ਲੁਗਾਈ ਪਿਆਰੀ
ਮੱਥਾ ਟੇਕ ਮੰਗ ਰੱਬ ਤੋਂ ਮੰਗੀ
ਦੇ ਰੱਬਾ ਇੱਕ ਲੁਗਾਈ ਚੰਗੀ
ਦਿਆਲ ਦੇਨਹਾਰ ਉਹ ਬੇਪਰਵਾਹ
ਛੇਤੀਂ ਹੀ ਹੋਇਆ ਮੇਰਾ ਵਿਆਹ
ਨੱਚਾਂ ਗਾਂਵਾਂ ਕਰਾਂ ਲਾਡ ਤੇ ਚਾਅ
ਝੁੰਡ ਚੁਕਿਆ ਖੁਸ਼ੀ ਹੋਈ ਭੰਗ
ਸ਼ਕਲੋਂ ਭੈੜੀ ਰੂਪ ਨਾ ਰੰਗ
ਅੱਖੋਂ ਟੀਰੀ ਸਿਰ ਤੋਂ ਗੰਜੀ
ਮੇਰੀ ਨਿਕਲੀ ਕਿਸਮਤ ਮੰਦੀ
ਰੁੱਖੇ ਉਸ ਦੇ ਬੋਲ ਸੁਭਾਹ ਕੱਬਾ
ਛਿੜੀ ਭੂੰਡਾਂ ਦਾ ਖੱਖਰ ਬਚਾ ਓ ਰੱਬਾ
ਕਾਨੇ ਨਾਲੋਂ ਪਤਲੀ ਲੰਮੀ ਖਜ਼ੂਰ
ਮਜ਼ਾਕ ਰੱਬ ਕੀਤਾ ਮੇਰੇ ਨਾਲ ਜ਼ਰੂਰ
ਫਿਰ ਸੋਚਿਆ ਰੱਬ ਸੋਚ ਬਣਾਈ ਇਹ ਜੋੜੀ
ਮੈਂ ਬੋਲਾ ਬੁੱਢਾ ਬੋੜਾ ਇੱਕ ਅੰਨਾ ਇੱਕ ਕੋਹੜੀ
ਰੱਬ ਜੋ ਕਰੇ ਉਹ ਹੀ ਭਲਾ
ਮੰਨ ਇਹ ਮੈਂ ਅੱਗੇ ਚਲਾ
ਗਲ ਪਈ ਬਾਂਸੁਰੀ ਬਜੌਂਣੀ ਪੈਣੀ
ਜਿੰਦ ਉਸ ਨਾਲ ਨਿਭੌਂਣੀ ਪੈਣੀ
ਖੂਬੀਆਂ ਉਸ ਵਿੱਚ ਲੱਭਣ ਲੱਗਾ
ਮਿਲਿਆਂ ਜੋ ਔਣ ਲਗਾ ਮਜ਼ਾ
ਫਿਰ ਕੀ ਹੋਇਆ ਸਿਰੋਂ ਗੰਜੀ
ਸੈਂਮਪੂ ਨਾ ਮੰਗੇ ਨਾ ਮੰਗੇ ਕੰਘੀ
ਕਾਨੇ ਵਾਂਗ ਪਤਲੀ ਨਾ ਉਹ ਭਾਰੀ
ਸਾਈਕਲ ਪਿੱਛੇ ਬੈਠੀ ਹਲਕੀ ਸਵਾਰੀ
ਅੱਖੋਂ ਟੀਰੀ ਅੱਖ ਕਿਸੇ ਨਾਲ ਕਿੰਝ ਮਿਲਾਊ
ਮਿਲਾਊ ਤਾਂ ਦੱਸੋ ਕਿਹੜੀ ਮਿਲਾਊ
ਰੰਗ ਨਾ ਰੂਪ ਨਾ ਨਾ ਸ਼ਕਲ ਮਨਮੋਹਣੀ
ਸਕੂਨ ਦੋਸਤ ਨਾ ਢੁੱਲਣ ਕੀ ਕਰਨੀ ਸੋਹਣੀ
ਦਿਲੋਂ ਕਰੇ ਪਿਆਰ ਸਾਨੂੰ ਗ੍ਰਿਸਤ ਵਿੱਚ ਸਚਿਆਰੀ
ਜਿੰਦ ਸਾਡੀ ਸਵਾਰੀ ਹੁਣ ਲੱਗੇ ਸਾਨੂੰ ਪਿਆਰੀ
No comments:
Post a Comment