Saturday, May 11, 2024

ਸੋਹਣਾ ਕੱਲ ਬੀਤਿਆ p2

              ਸੋਹਣਾ ਕੱਲ ਬੀਤਿਆ


ਸੋਹਣਾ ਕੱਲ ਬੀਤਿਆ ਅੱਜ ਵੀ ਸੋਹਣਾ ਕੱਲ ਵੀ ਸੋਹਣਾ ਹੋਣਾ

ਨੱਚਦੇ ਗੌਂਦੇ ਹੱਸਦੇ ਜਿੰਦ ਬੀਤੀ ਜੱਸੇ ਲਈ ਨਹੀਂ ਰੋਣਾ ਧੋਣਾ

ਰੋਣ ਉਹ ਜੋ ਕਿਸਮੱਤ ਵੱਲੋਂ ਨਰਾਸ਼ 

ਨਸੀਬ ਮੇਰੇ ਚੰਗੇ ਕਾਰਜ ਆਏ ਰਾਸ

ਕਈ ਖੇਲ ਖੇਲੇ

ਕਈ ਕੀਤੇ ਮੇਲੇ

ਕਈ ਬਾਰ ਹਾਰਿਆ ਹਾਰ ਕੇ ਜਿਤਿਆ 

ਕਈ ਬਾਰ ਡਿੱਗਿਆ ਡਿੱਗ ਕੇ ਉੱਠਿਆ 

ਕਈ ਬਾਰ ਮਾਯੂਸ ਬੈਠਾ ਉਦਾਸ

ਹਿੰਮਤ ਰੱਖੀ ਜਗਾ ਰੱਖੀ ਆਸ 

ਅਯਾਸ਼ੀ ਕੀਤੀ ਲੋਕ ਕਹਿਣ ਕੀਤਾ ਪਾਪ

ਅਫਸੋਸ ਨਹੀਂ ਕੀਤੇ ਦਾ ਖੁਸ਼ ਮੈਂ ਆਪ ਨਾਲ ਆਪ

ਦੋਸਤਾਂ ਨੇ ਦੋਸਤੀ ਤੋੜ ਨਿਭਾਈ 

ਖਾਮਿਆਂ ਭੁੱਲ ਵੇਖੀ ਮੇਰੀ ਚੰਗਿਆਈ

ਮਾੜੀ ਨਹੀਂ ਰਹੀ ਗ੍ਰਿਸਤ ਰਹੀ ਚੰਗੀ 

ਪਿਆਰ ਮਿਲਿਆ ਮਿਲੀ ਹਰ ਚੀਜ਼ ਜੋ ਮਨੋ ਮੰਗੀ

ਐਨਾ ਕੁੱਛ ਪਾ ਕਿਓਂ ਐਂਵੇਂ  ਮੈਂ ਰੋਵਾਂ

ਰੋਂਵਾਂ ਤਾਂ ਇਹਸਾਨ ਫਰਾਮੋਸ਼ ਹੋਵਾਂ

ਮੇਰਾ ਕੀਤਾ ਨਹੀਂ ਹੋਇਆ ਮੈਂ ਨਾ ਕੋਈ ਹਸਤੀ

ਸ਼ੁਕਰ ਉਸ ਦਾ ਜਿਸ ਜੂਨ ਜੱਸੇ ਨੂੰ ਬਖਸ਼ੀ

No comments:

Post a Comment