਨੂੰ ਰਹਜਾਈ

ਕਹੀਂ ,ਕਹੇ ਨਹੀਂ ਚਾਹੀਦੇ ਮੈਂਨੂੰ ਜਵਾਰਾਤ ਹੀਰੇ

ਨਾ ਮੈਂ ਮੰਗਾਂ ਮਹਿੰਗੇ ਲੀੜੇ

ਮੰਗਾਂ ਤਾਂ ਮੰਗਾਂ ਸਿਰਫ਼ ਤੇਰਾ ਸਾਥ

ਆ ਜਾ ਪਰਤ ਘਰ,ਕਰ ਮੈਂਨੂੰ ਮਾਫ

ਕਾਂਵਾਂ,ਕਹੀਂ ਉਡੀਕੇ  ਬੈਠੀ ਤੱਕੇ ਤੇਰਾ ਰਾਹ

ਕਿਸ ਪੱਲ ਤੈਂਨੂੰ ਦੇਖੇ ਲਵੇ ਸੌਖੇ ਸਾਹ

ਪਰਤ ਘਰ ਆ,ਲੈ ਆ ਉਝੜੇ ਵੇਹੜੇ ਬਹਾਰ

ਤੂੰ ਸਾਰਾ ਜਹਾਨ ਮੇਰਾ  ਤੂੰ ਮੇਰਾ ਸਾਰਾ ਪਿਆਰ

ਕਹੀਂ,ਘਰ ਆ, ਮੁੜਕੇ ਫਿਰ ਉਹ ਖੁਸ਼ਿਆਂ ਲਿਆਈਏ

ਪਹਿਲਾਂ ਵਾਂਗਰ ਸੁੱਖ ਭਰੀ ਬਾਕੀ ਜਿੰਦ ਜੀ ਜਾਈਏ

ਜਾਵੀਂ ਵੇ ਕਾਲਿਆ ਕਾਗਾ,ਮਨਾ ਕੇ ਘਰ ਮੇਰੀ ਜਾਨ ਲਿਆ

 ਹੱਥੀਂ ਕੁੱਟ ਚੂਰੀ ਖਲਾਊਂ,ਸੋਨੇ ਦਵਾਂਗੀ ਤੇਰੀ ਚੁੰਝ ਮੜਾ

**********

           जांईं वे कालिआ कागा


सुण वे कालिआ कागा जांईं वे उङ जांईं वे

रुस के गिआ सुहाग मेरे उस तॅक सुनेहा पचांईं वे

कहीं,दिन रात मैं रोंदी रहिंदी

तेरे बाजों जिंद नहीं भौंदी

पछतांवां क्यों कीता झगङा क्यों कीती लङाई

माफी मंगां तेरे तों खङी हॅथ जोङाई

क्यों मैं कहिआ तू नकंमां नहीं कीती जादा कमाई

गलती मेरी,तांना गलत,मैं मंना आप नू हरजाई

कहीं,कहे नहीं चाहीदे मैंनू जवारात हीरे

ना मैं मंगां मंहिगे लीङे

मंगां तां मंगां सिरफ तेरा साथ

आ जा परत  घर ,कर मैंनू माफ

कांवां,कहीं उडीके बैठी तॅके तेरा राह

किस पॅल तैंनू देखे लवे सौखा साह

परत घर आ,लै आ उझङे वेङे बहार

तू सारा जहान मेरा तू मेरा सारा प्यार

कहीं,घर आ,मुङके फिर उह खुशिआं लिआईए

पहिलां वांगर सुॅख भरी बाकी जिंदगी जी जाईए

जांईं वे कालिआ कागा,मना के घर मेरी जान लिआ

हॅथीं कुॅट चूरी खलांऊं,सोने दिआंगी तेरी चुंझ मङा








Tuesday, February 14, 2023

ਰੰਗ ਬਰੰਗੀ ਦੁਨਿਆਂ p3

                                      ਰੰਗ ਬਰੰਗੀ ਦੁਨਿਆਂ


ਕਈ ਇੱਥੇ ਬਜ਼ੁਰਗ ਲੱੜਖੌਂਦੇ,ਕਈ ਇੱਥੇ ਨੱਸਣ ਖੇਲਣ ਨਿਆਣੇ

ਕਇਆਂ ਦੇ ਲਿਬਾਸ ਹੀਰੇ ਜੜੇ,ਕਈ ਪਹਿਨ ਕਪੜੇ ਫੱਟੇ ਪੁਰਾਣੇ

ਕਈ ਇੱਥੇ ਅਕਲੋਂ ਅੰਨੇ,ਕਈ ਬੁੱਧ ਸਿਆਣੇ

ਕਈ ਜਿੰਦ ਰੋ ਰੋ ਜੀਵਣ,ਕਈ ਖ਼ੁਸ਼ ਗੌਣ ਗਾਣੇ

ਕਈ ਸ਼ਾਹੀ ਜਿੰਦਗੀ ਗਏ ਮਾਣ,ਕਈ ਇੱਥੇ ਰੁਲੇ ਨਿਮਾਣੇ

ਕਈਆਂ ਦੀ ਮਾੜੀ ਕਿਸਮੱਤ,ਝੇਲਣ ਦੁੱਖ

ਕਈ ਧੁਰੋਂ ਲਿਖਾ ਕੇ ਆਏ ਸਾਰੇ ਸੁੱਖ

ਕਰ ਬੇਈਮਾਨੀ,ਕਰ ਚਲਾਕੀ ਬਣੇ ਕਈ ਸਰਮਾਏਦਾਰ

ਇਮਾਨਦਾਰੀ ਨਾਲ ਕਰ ਕੜੀ ਮਹਿਨਤ,ਕਈ ਫਿਰਨ ਲਾਚਾਰ

ਕਈਆਂ ਧੋਖਾ ਨਹੀਂ ਕੀਤਾ, ਧੋਖਾ ਖਾਇਆ

ਕਈਆਂ ਦਾ ਸੱਚਾ ਰਾਹ ਸਾਰ ਨਾ ਆਇਆ

ਕਈ ਖ਼ੁਸ਼ਿਆਂ ਨਾਲ ਝੋਲੀ ਭਰ ਚਲੇ

ਕਈ ਮਜਬੂਰਿਆਂ ਨਾਲ ਦੱਬੇ ਥੱਲੇ

ਕਈ ਸੌ ਪਾਪ ਕਰ ਗਰਵ ਨਾਲ ਜੀਣ

ਇਜ਼ੱਤ ਕਿਸੇ ਦੀ ਦਿਆਂ ਉੜਿਆਂ ਧਜਿਆਂ,ਕੌੜਾ ਘੁੱਟ ਪੀਣ

ਪਤਾ ਨਾ ਚੱਲੇ ਕਿਓਂ ਕੋਈ ਕਰ ਗਿਆ ਪਾਰ

ਜੱਪ ਜੱਪ ਕਈ ਬੈਹ ਹਾਰੇ,ਲਟਕੇ ਵਿਚਕਾਰ

ਇੰਝ ਰੱਬ ਨੇ ਬਣਾਈ ਦੁਨਿਆਂ ਰੰਗ ਬਰੰਗੀ

ਮੈਂ ਕੌਣ ਹੁੰਦਾ ਕਹਾਂ ਮੰਦੀ ਜਾਂ ਚੰਗੀ





ਕਿੰਝ ਪਾਰ ਲੰਘਾਂ p3

                       ਕਿੰਝ ਲੰਘਾਂ ਪਾਰ



ਉਸ ਪਾਸੇ ਕਿੰਝ ਲੰਘਾਂ

ਤਰਨਾ ਨਾ ਆਵੇ ਕਿੰਝ ਲੰਘਾਂ ਪਾਰ

ਮੰਤਰ ਕੋਈ ਦੱਸੋ ਜੋ ਦੇਵੇ ਤਾਰ

ਕੋਈ ਸਾਨੂੰ ਐਸੇ ਮਲਹਾਰ ਨਾਲ ਮਿਲਾਏ

ਬੇੜਾ ਜੋ ਸਾਡੇ ਪਾਰ ਲਵਾਏ

ਆਸਲ ਦਹਿ ਕਿਰਤ ਨਾ  ਕਰਨੀ ਆਈ

ਪਾਪੀ ਮੰਨ ਨਾ ਕਰ ਸਕੇ ਨਾਮ ਜਪਾਈ

ਸਵਾਰਥ ਵਿੱਚ ਵੰਡ ਨਹੀਂ ਛੱਕਿਆ

ਹੰਭ ਟੁੱਟ ਹਾਰ ਕੇ ਰਾਹ ਵਿੱਚ ਬੈਠਾ ਥੱਕਿਆ

ਸੂਝ ਬੂਝ ਗਿਆਨ ਸੱਬ ਮੇਰੇ ਕੋਲ 

ਹੌਓਮਾ ਨਹੀਂ,ਨਮਰਤਾ ਦਿਖਾਂਵਾਂ,ਮਿੱਠੇ ਮੇਰੇ ਬੋਲ

ਫਿਰ ਵੀ ਮੈਂ ਜਿੰਦਗੀ ਨੂੰ ਸਮਝ ਨਾ ਪਾਇਆ

ਸੱਚੇ ਰਾਹ ਤੇ ਚਲਣਾ ਬਹੁਤ ਸੀ ਚਾਹਿਆ

ਰਹਿ ਗਏ ਅਸੀਂ ਅੱਧ ਰਾਸਤੇ ਰੁਲ ਕੇ

ਪਤਾ ਨਹੀਂ ਕਿ ਮਿਲੂਗਾ ਮੌਕਾ ਮੁੜ ਕੇ

ਕਈ ਬਾਰ ਮੰਨ ਆਈ,ਕਿਓਂ ਜਾਂਦਾ  ਮੈਂ ਭੁੱਲ

ਐਂਵੇਂ ਸੋਚਾਂ ਸੋਚੇਂ,ਇਹ ਤੇਰੇ ਵਸ ਦੀ ਨਹੀਂ ਗੱਲ

ਬਸ ਕਰਦਾ ਜਾ ਜੋ ਤੈਂਨੂੰ ਕਰਨਾ ਔਂਦਾ

ਇਹੀਓ ਸਮਝ ਕਿ ਇਹ ਹੈ ਉਹ ਤੇਰੇ ਤੋਂ ਕਰੌਂਦਾ

ਕੌਣ ਜਾਣੇ ਉਹ ਕਦਰ ਪੌਂਦਾ ਜਾਂ ਨਹੀਂ ਪੌਂਦਾ

ਇੱਕ ਅਟੱਲ ਅਸੂਲ ਤੂੰ ਹਮੇਸ਼ਾਂ ਯਾਦ ਰੱਖ

ਨਾ ਕਰੀਂ ਉਹ,ਜੋ ਕਰ ਝੁੱਕੌਣੀ ਪਏ ਤੈਂਨੂ ਆਪਣੀ ਅੱਖ

ਆਪ ਨੂੰ ਜਾਣ ਉਸ ਦਾ ਬੱਚਾ ,ਉਸ ਦਾ ਬੰਦਾ

ਬਣਾਇਆ ਉਸ ਨੇ,ਜੋ  ਤੂੰ ਹੈ ਚੰਗਾ ਜਾਂ ਮੰਦਾ


Friday, February 10, 2023

ਸ਼ਰੀਬੀ ਕਬਾਬੀ p3

                                       ਸ਼ਰਾਬੀ ਕਬਾਬੀ

ਮੈਂ ਕਬਾਬੀ ਮੈਂ ਸ਼ਰਾਬੀ

ਦਾਰੂ ਪੀ ਮੈਂ ਕਰਾਂ ਖਰੀਬੀ

ਬੀਵੀ ਕਹੇ ਇਹ ਕੰਮ ਨਹੀਂ ਚੰਗਾ

ਕਿੰਝ ਕਦੋਂ ਤੂੰ ਬਣੇਗਾ ਬੰਦਾ

ਕੋਸ਼ਿਸ਼ ਮੈਂ ਕਰਾਂ ਪਰ ਕਰ ਨਾ ਪਾਈ

ਕਿੰਝ ਚੰਗਾ ਬਣਾ ਮੇਰੇ ਸਮਝ ਨਾ ਆਈ

ਦਾਰੂ ਪਿਣਾ ਮੈਂਨੂੰ ਚੰਗਾ ਲੱਗਦਾ 

ਪੀ ਕਰ ਮੈਂ ਅਨਮੋਲ ਗੱਲਾਂ ਕਰਦਾ

ਪੀ ਸ਼ਰਾਬ ਮੈਂ ਬਣਾ ਦਲੇਰ

ਸੋਚਾਂ ਮੇਰੇ ਵਰਗਾ ਨਹੀਂ ਕੋਈ ਸ਼ੇਰ

ਔੜ ਦੀ ਮੈਂ ਭਦੌੜ ਸੁਣਾਂਵਾਂ

ਸੁਨਣ ਵਾਲੇ ਨੂੰ ਖਾਸਾ ਪਕਾਂਵਾਂ

ਬੁਰਿਆਂ ਮੇਰਿਆੰ ਆਦਤਾਂ ,ਮੈਂ ਬਾਜ ਨਾ ਆਂਵਾਂ

ਪੀ ਕੇ ਝੱਲ ਕੁੱਟਾਂ ਲੋਕਾਂ ਤੋਂ ਅਪਣੀ ਖਿੱਲੀ ਉੜਾਂਵਾਂ

ਪਰ ਨਸ਼ੇ ਦਾ ਮੈਂਨੂੰ ਐਨਾ ਸਰੂਰ

ਬਹਾਨਾ ਲੱਭਾਂ ਕਹਾਂ ਪੀਣੀ ਜ਼ਰੂਰ

ਦੁਸ਼ਮਣ ਮੇਰੇ ਦੋਸਤ ਸਲੌਹਣ,ਕਹਿਣ ਸ਼ਰਾਬੀ ਸਾਨੂੰ ਭਾਂਵੇਂ

ਹਾਸੇ ਵਾਲੇ ਚੁੱਟਕਲੇ ਸੁਣਾਵੇਂ,ਤੇ ਮਹਿਫਲ ਵਿੱਚ ਰੰਗ ਲਿਆਂਵੇਂ

ਫੁੱਲ ਫੁੱਲ ਜਾਂਵਾਂ ਸੁਣ ਇਹ ਤਰੀਫ਼

ਮੰਨਾ ਉਹ ਸੱਚ ਬੋਲਣ ਕਿਓਂ ਉਹ ਮੇਰੇ ਕਰੀਬ

ਦਾਰੂ ਦੇਵੇ ਹੌਂਲਸਾ,ਮੈਂ ਬੀਵੀ ਤੋਂ ਨਾ ਡਰਾਂ

ਪਰਸ਼ਾਨ ਉਹ ਸੋਚੇ ਇਸ ਦਾ ਕਰਾਂ ਤੇ ਕੀ ਕਰਾਂ

ਅਖੀਰ ਉਸ ਨੇ ਮੰਨ ਲਈ ਹਾਰ

ਕਹੇ ਇਹ ਗਇਆ ਗੁਜ਼ਰਿਆ ,ਨਹੀਂ ਇਸ ਦਾ ਸੁਧਾਰ

ਹੁਣ ਜਦੋਂ ਜੀ ਆਵੇ ਮੈਂ ਪੀਵਾਂ ਸ਼ਰਾਬ

ਤਜ਼ਰਬਾ ਹੋ ਗਿਆ,ਪੀਵਾਂ ਨਾਲ ਹਿਸਾਬ

ਸਮਝੌਤਾ ਕੀਤਾ ,ਪੀ ਮੈਂ ਖੁਸ਼,ਜੱਗ ਖੁਸ਼




Thursday, February 9, 2023

ਪਸੂੜੀ ਪੈ ਗਈ p3

 

ਪਸੂੜੀ ਪੈ ਗਈ


ਐਸੀ ਪਸੂੜੀ ਪੈ ਗਈ

ਮੈਂ ਮਰਦੀ ਮਰਦੀ ਰਹਿ ਗਈ

ਨਾਅ ਧੋਹ ਕੇ ਕਰ ਸ਼ੰਗਾਰ

ਘਰੋਂ ਮੈਂ ਨਿਕਲੀ ਬਾਹਰ

ਅੱਗੇ ਮਿਲਿਆ ਵਲੈਤੀਆਂ ਦਾ ਮੰਡਾ

ਸੋਹਣਾ ਸਨੱਖਾ ਸਡੌਲ ਜਵਾਨ ਪਰ ਮੱਛਟੰਡਾ

ਖੜੀ ਕੀਤੀ ਉਸ ਮੇਰੇ ਰਾਹ ਵਿੱਚ ਕਾਰ

ਕਹੇ ਬੈਹ ਜਾ ਨਾਲ,ਲੈ ਜਾਂਊਂ ਸਮੁੰਦਰੋਂ ਪਾਰ

ਬੈਹ ਮੈਂ ਗਈ

ਏਥੋਂ ਪੈ ਪਸੂੜੀ ਗਈ

ਚਾਚੀ ਚੁਗਲੋ ਨੇ ਬਹਿੰਦੀ ਨੂੰ ਲਿਆ ਤੱਕ

ਗੱਲ ਉਸ ਉੜਾਈ,ਜਾਣੇ ਸਾਰਾ ਜੱਗ

ਪਿੰਡ ਵਿੱਚ ਬਦਨਾਮ ਹੋਈ,ਇਜ਼ਜਤ ਹੋਈ ਤਬਾਅ

ਮੂੰਹ ਬਚੌਣ ਲਈ ,ਮਾਪਿਆਂ ਧਰਿਆ ਮੇਰਾ ਵਿਆਹ

ਕਨੇਡਾ ਪੱਕਾ ਸੀ ਮੁੰਡਾ,ਕਹਿਣ ਚੰਗਾ ਇਹ ਰਿਸ਼ਤਾ

ਵਿਆਹ ਹੋਇਆ ਕਰਮਾਂ ਪਰਦੇਸ ਦਿਤਾ ਬਿਠਾਅ

ਵਰ ਮੈਂਨੂੰ ਸ਼ਰੀਫ਼ ਮਿਲਿਆ ਪਰ ਆਪ ਮੈਂ ਰਹਜਾਈ

ਪਹਿਲਾ ਪਿਆਰ ਵਲੈਤੀਏ ਨੂੰ ਨਾ ਭੁੱਲ ਪਾਈ

ਹਿੰਮਤ ਜਤਾ  ਘਰਵਾਲੇ ਨੂੰ ਦਿਤੀ ਬੀਤੀ ਸੁਣਾ

ਮਾਫ ਮੈਂਨੂੰ ਕੀਤਾ ਕਹਿ ਉਹ ਤੇਰੀ ਬੀਤੀ ,ਮੈਂਨੂੰ ਨਹੀਂ ਪਰਵਾਹ

ਪਰ ਹੁਣ ਆਂਪਾਂ ਮਿਲ ਨਵੀਂ ਜਿੰਦਗੀ ਲਈਏ ਬਣਾ

ਇੱਕ ਦੂਜੇ ਨੂੰ ਪਿਆਰ ਸਤਿਕਾਰ ਦੇ, ਘਰ ਸੋਹਣਾ ਲਈਏ ਬਸਾ

ਰੱਬ ਸਾਡੀ ਸੁਣੀ ਪਰਿਵਾਰ ਮੇਰਾ ਸੁਖੀ,ਲਈਏ ਜੀਵਨ ਦਾ ਮਜ਼ਾ

ਸ਼ੁਕਰ ਕਰਾਂ ਅਲੱੜ ਜਵਾਨੀ ਦੀ ਭੁੱਲ ਦੀ ਨਹੀਂ ਮਿਲੀ ਮੈਂਨੂੰ ਸਜਾ






Wednesday, February 8, 2023

ਮੇਰਾ ਹਾਲ ਚੰਗਾ p3

                      ਮੇਰਾ ਹਾਲ ਚੰਗਾ

ਯਾਰ ਪਾਂਧੇ ਹੱਥ ਵੇਖ ਮੈਂਨੂੰ ਦਸਿਆ

ਤੂੰ ਤਾਂ ਬਹੁਤ ਭਾਗਵਾਨ ਜਸਿਆ

ਰਾਹੂ ਕੇਤੂ ਕੇਰੇ ਤੇ ਖ਼ੁਸ਼

ਸਹਿਣੇ ਨਹੀਂ ਪੈਣੇ ਤੈਂਨੂੰ ਦੁੱਖ

ਘਰਵਾਲੀ ਤੇਰੀ ਫਲਾਂ ਪਿੰਡ ਦੀ ਰਾਜਕੁਮਾਰੀ

ਗੋਰੀ ਚਿੱਟੀ ਸੋਹਣੀ ਲੰਬੇ ਬਾਲਾਂ ਵਾਲੀ

ਲਾਂਵਾਂ ਲੈ ਲੈ ਉਸ ਨਾਲ ਚਾਰ

ਜਿੰਦ ਬਦਲੂ,ਦਊਗੀ ਸਵਾਰ

ਪਾਂਧੇ ਕਹੇ ਮੈਂ ਉਸ ਨਾਲ ਫੇਰੇ ਲੀਤੇ

ਡੋਲੀ ਲਿਆ ਬਹੁ ਚਾਅ ਲਾਡ ਕੀਤੇ

ਪਾਂਧੇ ਯਾਰ ਦੀ ਬਾਣੀ ਨਹੀਂ  ਨਿਕਲੀ ਸੱਚੀ

ਲੁਗਾਈ ਰੰਗ ਵਿਖਾਏ, ਉਹ ਤਾਂ ਥਾਣੇਦਾਰ ਦੀ ਬੱਚੀ

ਜਿੰਦ ਬਦਲੀ,ਸਵਾਰੀ ਤਾਂ ਕੀ,ਦੁੱਖ ਦਿਤੇ ਭਾਰੀ

ਮੌਜ ਮਸਤੀ ਦੇ ਸਪਨੇ ਟੁੱਟੇ,ਟੁੱਟੀ ਦੋਸਤਾਂ ਨਾਲ ਯਾਰੀ

ਆਦਤਾਂ ਮੇਰਿਆਂ ਉਸ ਰਤਾ ਨਾ ਪਸੰਦ

ਦਾਰੂ ਸ਼ਾਰੂ ਸੱਬ ਕੀਤੇ ਬੰਦ

ਮਰਜ਼ੀ ਤੇ ਮੈਂਨੂ ਖਰਚਣ ਨਾ ਦਵੇ

ਪੈਸੇ ਪੈਸੇ ਦਾ ਹਿਸਾਬ ਲਵੇ

ਸੇਚਿਆ ਪਾਂਧੇ ਨੂੰ ਜਾ ਪੁੱਛਾਂ

ਜਿੰਦ ਬਰਬਾਦ ਕੀਤੀ,ਉਸ ਬੋਦੀ ਪੁੱਟਾਂ

ਸਵੇਰਾ ਉੱਠ ਪਾਂਧੇ ਦਾ ਬੂਹਾ ਖੜਕਾਇਆ

ਪਾਂਧਾ ਬੋਲਿਆ ਖੱੜ ਜਰਾ,ਲੈ ਪੋਚਾ ਲਾ ਕੇ ਆਇਆ

ਪਰਸ਼ਾਨ ਉਹ ਕਹੇ ਜਲਦੀ ਦੱਸ ਮੈਂ ਹੱਲੇ ਪਾਂਡੇ ਧੋਣੇ 

ਉਸ ਤੋਂ ਬਾਦ ਕਪੜੇ ਸੁਕਣੇ ਪੌਣੇ

ਦੁਰਦਸ਼ਾ ਪਾਂਧੇ ਦੀ ਵੇਖ ਸੋਚਿਆ ਇਸ ਦੇ ਹਾਲ ਮੰਦੇ

ਮੇਰਾ ਜੀਵਨ ਜੋ ਹੈ ਸੋ ਹੈ,ਦਿਨ ਮੇਰੇ ਇਸ ਤੋਂ ਚੰਗੇ

ਸ਼ਕਾਇੱਤ ਭੁੱਲਿਆ ਘਰ ਖ਼ੁਸ਼ੀ ਵਿੱਚ ਆਇਆ

ਸ਼ੁਕਰਿਆ ਕੀਤਾ ਜੋ ਕੁੱਛ ਪਾਇਆ,ਸੋਚ ਮੁਸਕਾਇਆ

****