ਲਿਖੇ ਚੰਗੇ ਕਰਮ
ਜਮੇਂ ਅਮੀਰ ਘਰੇ ਪਲੇ ਲਾਡ ਪਿਆਰ ਨਾਲ
ਬਿਨ ਮਹਿਨਤ ਖਵਾਇਸ਼ਾਂ ਪੂਰੀਆਂ ਕੀਤੀ ਨਾ ਕੋਈ ਘਾਲ
ਕਸ਼ਟ ਕੋਈ ਸਹਿਆ ਨਾ ਨਾ ਬਿਮਾਰੀ ਦਾ ਦੁੱਖ
ਹੱਸਦੇ ਖੇਡਦੇ ਜਵਾਨੀ ਬੀਤੀ ਪਾਇਆ ਹਰ ਸੁੱਖ
ਗ੍ਰਿਸਤੀ ਸਿਰ ਪਈ ਚਲੌਣੀ ਨਾ ਆਈ
ਬੀਵੀ ਦੇ ਤਾਹਨਿਆਂ ਜਿੰਦ ਮੇਰੀ ਸਤਾਈ
ਸੋਚਿਆ ਛੱਡ ਇਹ ਮਾਇਆ ਮੋਹ ਜੰਜਾਲ
ਬਣ ਸਾਧੂ ਜਾਪ ਕਰ ਮੰਨ ਆਇਆ ਖਿਆਲ
ਸਵਾਹ ਲਾ ਸਰੀਰੀਂ ਵਿਆਵਾਨ ਵਿੱਚ ਕੁਟਿਆ ਪਾਈ
ਧੂਣੀ ਧੂਫ਼ ਕਰਨ ਲੱਗਾ ਭਜਨ ਨਾਲ ਘੰਟੀ ਬਜਾਈ
ਸ਼ੋਭਾ ਫੈਲੀ ਇਲਾਕੇ ਹਜ਼ੂਮ ਮੱਥਾ ਟੇਕਣ ਔਣ
ਕੀਤੇ ਪਾਪ ਬਖਸੌ਼ਣ ਲਈ ਖ਼ਾਸਾ ਚੜਾਵਾ ਚੜੌਣ
ਮਾਨਤਾ ਐਨੀ ਹੋਈ ਸੰਗਤ ਮੰਨੇ ਮੈਂ ਅਵਤਾਰ
ਅੱਗੇ ਜੋ ਹੋਇਆ ਦੱਸ ਨਾ ਸਕਾਂ ਯਾਰ
ਭਗਤਣ ਇੱਕ ਆਈ ਸੁੰਦਰ ਨੈਣ ਗੋਰਾ ਰੰਗ
ਮੱਥਾ ਟੇਕਿਆ
ਅਸੀਂ ਅੰਗ ਵੇਖਿਆ
ਹਵੱਸ ਜਾਗੀ ਭਗਤੀ ਹੋਈ ਭੰਗ
ਬੀਬਾ ਕਸ਼ਟ ਤੇਰੈ ਦੂਰ ਕਰੀਏ ਕਹਿ ਯਾਰ ਉਸੇ ਬਣਾਇਆ
ਰੰਗ ਰਲੀਆਂ ਮੰਨਾਈਂਆ ਉਸ ਨਾਲ ਮਜ਼ਾ ਬਹੁਤ ਆਇਆ
ਮਰਦ ਉਸ ਦੇ ਨੂੰ ਸੂਹ ਲੱਗੀ ਗੁਸਾ ਖਾ ਮੇਰੇ ਖੂਣ ਦਾ ਪਿਆਸਾ
ਕੱਠੇ ਕਰ ਬੰਦੇ ਛਿੱਲ ਮੇਰੀ ਲਾਹੀ ਤਰਸ ਨਾ ਖਾਦਾ ਮਾਸਾ
ਮਸੀਂ ਉਨ੍ਹਾਂ ਹੱਥੀਂ ਛੁਟਿਆ ਨਸਿਆ ਜਾਨ ਬਚਾਈ
ਦੁਨਿਆਂਦਾਰੀ ਵਿੱਚ ਨਾ-ਕੰਮੇ ਭਗਤੀ ਰਾਸ ਨਾ ਆਈ
ਵਾਪਸ ਆਇਆ ਸੁਹਾਣੀ ਦੀ ਸ਼ਰਣ ਪੈਰੀਂ ਸਿਰ ਲਾਇਆ
ਗਿੜਗੜਾਇਆ ਮਾਫ਼ ਕਰ ਮੈਂ ਭੁੱਲਾ ਘਰ ਆਇਆ
ਬਖਸ਼ਿਆ ਉਸ ਮੈਂਨੂੰ ਉਹ ਦਿਲ ਦਰਿਆ ਦਿਲ ਦੀ ਨਰਮ
ਰੱਬ ਚੰਗਾ ਸੋਚ ਉਸ ਲੜ ਲਾਇਆ ਲਿਖੇ ਚੰਗੇ ਕਰਮ
No comments:
Post a Comment