Saturday, May 18, 2024

ਕੱਚੀ ਅੰਬੀ ਖੱਟੀ p2

 ਕੱਚੀ ਅੰਬੀ ਖੱਟੀ


ਇੱਕ ਸੁੰਦਰੀ ਘਰ ਨੇਰੀ ਵਾਂਗ ਆਈ

ਮੇਰੇ ਤੇ ਭਾਰੀ ਤੌਹਮਤ ਉਸ ਨੇ ਲਾਈ

ਮੇਰੀ ਬੁੱਢੀ ਨੂੰ ਕਹਿੰਦੀ ਸੁਣ ਦਾਦੀ ਮਾਈ

ਸੰਭਾਲ ਆਪਣੇ ਬੁੱਢੇ ਨੂੰ ਕਰ ਇਸ ਦੀ ਧੁਲਾਈ

ਬੁੱਢੀ ਪੁੱਛੇ ਅੱਜ ਕੀ ਇਸ ਚੰਨ ਚਾੜਿਆ

ਤੰਗ ਇਸ ਦਿਆਂ ਕਰਤੂਤੋਂ ਦਿੱਲ ਮੇਰਾ ਇਸ ਸਾੜਿਆ

 ਬੋਲੀ ਬੁੱਢਾ ਤੇਰਾ ਬਹੱਤਰਿਆ ਅੱਖ ਮੈਂਨੂੰ ਮਾਰੀ

ਰੱਬ ਝੂਠ ਨਾ ਬੁਲਾਏ ਦੇ ਮੇਰੀ ਸਹੇਲੀ ਗਵਾਹੀ

ਬੁੱਢਾ ਕਹੇ ਮਾਸੂਮ ਚੇਹਰੇ ਤੇ ਨਾ ਜਾਈਂ ਝੂਠ ਇਹ ਬੋਲੇ

ਆਪਣੇ ਧਿਆਨ ਮੈਂ ਟੁਰਿਆ ਜਾਂਦਾ ਸੀ ਹੌਲੇ ਹੌਲੇ 

ਕੱਚੀ ਆਚਾਰੀ ਅੰਬੀ ਦੀ ਦੰਦੀ ਸੀ ਵੱਡੀ

ਦੰਦ ਖੱਟੇ ਹੋਏ ਅੰਬੀ ਸੀ ਅੱਤ ਦੀ ਖੱਟੀ

ਖਟਾਸ ਨਾ ਸਹਿ ਸਕਿਆ ਅੱਖ ਮੇਰੀ ਫ਼ਰਕੀ

ਇਸ ਸੋਚਿਆ ਇਹਨੂੰ ਅੱਖ ਮਾਰੀ ਮੈਂ ਹਾਂ ਠਰਕੀ

ਬੁੱਢੀ ਨਾ ਸੁਣੇ ਮੇਰੀ ਉਸ ਪੱਤ ਮੇਰੀ ਲਾਹੀ

ਕਹੇ ਰਗ ਰਗ ਤੇਰੀ ਜਾਣੂ ਉਮਰ ਤੇਰੇ ਨਾਲ ਲੰਘਾਈ

ਇਸ਼ਕ ਤੇਰੇ ਹੱਡੀਂ ਬਸਿਆ ਬੁੱਢੇ ਠੇਰਿਆ 

ਥੱਕੀ ਮੈਂ ਨਹੀਂ ਸੁਧਰਿਆ ਦੁਸ਼ਮਣ ਮੇਰਿਆ

ਮੁੱਛਾਂ ਦਾੜਿਆਂ ਵਾਲੇ ਧੋਤੇ ਕੀ ਕਹੂ ਜਹਾਨ

ਤੂੰ ਗੰਜਾ ਬੋੜਾ ਬੋਲਾ ਪਰ ਸਮਝੇਂ ਆਪ ਨੂੰ ਜਵਾਨ

ਉਹ ਦਿਨ ਗਿਆ ਇਹ ਆਇਆ ਸਬੱਕ ਸਿਖਿਆ ਸੱਚ ਜਾਣੀ

ਕੱਚੀ ਅੰਬੀ ਕਿਸੇ ਕੁੜੀ ਸਾਮਣੇ ਨਹੀਂ ਖਾਣੀ

ਅਗਰ ਖਾਣੀ ਤਾਂ ਖਾਣੀ ਕਾਲਿਆਂ ਐਨਕਾਂ ਲਾ ਕੇ

ਕੋਈ ਕੁੜੀ ਵੇਖੇ ਨਾ ਦੇ ਬੁੱਢੇ ਦੀ ਅੱਖ ਫ਼ਰਕੇ

No comments:

Post a Comment