ਧੰਨ ਨਾਰੀ ਦੇ ਰੰਗ
ਧੰਨ ਨਾਰੀ ਧੰਨ ਉਸ ਦੇ ਰੰਗ
ਧੰਨ ਮੈਂ ਜੋ ਬਸਿਆ ਉਸ ਦੇ ਸੰਘ
ਕਿਨੇ ਰੂਪ ਧਾਰੇ ਦੱਸ ਨਾ ਸਕਾਂ
ਗਿਣਤੀ ਵਿੱਚ ਹੋਣ ਤਾਂ ਕਰਾਂ ਬਿਆਂ
ਜਾਣੇ ਨਾ ਕੋਈ ਤੀਂਵੀਂ ਦਾ ਪਾਰਾਵਾਰ
ਪੈਗ਼ੰਬਰ ਪਤੰਦਰ ਅਫ਼ਲਾਤੂਨ ਸੱਭ ਗਏ ਹਾਰ
ਜੋ ਲੀੜੇ ਮੈਂ ਪਾਂਵਾਂ ਉਸੇ ਪਸੰਦ ਨਾ ਆਏ
ਤਿਆਰ ਹੋਏ ਤੋਂ ਮੇਰੇ ਗਲੋਂ ਲਹਾਏ
ਹਰ ਦਿਨ ਮੇਰਿਆਂ ਖ਼ਾਮੀਆਂ ਕੱਢੇ ਹਜ਼ਾਰ
ਪੰਜਤਾਲੀ ਸਾਲ ਪਹਿਲਾਂ ਕੀਤੀ ਕਰਾਏ ਯਾਦ
ਮੇਰੀ ਸਲਾਹ ਨੂੰ ਉਹ ਦੇਵੇ ਨਾ ਗੌਹ
ਕਹੇ ਤੁਸੀਂ ਰਹਿਣ ਦਿਓ ਤੁਹਾਨੂੰ ਨਹੀਂ ਧੌਹ
ਖੁਸ਼ਾਮਤ ਨਾ ਕਰਾਂ ਕਹੇ ਤੁਹਾਨੂੰ ਨਹੀਂ ਮੇਰੇ ਨਾਲ ਪਿਆਰ
ਪਿਆਰ ਜਤਾਂਵਾਂ ਕਹੇ ਪਜ਼ਾਮਾ ਨਾ ਬਣ ਦੱਸੋ ਕਿੱਥੇ ਜਾਂਵਾਂ ਯਾਰ
ਦੁਨਿਆਂ ਵਿੱਚ ਸੱਭ ਤੋਂ ਨਿਕੰਮਾ ਮੈਂਨੂੰ ਜਾਣੇ
ਦੂਸਰਿਆਂ ਦੇ ਸ਼ੌਹਰ ਉਸ ਨੂੰ ਲੱਗਣ ਸਿਆਣੇ
ਅਪਣੀ ਮੁਸੀਬਤ ਜੱਦ ਮੇਰੇ ਕੋਲ ਕਰੇ ਜ਼ਾਹਰ
ਹੱਲ ਮੈਂ ਦੱਸਾਂ ਪਰ ਉਹ ਸੁਣਨ ਨੂੰ ਨਾ ਤਿਆਰ
ਸਿੱਖ ਗਿਆ ਮੈਂ ਮੈਂ ਹੋਇਆ ਹੁਸ਼ਿਆਰ
ਦਿਮਾਗ਼ ਬੰਦ ਕਰ ਸੁਣਾ ਉਸ ਦੀਆਂ ਸ਼ਕਾਇਤਾਂ ਬੇਸ਼ੁਮਾਰ
ਮੂੰਹ ਨਾ ਖੋਲਾਂ ਕਦੋਂ ਚੁੱਪ ਹੋਏ ਕਰਾਂ ਇੰਤਜ਼ਾਰ
ਸਮਝਣ ਦੀ ਉਸ ਨੂੰ ਕੋਸ਼ਿਸ਼ ਛੱਡੀ ਹਾਂ ਨਾਲ ਹਾਂ ਮਿਲਾਈ
ਸੋਚਣਾ ਛੱਡਿਆ ਫ਼ਿਕਰ ਛੱਡਿਆ ਹੱਦ ਸਕੂਨ ਪਾਇਆ ਭਾਈ
ਧੰਨ ਮੈਂ ਆਪ ਨੂੰ ਮੰਨਾਂ ਜਿਸ ਉਸ ਨਾਲ ਨਿਭਾਈ
ਦਿਲ ਉਸ ਤੇ ਆਇਆ ਪਿਆਰੀ ਲੱਗੇ ਆਪਣੀ ਲੁਗਾਈ
No comments:
Post a Comment