Friday, May 31, 2024

ਰਾਸ ਆਈ ਵਾਰੀ p3

                                                       ਰਾਸ ਆਈ ਵਾਰੀ


ਗੁਜ਼ਰੀ ਆਪਣੀ ਜਿੰਦ ਤੇ ਮੈਂ ਵਾਰੀ ਵਾਰੀ ਜਾਂਵਾਂ

ਜੋ ਬੀਤੀ ਸੋਚ ਮੈਂ ਫ਼ੁੱਲਾ ਨਾ ਸਾਂਮਾਵਾਂ

ਦਿਨ ਜੋ ਬੀਤੇ ਬੀਤੇ ਚੰਗੇ

ਬੁਢਾਪਾ ਵੀ ਹੁਣ ਚੰਗਾ ਲੰਘੇ

ਬਾਲਪਨ ਲੰਘਿਆ ਲਾਡ ਪਿਆਰ ਨਾਲ

ਜਵਾਨੀ ਵਿੱਚ ਨਹੀਂ ਕਰਨੀ ਪਈ ਸਖ਼ਤ ਘਾਲ

ਗ੍ਰਿਸਤ ਦਾ ਜਾਦਾ ਬੋਝ ਨਾ ਚੁਕਿਆ ਭਾਈ

ਗ੍ਰਹਿਣੀ ਸਚਿਆਰੀ ਗ੍ਰਿਸਤ ਉਸ  ਚੰਗੀ ਚਲਾਈ

ਅੱਗੋਂ ਔਲਾਦ ਵੀ ਨਿਕਲੀ ਕਹਿਣੇਕਾਰ

ਮਿਲਿਆ ਉਨ੍ਹਾਂ ਤੋਂ ਆਦਰ ਸਤਿਕਾਰ

ਜਿੰਦ ਵਿੱਚ ਦੁੱਖ ਘੱਟ ਸੁੱਖ ਜਾਦਾ ਪਾਏ

ਜੈ ਕੀਤਾ ਸੋ ਕੀਤਾ ਕੋਈ ਅਫ਼ਸੋਸ ਨਾ ਆਏ

ਸ਼ਾਹ ਨਹੀਂ ਬਣੇ ਕੱਠੀ ਕੀਤੀ ਨਾ ਮਾਇਆ

ਤੋਪ ਨਹੀਂ ਮਾਰੀ ਵੱਡਾ ਨਾਮ ਨਹੀਂ ਕਮਾਇਆ 

ਨਫ਼ਰਤ ਘੱਟ ਕੀਤੀ ਕੀਤਾ ਸੱਭ ਨਾਲ ਪਿਆਰ

ਦੁਸ਼ਮਣ ਚੰਦ ਕੋ ਬਣਾਏ ਕਈ ਜਿਗਰੀ ਯਾਰ

ਕਰਨਵੀਰ ਸਮਝਾਂ ਆਪ ਨੂੰ ਮਨ ਆਏ ਹੰਕਾਰ

ਫਿਰ ਯਾਦ ਆਏ ਕਰੌਣ ਵਾਲਾ ਉਹ ਕਰਤਾਰ

ਕਿਵੇਂ ਕਰਦਾ ਮੈਂ ਜੇ ਉਹ ਨਾ ਕਰੌਂਦਾ

ਇਹ ਸੋਚ ਯਾਦ ਉਹ ਮੈਂਨੂੰ ਆਉਂਦਾ

ਚੰਗੀ ਕਿਸਮਤ ਉਸ ਮੱਥੇ ਲਿਖੀ ਮੈਂ ਅਭਾਰੀ

ਸੋਚ ਖੁਸ਼ ਹੋਵਾਂ ਰਾਸ ਆਈ ਇਹ ਵਾਰੀ

Friday, May 24, 2024

ਅੱਜ ਪਿਲਾ ਦੇ p3

 ਅੱਖਾਂ ਨਾਲ ਪਿਲਾ


ਲਿਆ ਸਾਕੀ ਅੱਜ ਜਾਮ ਪਿਲਾ ਦੇ

ਅੱਖਾਂ ਵਿੱਚ ਭਰੇ ਮਹਿਖਾਨੇ ਚੋਂ ਪਿਲਾ ਦੇ

ਜਾਂ ਸ਼ੀਸ਼ੇ ਦੀ ਬੋਤਲ ਤੋਂ ਪੈਮਾਨਾ ਨਾਲ ਪਿਲਾ ਦੇ

ਜਿੱਥੋਂ ਵੀ ਪਿਲਾਂਵੇਂ ਬੱਸ ਪਿਆਰ ਨਾਲ ਪਿਲਾ ਦੇ

ਪੀ ਕੇ ਅੱਜ ਮਦਹੋਸ਼ ਹੈਣਾ

ਹੱਸ ਕੇ ਨੱਚ ਕੇ ਗੀਤ ਹੈ ਗੌਣਾ

ਨਸੇ਼ ਦੇ ਝੂਟੇ ਅੱਜ ਸ੍ਵਰਗ ਹੈ ਛੂਹਣਾ 

ਅੱਜ ਗੁੱਸੇ ਨਾ ਹੈਂਈਂ ਪਾਈਂ ਨਾ ਰੰਗ ਵਿੱਚ ਭੰਗ

ਪੀ ਮੇਰੇ ਨਾਲ ਬਹਿ ਭੁੱਲ ਦੁਨਿਆਂ ਦੀ ਸੰਗ

ਚੁੱਕ ਗਲਾਸੀ ਗਲਾਸੀ ਨਾਲ ਗਲਾਸੀ ਛਣਕਾਈਏ 

ਦੋਂਨੋਂ ਦਾਰੂ ਪੀ ਫ਼ਿਕਰ ਛੱਡ ਖੁਸ਼ੀ ਮਨਾਈਏ 

ਦੋ ਪੱਲ ਕੱਠੇ ਬੇਪਰਵਾਹੀ ਦੇ ਜੀ ਜਾਈਏ

ਅੰਗੂਰ ਦੀ ਬੇਟੀ ਰਾਤ ਚੱੜੀ ਸਵੇਰੇ ਲੱਥ ਜਾਊਗੀ

ਕੁੱਛ ਘੜਿਆਂ ਦਾ ਸਾਥ ਸਾਥ ਫੇਰ ਛੱਡ ਜਾਊਗੀ

ਦਿੱਲ ਨੂੰ ਬੋਤਲ ਅੱਖਾਂ ਪੈਮਾਨੇ ਤੂੰ ਬਣਾ

ਆਪਣੀ ਹੱਥੀਂ ਮੇਰੇ ਹੱਥ ਫ਼ੜਾ ਆ ਜਾਊ ਮਜ਼ਾ 

ਇਹੀਓ ਨਸ਼ੇ ਵਿੱਚ ਖੁਮਾਰੀ ਜਿੰਦ ਭਰ ਦੀ

ਪਿਆਸ ਇਸ ਨਸ਼ੇ ਦੀ ਜੀਂਦੇ ਜੀ ਨਹੀਂ ਮਰਦੀ

ਆ ਅੱਖਾਂ ਚ ਅੱਖਾਂ ਪਾ ਰੱਜ ਕੇ ਪੀਈਏ

ਸੰਘ ਸੰਘ ਇੱਥੇ ਜਨਤ ਪਾ ਖੁਸ਼ ਖੁਸ਼ ਜੀਈਏ

Saturday, May 18, 2024

ਕੱਚੀ ਅੰਬੀ ਖੱਟੀ p2

 ਕੱਚੀ ਅੰਬੀ ਖੱਟੀ


ਇੱਕ ਸੁੰਦਰੀ ਘਰ ਨੇਰੀ ਵਾਂਗ ਆਈ

ਮੇਰੇ ਤੇ ਭਾਰੀ ਤੌਹਮਤ ਉਸ ਨੇ ਲਾਈ

ਮੇਰੀ ਬੁੱਢੀ ਨੂੰ ਕਹਿੰਦੀ ਸੁਣ ਦਾਦੀ ਮਾਈ

ਸੰਭਾਲ ਆਪਣੇ ਬੁੱਢੇ ਨੂੰ ਕਰ ਇਸ ਦੀ ਧੁਲਾਈ

ਬੁੱਢੀ ਪੁੱਛੇ ਅੱਜ ਕੀ ਇਸ ਚੰਨ ਚਾੜਿਆ

ਤੰਗ ਇਸ ਦਿਆਂ ਕਰਤੂਤੋਂ ਦਿੱਲ ਮੇਰਾ ਇਸ ਸਾੜਿਆ

 ਬੋਲੀ ਬੁੱਢਾ ਤੇਰਾ ਬਹੱਤਰਿਆ ਅੱਖ ਮੈਂਨੂੰ ਮਾਰੀ

ਰੱਬ ਝੂਠ ਨਾ ਬੁਲਾਏ ਦੇ ਮੇਰੀ ਸਹੇਲੀ ਗਵਾਹੀ

ਬੁੱਢਾ ਕਹੇ ਮਾਸੂਮ ਚੇਹਰੇ ਤੇ ਨਾ ਜਾਈਂ ਝੂਠ ਇਹ ਬੋਲੇ

ਆਪਣੇ ਧਿਆਨ ਮੈਂ ਟੁਰਿਆ ਜਾਂਦਾ ਸੀ ਹੌਲੇ ਹੌਲੇ 

ਕੱਚੀ ਆਚਾਰੀ ਅੰਬੀ ਦੀ ਦੰਦੀ ਸੀ ਵੱਡੀ

ਦੰਦ ਖੱਟੇ ਹੋਏ ਅੰਬੀ ਸੀ ਅੱਤ ਦੀ ਖੱਟੀ

ਖਟਾਸ ਨਾ ਸਹਿ ਸਕਿਆ ਅੱਖ ਮੇਰੀ ਫ਼ਰਕੀ

ਇਸ ਸੋਚਿਆ ਇਹਨੂੰ ਅੱਖ ਮਾਰੀ ਮੈਂ ਹਾਂ ਠਰਕੀ

ਬੁੱਢੀ ਨਾ ਸੁਣੇ ਮੇਰੀ ਉਸ ਪੱਤ ਮੇਰੀ ਲਾਹੀ

ਕਹੇ ਰਗ ਰਗ ਤੇਰੀ ਜਾਣੂ ਉਮਰ ਤੇਰੇ ਨਾਲ ਲੰਘਾਈ

ਇਸ਼ਕ ਤੇਰੇ ਹੱਡੀਂ ਬਸਿਆ ਬੁੱਢੇ ਠੇਰਿਆ 

ਥੱਕੀ ਮੈਂ ਨਹੀਂ ਸੁਧਰਿਆ ਦੁਸ਼ਮਣ ਮੇਰਿਆ

ਮੁੱਛਾਂ ਦਾੜਿਆਂ ਵਾਲੇ ਧੋਤੇ ਕੀ ਕਹੂ ਜਹਾਨ

ਤੂੰ ਗੰਜਾ ਬੋੜਾ ਬੋਲਾ ਪਰ ਸਮਝੇਂ ਆਪ ਨੂੰ ਜਵਾਨ

ਉਹ ਦਿਨ ਗਿਆ ਇਹ ਆਇਆ ਸਬੱਕ ਸਿਖਿਆ ਸੱਚ ਜਾਣੀ

ਕੱਚੀ ਅੰਬੀ ਕਿਸੇ ਕੁੜੀ ਸਾਮਣੇ ਨਹੀਂ ਖਾਣੀ

ਅਗਰ ਖਾਣੀ ਤਾਂ ਖਾਣੀ ਕਾਲਿਆਂ ਐਨਕਾਂ ਲਾ ਕੇ

ਕੋਈ ਕੁੜੀ ਵੇਖੇ ਨਾ ਦੇ ਬੁੱਢੇ ਦੀ ਅੱਖ ਫ਼ਰਕੇ

Wednesday, May 15, 2024

ਕਹਿਣ ਨੂੰ ਉਹ ਕਵੀ p2

           ਕਹਿਣ ਨੂੰ ਉਹ ਕਵੀ


ਕਹਿਣ ਨੂੰ ਉਹ ਕਵੀ ਕਹਾਵੇ ਨਾਂ ਉਸ ਦਾ ਜੱਸ

ਔੜ ਦਿਆਂ ਭਦੌੜ ਮਾਰੇ ਵਿੱਚ ਰਤਾ ਨਾ ਸੱਚ

ਹਵਾ ਵਿੱਚ ਕਿਲੇ ਬਣਾਏ ਬਿਨ ਲੁਗਾਮ ਦੌੜਾਏ ਘੋੜੇ

ਹਲਕੀਆਂ ਫੁਲਕੀਆਂ ਗੱਲਾਂ ਕਰ ਤੁੱਕਾਂ ਉਹ ਜੋੜੇ

ਨਾ ਉਨ੍ਹਾਂ ਵਿੱਚ ਡੂੰਘਾ ਫਲਸਫਾ ਨਾ ਵਧਿਆ ਵਿਚਾਰ

ਪੜ ਕੋਈ ਸਬੱਕ ਨਾ ਮਿਲੇ ਹਾਸਾ ਆਏ ਯਾਰ 

ਦੋਸਤਾਂ ਦੀ ਦੋਸਤੀ ਦਾ ਫਾਇਦਾ ਉੱਠਾਏ

ਫੱੜ ਬੰਨ ਉਨ੍ਹਾਂ ਨੂੰ ਕਵਿਤਾ ਸੁਣਾਏ

ਕੋਈ ਜੱਸੇ ਮੂਰਖ ਨੂੰ ਦੱਸੇ ਦੇਵੇ ਉਸ ਨੂੰ ਸਲਾਹ

ਦੈਸਤ ਸ਼ਰੀਫ਼ ਨਿੰਦਾ ਨਾ ਕਰਨ ਕਰਨ ਝੂਠੀ ਵਾਹ ਵਾਹ

ਤਰੀਫ਼ ਪੜ ਤਰੀਫ਼ ਸੁਣ ਜੱਸਾ ਉੜੇ ਆਸਮਾਨ

ਉਪਰੋਂ ਓਪਰਾ ਨਿਮਾਣਾ ਢੋਂਗ ਕਰੇ ਕਰੇ ਅੰਦਰੋਂ ਘੁਮਾਨ

ਆਪ ਜਿੰਦ ਵਿੱਚ ਬੂਰੀ ਤਰਾਂ ਫੇਲ ਦੂਸਰਿਆਂ ਨੂੰ ਵੰਡੇ ਗਿਯਾਨ

ਸ਼ੇਖ਼ ਚਿਲੀ ਲੱਲੀਆਂ ਉਸ ਦਿਆਂ ਝੱਲ ਜੱਸਾ ਖਿਲਾਰੇ

ਵੈਸੇ ਦੱਸਾਂ ਜੱਸਾ ਭੱਲਾ ਮਾਨਸ ਸੱਭ ਜਨ ਉਸ ਨੂੰ ਪਿਆਰੇ

ਦਿੱਲ ਉਸ ਨੇ ਦੁਖਾਇਆ ਨਾ ਕੋਈ ਨਾ ਉਹ ਠੱਗੀ ਮਾਰੇ

ਸਾਨੂੰ ਕਾਦਾ ਦੁੱਖ 

ਕਵਿਤਾ ਲਿੱਖ ਜੱਸਾ ਪਾਏ ਸੁੱਖ

ਕੀ ਪਤਾ ਚਮਤਕਾਰ ਹੋ ਜਾਵੇ

ਚੰਗਾ ਕੁੱਛ ਜੱਸਾ ਲਿਖ ਪਾਵੇ

ਜੱਗ ਵਿੱਚ ਨਾਂ ਰੌਸ਼ਨ ਕਵਿਆਂ ਵਿੱਚ ਕਵੀ ਕਹਾਵੇ

Monday, May 13, 2024

ਧੰਨ ਨਾਰੀ ਦੇ ਰੰਗ p 2

               ਧੰਨ ਨਾਰੀ ਦੇ ਰੰਗ


ਧੰਨ  ਨਾਰੀ ਧੰਨ ਉਸ ਦੇ ਰੰਗ

ਧੰਨ ਮੈਂ ਜੋ ਬਸਿਆ ਉਸ ਦੇ ਸੰਘ

ਕਿਨੇ ਰੂਪ ਧਾਰੇ ਦੱਸ ਨਾ ਸਕਾਂ

ਗਿਣਤੀ ਵਿੱਚ ਹੋਣ ਤਾਂ ਕਰਾਂ ਬਿਆਂ 

ਜਾਣੇ ਨਾ ਕੋਈ ਤੀਂਵੀਂ ਦਾ ਪਾਰਾਵਾਰ 

ਪੈਗ਼ੰਬਰ ਪਤੰਦਰ ਅਫ਼ਲਾਤੂਨ ਸੱਭ ਗਏ ਹਾਰ

ਜੋ ਲੀੜੇ ਮੈਂ ਪਾਂਵਾਂ ਉਸੇ ਪਸੰਦ ਨਾ ਆਏ

ਤਿਆਰ ਹੋਏ ਤੋਂ ਮੇਰੇ ਗਲੋਂ ਲਹਾਏ 

ਹਰ ਦਿਨ ਮੇਰਿਆਂ ਖ਼ਾਮੀਆਂ ਕੱਢੇ ਹਜ਼ਾਰ 

ਪੰਜਤਾਲੀ ਸਾਲ ਪਹਿਲਾਂ ਕੀਤੀ ਕਰਾਏ ਯਾਦ

ਮੇਰੀ ਸਲਾਹ ਨੂੰ ਉਹ ਦੇਵੇ ਨਾ ਗੌਹ

ਕਹੇ ਤੁਸੀਂ ਰਹਿਣ ਦਿਓ ਤੁਹਾਨੂੰ ਨਹੀਂ ਧੌਹ 

ਖੁਸ਼ਾਮਤ ਨਾ ਕਰਾਂ ਕਹੇ ਤੁਹਾਨੂੰ ਨਹੀਂ ਮੇਰੇ ਨਾਲ ਪਿਆਰ

ਪਿਆਰ ਜਤਾਂਵਾਂ ਕਹੇ ਪਜ਼ਾਮਾ ਨਾ ਬਣ ਦੱਸੋ ਕਿੱਥੇ ਜਾਂਵਾਂ ਯਾਰ

ਦੁਨਿਆਂ ਵਿੱਚ ਸੱਭ ਤੋਂ ਨਿਕੰਮਾ ਮੈਂਨੂੰ ਜਾਣੇ

ਦੂਸਰਿਆਂ ਦੇ ਸ਼ੌਹਰ ਉਸ ਨੂੰ ਲੱਗਣ ਸਿਆਣੇ

ਅਪਣੀ ਮੁਸੀਬਤ ਜੱਦ ਮੇਰੇ ਕੋਲ ਕਰੇ ਜ਼ਾਹਰ 

ਹੱਲ ਮੈਂ ਦੱਸਾਂ ਪਰ ਉਹ ਸੁਣਨ ਨੂੰ ਨਾ ਤਿਆਰ

ਸਿੱਖ ਗਿਆ ਮੈਂ ਮੈਂ ਹੋਇਆ ਹੁਸ਼ਿਆਰ 

ਦਿਮਾਗ਼ ਬੰਦ ਕਰ ਸੁਣਾ ਉਸ ਦੀਆਂ ਸ਼ਕਾਇਤਾਂ ਬੇਸ਼ੁਮਾਰ 

ਮੂੰਹ ਨਾ ਖੋਲਾਂ ਕਦੋਂ ਚੁੱਪ ਹੋਏ ਕਰਾਂ ਇੰਤਜ਼ਾਰ 

ਸਮਝਣ ਦੀ ਉਸ ਨੂੰ ਕੋਸ਼ਿਸ਼ ਛੱਡੀ ਹਾਂ ਨਾਲ ਹਾਂ ਮਿਲਾਈ 

ਸੋਚਣਾ ਛੱਡਿਆ ਫ਼ਿਕਰ ਛੱਡਿਆ  ਹੱਦ ਸਕੂਨ ਪਾਇਆ ਭਾਈ

ਧੰਨ ਮੈਂ ਆਪ ਨੂੰ ਮੰਨਾਂ ਜਿਸ ਉਸ ਨਾਲ ਨਿਭਾਈ

ਦਿਲ ਉਸ ਤੇ ਆਇਆ ਪਿਆਰੀ ਲੱਗੇ ਆਪਣੀ ਲੁਗਾਈ

Sunday, May 12, 2024

ਪਿਆਰ ਉੱਤਮ ਕਰਮ p 2

          ਪਿਆਰ ਉੱਤਮ ਕਰਮ 


ਜੱਗ ਵਿੱਚ ਹੈ ਬਹੁਤ ਭਰਿਆ ਭਰਮ

ਭਰਮ ਲੈ ਕੋਈ ਕਰੇ ਪੁੰਨ ਕੋਈ ਕਰੇ ਕਰਮ

ਭਰਮ ਪੈਸੇ ਨਾਲ ਖਵਾਇਸ਼ ਹੇਏ ਪੂਰੀ

ਇੱਕ ਹੋਈ ਪੂਰੀ ਦੂਜੀ ਜੰਮੀ ਰਹੀ ਅਧੂਰੀ

ਮਾਇਆ ਦੇ ਫ਼ਿਕਰ ਵਿੱਚ ਗਾਲਣ ਜਿੰਦ ਸਾਰੀ

ਘਾਲ ਕਰਦੇ ਮੁਕਦੇ ਜੀਣ ਦੀ ਆਏ ਨਾ ਵਾਰੀ

ਭਰਮ ਜੋਰੂ ਦਾ ਗੁਲਾਮ ਬਣ ਖੁਸ਼ ਹੋਏ ਸੁਹਾਣੀ

ਪੋਚਾ ਲਾਇਆ ਭਾਂਡੇ ਮਾਂਜੇ ਬਣੀ ਨਾ ਕਹਾਣੀ

ਰੱਬ ਤੀਂਵੀਂ ਨੂੰ ਖੁਸ਼ ਕਰ ਨਾ ਪਾਇਆ ਸੱਚ ਜਾਣੀ 

ਤੂੰ ਕਿਸ ਖੇਤ ਦੀ ਮੂਲੀ ਤੂੰ ਇੱਕ ਬੇਵਕੂਫ਼ ਪ੍ਰਾਣੀ 

ਭਰਮ ਪੂਜਾ ਪਾਠ ਦਾਨ ਦਖਸ਼ਣਾ ਨਾਲ ਮਿਲੇ ਭਗਵਾਨ

ਤਪੱਸਿਆ ਕਰਨ ਹਵਨ ਕਰੌਣ ਕਰਨ ਤੀਰਥ ਇਸ਼ਨਾਨ 

ਮਿਲੂ ਰੱਬ ਮਰਨੋਂ ਬਾਦ ਰੱਖਣ ਝੂਠੀ ਆਸ 

ਜੀਂਦੇ ਜੀ ਰੱਬ ਮਿਲੇ ਪਿਆਰ ਵਿੱਚ ਪਿਆਰ ਉਨ੍ਹਾਂ ਲਈ ਪਾਪ

ਪਿਆਰ ਕਰੋ ਰੱਬ ਪਾਓ ਕਰੋ ਦੂਰ ਭਰਮ

ਪਿਆਰ ਉੱਤਮ ਪੂਜਾ ਪਿਆਰ ਹੀ ਉੱਤਮ ਕਰਮ

ਐਂਵੇਂ ਘੈਂਵੇਂ ਦੀ ਤੁੱਕ ਪ 2

         ਐਂਵੇਂ ਘੈਂਵੇਂ ਦੀ ਤੁੱਕ


ਵੇਹਲਾ ਇੱਕ ਦਿਨ ਬਜ਼ਾਰ ਮੈਂ ਗਿਆ

ਚਾਰ ਆਨੇ ਦਾ ਇੱਕ ਕੇਲਾ ਛੱਲੀ ਲਿਆ

ਪ੍ਰੀਤ ਨਾਲ ਛਿੱਲਿਆ ਸਵਾਦ ਨਾਲ ਖਾਇਆ

ਬੇਪਰਵਾਹੀ ਕਰ ਛਿੱਲਕਾ ਸੜਕ ਤੇ ਗਿਰਾਇਆ

ਅੱਗੋਂ ਆਇਆ ਸ਼ਿੰਦੇ ਦਾ ਅੱਬਾ

ਗੁੱਸੇਖੋਰ ਅੱਤ ਦਾ ਕੱਬਾ

ਸੁਟੀ ਛਿੱਲ ਤੇ ਪੈਰ ਉਸ ਦਾ ਤਿੱਲਕਿਆ 

ਡੱਗਮਗਾ ਉਹ ਪਿੱਛਲੀ ਭਾਰ ਗਿਰਿਆ 

ਬੇਵਕੂਫ਼ ਮੈਂ ਹਾਸਾ ਰੋਕ ਨਾ ਪਾਇਆ

ਸ਼ਿੰਦੇ ਦੇ ਅੱਬੇ ਨੂੰ ਗੁਸਾ ਆਇਆ

ਗਾਲ ਮੈਂਨੂੰ ਕੱਢੀ ਵੱਡੀ 

ਖੂੰਡੀ ਘੁਮਾ ਸੇਕੀ ਮੇਰੀ ਹੱਡੀ

ਛੱਤਰੌਤ ਕਰ ਜ਼ਿੰਦਗੀ ਭਰ ਦਾ ਸਬੱਕ ਸਿਖਾਇਆ

ਗਿਰੇ ਤੇ ਨਹੀਂ ਹੱਸਣਾ ਕੰਨੀ ਹੱਥ ਲਾਈਆ 

ਸੱਚੀ ਇਹ ਕਹਾਣੀ ਨਹੀਂ ਮਨੋ ਬਣਾਈ

ਚੰਗੀ ਲੱਗੀ ਤਾਂ ਤਾਰੀਫ਼ ਕਰਿਓ ਭਾਈ

ਭੈੜੀ ਵੀ ਲੱਗੀ ਤਾਂ ਵੀ ਜ਼ਰੂਰ ਦੱਸਿਓ

ਯਾਦ ਰਹੇ ਛਿੱਲ ਨਾ ਸੁਟਣਾ ਨਾ ਗਿਰੇ ਤੇ ਹੱਸਿਓ

Saturday, May 11, 2024

ਸੋਹਣਾ ਕੱਲ ਬੀਤਿਆ p2

              ਸੋਹਣਾ ਕੱਲ ਬੀਤਿਆ


ਸੋਹਣਾ ਕੱਲ ਬੀਤਿਆ ਅੱਜ ਵੀ ਸੋਹਣਾ ਕੱਲ ਵੀ ਸੋਹਣਾ ਹੋਣਾ

ਨੱਚਦੇ ਗੌਂਦੇ ਹੱਸਦੇ ਜਿੰਦ ਬੀਤੀ ਜੱਸੇ ਲਈ ਨਹੀਂ ਰੋਣਾ ਧੋਣਾ

ਰੋਣ ਉਹ ਜੋ ਕਿਸਮੱਤ ਵੱਲੋਂ ਨਰਾਸ਼ 

ਨਸੀਬ ਮੇਰੇ ਚੰਗੇ ਕਾਰਜ ਆਏ ਰਾਸ

ਕਈ ਖੇਲ ਖੇਲੇ

ਕਈ ਕੀਤੇ ਮੇਲੇ

ਕਈ ਬਾਰ ਹਾਰਿਆ ਹਾਰ ਕੇ ਜਿਤਿਆ 

ਕਈ ਬਾਰ ਡਿੱਗਿਆ ਡਿੱਗ ਕੇ ਉੱਠਿਆ 

ਕਈ ਬਾਰ ਮਾਯੂਸ ਬੈਠਾ ਉਦਾਸ

ਹਿੰਮਤ ਰੱਖੀ ਜਗਾ ਰੱਖੀ ਆਸ 

ਅਯਾਸ਼ੀ ਕੀਤੀ ਲੋਕ ਕਹਿਣ ਕੀਤਾ ਪਾਪ

ਅਫਸੋਸ ਨਹੀਂ ਕੀਤੇ ਦਾ ਖੁਸ਼ ਮੈਂ ਆਪ ਨਾਲ ਆਪ

ਦੋਸਤਾਂ ਨੇ ਦੋਸਤੀ ਤੋੜ ਨਿਭਾਈ 

ਖਾਮਿਆਂ ਭੁੱਲ ਵੇਖੀ ਮੇਰੀ ਚੰਗਿਆਈ

ਮਾੜੀ ਨਹੀਂ ਰਹੀ ਗ੍ਰਿਸਤ ਰਹੀ ਚੰਗੀ 

ਪਿਆਰ ਮਿਲਿਆ ਮਿਲੀ ਹਰ ਚੀਜ਼ ਜੋ ਮਨੋ ਮੰਗੀ

ਐਨਾ ਕੁੱਛ ਪਾ ਕਿਓਂ ਐਂਵੇਂ  ਮੈਂ ਰੋਵਾਂ

ਰੋਂਵਾਂ ਤਾਂ ਇਹਸਾਨ ਫਰਾਮੋਸ਼ ਹੋਵਾਂ

ਮੇਰਾ ਕੀਤਾ ਨਹੀਂ ਹੋਇਆ ਮੈਂ ਨਾ ਕੋਈ ਹਸਤੀ

ਸ਼ੁਕਰ ਉਸ ਦਾ ਜਿਸ ਜੂਨ ਜੱਸੇ ਨੂੰ ਬਖਸ਼ੀ

ਲਿਆ ਮੈਂ ਪਹਿਚਾਨ p2

            ਲਿਆ ਮੈਂ ਪਹਿਚਾਨ 


ਜਾਤ ਤੋਂ ਜੱਟ ਜੱਸਾ ਜਮਿਆਂ ਰੱਖੇ ਬਾਹਮਣ ਦਾ ਗਿਯਾਨ

ਫੰਨੇ ਖਾਂ ਆਪ ਨੂੰ ਸਮਝੇ ਮੰਨ ਭਰਿਆ ਘੁਮਾਣ

ਸਾਂਭੀ ਨਾ ਮਾਇਆ ਉਂਗਲਿਆਂ ਵਿੱਚ ਦੀ ਗਈ ਕਿਰ

ਕਿਵੇਂ ਪੈਸਾ ਨਹੀਂ ਪਿਆਰਾ ਸੁਣਾ ਕਹਾਣੀ ਖਾਏ ਸਿਰ

ਆਪ ਕਿਸੇ ਬੁਲੰਦੀ ਨਾ ਪਹੁੰਚਾ ਦੂਸਰਿਆਂ ਨੂੰ ਦੇਏ ਸਲਾਹ

ਖ਼ੁਦ ਭੁੱਲਾ ਫਿਰੇ ਰਾਸਤੇ ਦੱਸੇ ਬਾਕੀਆਂ ਨੂੰ ਰਾਹ

ਗ੍ਰਿਸਤ ਮਾਰ ਆਪ ਜੱਸੇ ਖਾਈ ਬੀਵੀ ਖੁਸ਼ ਨਾ ਕਰ ਪਾਏ

 ਕਿੰਝ ਘਰਵਾਲੀ ਤੇ ਰੋਬ ਪੌਣਾ ਨਵੇਂ ਵਿਆਂਦੜ ਨੂੰ ਸਿਖਾਏ

ਸੋਚ ਕੇ ਕੋਈ ਪੈਰ ਨਾ ਪਾਇਆ ਹੁੰਦਾ ਰਿਆ ਗੁਮਰਾਹ

ਫ਼ਿਕਰ ਨਾ ਕੋਈ ਕੀਤਾ ਜੱਸਾ ਜੀਆ ਹੋ ਬੇਪ੍ਰਵਾਹ 

ਜੱਸਾ ਮੰਨੇ ਜਿੰਦ ਰਾਸ ਆਈ ਚਾਹੇ ਬਣਿਆ ਲੋਕਾਂ ਦਾ ਤਮਾਸ਼ਾ 

ਬਿਰਧ ਉਮਰੇ ਯਾਦਾਂ ਯਾਦ ਕਰ ਜੱਸੇ ਨੂੰ ਆਪ ਤੇ ਆਏ ਹਾਸਾ

ਹੁਣ ਕੋਈ ਰਾਏ ਪੁੱਛੇ ਕਹੇ ਮੈਥੋਂ ਨਾ ਮੈਂ ਅੱਧ ਅੰਨਾ ਅਗਿਯਾਨ

ਪਹਿਲਾਂ ਸੀ ਭੁੱਲੇਖਾ ਮੈਂ ਸਿਆਣਾ ਹੁਣ ਆਪ ਨੂੰ ਲਿਆ ਪਹਿਚਾਨ

ਜੱਟ ਨਾ ਬਾਹਮਣ ਨਾ ਰਤਿਆ ਅਵਤਾਰ ਮੈਂ ਆਮ ਇੰਨਸਾਨ

ਲਿਖੇ ਚੰਗੇ ਕਰਮ p2

             ਲਿਖੇ  ਚੰਗੇ ਕਰਮ


ਜਮੇਂ ਅਮੀਰ ਘਰੇ ਪਲੇ ਲਾਡ ਪਿਆਰ ਨਾਲ

ਬਿਨ ਮਹਿਨਤ ਖਵਾਇਸ਼ਾਂ ਪੂਰੀਆਂ ਕੀਤੀ ਨਾ ਕੋਈ ਘਾਲ

ਕਸ਼ਟ ਕੋਈ ਸਹਿਆ ਨਾ ਨਾ ਬਿਮਾਰੀ ਦਾ ਦੁੱਖ

ਹੱਸਦੇ ਖੇਡਦੇ ਜਵਾਨੀ ਬੀਤੀ ਪਾਇਆ ਹਰ ਸੁੱਖ

ਗ੍ਰਿਸਤੀ ਸਿਰ ਪਈ ਚਲੌਣੀ ਨਾ ਆਈ

ਬੀਵੀ ਦੇ ਤਾਹਨਿਆਂ ਜਿੰਦ ਮੇਰੀ ਸਤਾਈ

ਸੋਚਿਆ ਛੱਡ ਇਹ ਮਾਇਆ ਮੋਹ ਜੰਜਾਲ

ਬਣ ਸਾਧੂ ਜਾਪ ਕਰ ਮੰਨ ਆਇਆ ਖਿਆਲ

ਸਵਾਹ ਲਾ ਸਰੀਰੀਂ ਵਿਆਵਾਨ ਵਿੱਚ ਕੁਟਿਆ ਪਾਈ

ਧੂਣੀ ਧੂਫ਼ ਕਰਨ ਲੱਗਾ ਭਜਨ ਨਾਲ ਘੰਟੀ ਬਜਾਈ

ਸ਼ੋਭਾ ਫੈਲੀ ਇਲਾਕੇ ਹਜ਼ੂਮ ਮੱਥਾ ਟੇਕਣ ਔਣ

ਕੀਤੇ ਪਾਪ ਬਖਸੌ਼ਣ ਲਈ ਖ਼ਾਸਾ ਚੜਾਵਾ ਚੜੌਣ

ਮਾਨਤਾ ਐਨੀ ਹੋਈ ਸੰਗਤ ਮੰਨੇ ਮੈਂ ਅਵਤਾਰ

ਅੱਗੇ ਜੋ ਹੋਇਆ ਦੱਸ ਨਾ ਸਕਾਂ ਯਾਰ

ਭਗਤਣ ਇੱਕ ਆਈ ਸੁੰਦਰ ਨੈਣ ਗੋਰਾ ਰੰਗ

ਮੱਥਾ ਟੇਕਿਆ 

ਅਸੀਂ ਅੰਗ ਵੇਖਿਆ 

ਹਵੱਸ ਜਾਗੀ ਭਗਤੀ ਹੋਈ ਭੰਗ

ਬੀਬਾ ਕਸ਼ਟ ਤੇਰੈ ਦੂਰ ਕਰੀਏ ਕਹਿ ਯਾਰ ਉਸੇ ਬਣਾਇਆ

ਰੰਗ ਰਲੀਆਂ ਮੰਨਾਈਂਆ ਉਸ ਨਾਲ ਮਜ਼ਾ ਬਹੁਤ ਆਇਆ

ਮਰਦ ਉਸ ਦੇ ਨੂੰ ਸੂਹ ਲੱਗੀ ਗੁਸਾ ਖਾ ਮੇਰੇ ਖੂਣ ਦਾ ਪਿਆਸਾ

ਕੱਠੇ ਕਰ ਬੰਦੇ ਛਿੱਲ ਮੇਰੀ ਲਾਹੀ ਤਰਸ ਨਾ ਖਾਦਾ ਮਾਸਾ 

ਮਸੀਂ ਉਨ੍ਹਾਂ ਹੱਥੀਂ ਛੁਟਿਆ ਨਸਿਆ ਜਾਨ ਬਚਾਈ

ਦੁਨਿਆਂਦਾਰੀ ਵਿੱਚ ਨਾ-ਕੰਮੇ ਭਗਤੀ ਰਾਸ ਨਾ ਆਈ

ਵਾਪਸ ਆਇਆ ਸੁਹਾਣੀ ਦੀ ਸ਼ਰਣ ਪੈਰੀਂ ਸਿਰ ਲਾਇਆ

ਗਿੜਗੜਾਇਆ ਮਾਫ਼ ਕਰ ਮੈਂ ਭੁੱਲਾ ਘਰ ਆਇਆ

ਬਖਸ਼ਿਆ ਉਸ ਮੈਂਨੂੰ ਉਹ ਦਿਲ ਦਰਿਆ ਦਿਲ ਦੀ ਨਰਮ

ਰੱਬ ਚੰਗਾ ਸੋਚ ਉਸ ਲੜ ਲਾਇਆ ਲਿਖੇ ਚੰਗੇ ਕਰਮ

Thursday, May 9, 2024

ਲੂਗਾਈ ਪਿਆਰੀ p2

             ਲੁਗਾਈ ਪਿਆਰੀ


ਮੱਥਾ ਟੇਕ ਮੰਗ ਰੱਬ ਤੋਂ ਮੰਗੀ 

ਦੇ ਰੱਬਾ ਇੱਕ ਲੁਗਾਈ ਚੰਗੀ 

ਦਿਆਲ ਦੇਨਹਾਰ ਉਹ ਬੇਪਰਵਾਹ

ਛੇਤੀਂ ਹੀ ਹੋਇਆ ਮੇਰਾ ਵਿਆਹ

ਨੱਚਾਂ ਗਾਂਵਾਂ ਕਰਾਂ ਲਾਡ ਤੇ ਚਾਅ

ਝੁੰਡ ਚੁਕਿਆ ਖੁਸ਼ੀ ਹੋਈ ਭੰਗ

ਸ਼ਕਲੋਂ ਭੈੜੀ ਰੂਪ ਨਾ ਰੰਗ

ਅੱਖੋਂ ਟੀਰੀ ਸਿਰ ਤੋਂ ਗੰਜੀ

ਮੇਰੀ ਨਿਕਲੀ ਕਿਸਮਤ ਮੰਦੀ

ਰੁੱਖੇ ਉਸ ਦੇ ਬੋਲ ਸੁਭਾਹ ਕੱਬਾ 

ਛਿੜੀ ਭੂੰਡਾਂ ਦਾ ਖੱਖਰ ਬਚਾ ਓ ਰੱਬਾ

ਕਾਨੇ ਨਾਲੋਂ ਪਤਲੀ ਲੰਮੀ ਖਜ਼ੂਰ 

ਮਜ਼ਾਕ ਰੱਬ ਕੀਤਾ ਮੇਰੇ ਨਾਲ ਜ਼ਰੂਰ 

ਫਿਰ ਸੋਚਿਆ ਰੱਬ ਸੋਚ ਬਣਾਈ ਇਹ ਜੋੜੀ

ਮੈਂ ਬੋਲਾ ਬੁੱਢਾ ਬੋੜਾ ਇੱਕ ਅੰਨਾ ਇੱਕ ਕੋਹੜੀ 

ਰੱਬ ਜੋ ਕਰੇ ਉਹ ਹੀ ਭਲਾ

ਮੰਨ ਇਹ ਮੈਂ ਅੱਗੇ ਚਲਾ 

ਗਲ ਪਈ ਬਾਂਸੁਰੀ ਬਜੌਂਣੀ ਪੈਣੀ

ਜਿੰਦ ਉਸ ਨਾਲ ਨਿਭੌਂਣੀ ਪੈਣੀ

ਖੂਬੀਆਂ ਉਸ ਵਿੱਚ ਲੱਭਣ ਲੱਗਾ 

ਮਿਲਿਆਂ ਜੋ ਔਣ ਲਗਾ ਮਜ਼ਾ 

ਫਿਰ ਕੀ ਹੋਇਆ ਸਿਰੋਂ ਗੰਜੀ

ਸੈਂਮਪੂ ਨਾ ਮੰਗੇ ਨਾ ਮੰਗੇ ਕੰਘੀ

ਕਾਨੇ ਵਾਂਗ ਪਤਲੀ ਨਾ ਉਹ ਭਾਰੀ

ਸਾਈਕਲ ਪਿੱਛੇ ਬੈਠੀ ਹਲਕੀ ਸਵਾਰੀ

ਅੱਖੋਂ ਟੀਰੀ ਅੱਖ ਕਿਸੇ ਨਾਲ ਕਿੰਝ ਮਿਲਾਊ 

ਮਿਲਾਊ ਤਾਂ ਦੱਸੋ ਕਿਹੜੀ ਮਿਲਾਊ 

ਰੰਗ ਨਾ ਰੂਪ ਨਾ ਨਾ ਸ਼ਕਲ ਮਨਮੋਹਣੀ 

ਸਕੂਨ ਦੋਸਤ ਨਾ ਢੁੱਲਣ ਕੀ ਕਰਨੀ ਸੋਹਣੀ

ਦਿਲੋਂ ਕਰੇ ਪਿਆਰ ਸਾਨੂੰ ਗ੍ਰਿਸਤ ਵਿੱਚ ਸਚਿਆਰੀ 

ਜਿੰਦ ਸਾਡੀ ਸਵਾਰੀ ਹੁਣ ਲੱਗੇ ਸਾਨੂੰ ਪਿਆਰੀ

Saturday, May 4, 2024

ਗ੍ਰਿਸਤ ਦਾ ਫੰੰਡਾ p2

                                        ਗ੍ਰਿਸਤ ਦਾ ਫੰਡਾ


ਗ੍ਰਿਸਤ ਦੇ ਇਮਤਿਹਾਨ ਵਿੱਚ ਫੇਲ ਮਿਲਿਆ ਅੰਡਾ 

ਕਿਵੇਂ ਖੁਸ਼ ਕਰਨਾ ਸੁਹਾਨੀ ਨੂੰ ਆਇਆ ਨਾ ਫੰਡਾ

 ਲੈ ਮਹਿੰਗੀ ਸਾੜੀ ਖੁਸ਼ ਉਸੇ ਕਰਨਾ ਚਾਹਿਆ

ਰੰਗ ਸਾੜੀ ਦਾ ਉਸੇ ਜ਼ਰਾ ਪਸੰਦ ਨਾ ਆਇਆ

ਕਹੇ ਪੈਸੇ ਐਂਵੇਂ ਕੀਤੇ ਤੂੰ ਜਾਇਆ

ਸੋਚਿਆ ਘਰ ਦੇ ਕੰਮ ਹੱਥ ਉਸ ਦਾ ਵਟਾਈਏ 

ਕਪੜੇ ਧੋਹ ਭਾਂਡੇ ਮਾਂਜ ਪੋਚਾ ਲਾਈਏ

ਕਪੜੇ ਦਾਗ ਛੱਡਿਆ ਪਲੇਟ ਤੋੜੀ ਫਰਸ਼ ਰਹੀ ਗਿੱਲੀ

ਸ਼ਾਬਾਸ਼ ਚਾਹੀ ਡਾਂਟ ਉਸ ਤੋਂ ਮਿਲੀ

ਮੰਨ ਆਈ ਖਾਣਾ ਬਣਾ ਹੱਥ ਵਟਾਈਏ ਦੀਏ ਆਰਾਮ

ਰੋਟੀ ਸਾੜੀ ਦਾਲ ਥੱਲੇ ਲੱਗੀ ਖਲਾਰਾ ਸਾਂਭ ਹੋਈ ਪ੍ਰੇਸ਼ਾਨ 

ਹੱਥ ਲਾਇਆ ਪਿਆਰ ਨਾਲ ਕਹੇ ਤੂਹਾਨੂੰ ਪਿਆਰ ਦੀ ਨਾ ਥੋਹ 

ਵੇਖਣਗੇ ਬੱਚੇ ਕੀ ਰਹੂ ਸਾਡੀ ਕੀ ਸੋਚਣਗੇ ਉਹ

ਅੱਗੇ ਪਿੱਛੇ ਰਹਿ ਖ਼ਿਦਮਤ ਕੀਤੀ ਕੀਤਿਆਂ ਹੱਥ ਨਾਲ ਛਾਂਵਾਂ

ਕਹੇ ਪਜ਼ਾਮਾ ਨਹੀਂ ਮਰਦ ਬਣ ਦੱਸੋ ਕਿੱਥੇ ਮੈਂ ਜਾਂਵਾਂ

 ਕੀ ਕਰਾਂ ਉਸ ਲਈ ਕਿਵੇਂ ਹੈਵੇ ਉਹ ਖੁਸ਼ 

ਮੈਂਨੂੰ ਨਹੀਂ ਜਾਂਚ ਇਹੀਓ ਜਿੰਦ ਦਾ ਦੁੱਖ

ਕਿਸੇ ਗੁਰੂ ਦੱਸਿਆ ਖੁਸ਼ ਕਰਨ ਵਾਲਾ ਤੀਂਵੀਂ ਨੂੰ ਅੱਜੇ ਤੱਕ ਨਹੀਂ ਜਮਿਆਂ

ਸੱਚੇ ਅੰਤਰਜਾਮੀ ਸਾਧੂ ਦੇ ਬਚਨ ਮੈਂ ਮੰਨ ਮੰਨਿਆ

ਅਨਹੋਣੀ ਨਹੀਂ ਹੋਣੀ ਉਸ ਖੁਸ਼ ਨਹੀਂ ਹੋਣਾ

ਛੱਡ ਇਹ ਘਾਲ ਛੱਡ ਉਸ ਬਾਰੇ ਰੋਣਾ ਧੋਣਾ

ਖੁਸ਼ ਰਹਿ ਜਿਵੇਂ ਉਹ ਰੱਖੇ ਸਾਥ ਉਸ ਦਾ ਨਿਭਾਅ

ਜੀਣ ਦਾ ਸਕੂਨ ਮਿਲੂ ਆਏ ਜਿੰਦ ਦਾ ਮਜ਼ਾ 

ਸੋਚ ਇਹੀ ਰੱਖ ਖਿਆਲ ਨਹੀਂ ਇਹ ਮੰਦਾ

ਗ੍ਰਿਸਤ ਦਾ ਅਗਰ ਹੈ ਤਾਂ ਹੈ ਇਹ ਹੀ ਇੱਕ ਫੰਡਾ

ਚੰਗੇ ਨੰਬਰ ਜਿੰਦ ਦੇ ਇਮਤਿਹਾਨ ਨਹੀਂ ਮਿਲੂ ਅੰਡਾ