ਰਾਸ ਆਈ ਵਾਰੀ
ਗੁਜ਼ਰੀ ਆਪਣੀ ਜਿੰਦ ਤੇ ਮੈਂ ਵਾਰੀ ਵਾਰੀ ਜਾਂਵਾਂ
ਜੋ ਬੀਤੀ ਸੋਚ ਮੈਂ ਫ਼ੁੱਲਾ ਨਾ ਸਾਂਮਾਵਾਂ
ਦਿਨ ਜੋ ਬੀਤੇ ਬੀਤੇ ਚੰਗੇ
ਬੁਢਾਪਾ ਵੀ ਹੁਣ ਚੰਗਾ ਲੰਘੇ
ਬਾਲਪਨ ਲੰਘਿਆ ਲਾਡ ਪਿਆਰ ਨਾਲ
ਜਵਾਨੀ ਵਿੱਚ ਨਹੀਂ ਕਰਨੀ ਪਈ ਸਖ਼ਤ ਘਾਲ
ਗ੍ਰਿਸਤ ਦਾ ਜਾਦਾ ਬੋਝ ਨਾ ਚੁਕਿਆ ਭਾਈ
ਗ੍ਰਹਿਣੀ ਸਚਿਆਰੀ ਗ੍ਰਿਸਤ ਉਸ ਚੰਗੀ ਚਲਾਈ
ਅੱਗੋਂ ਔਲਾਦ ਵੀ ਨਿਕਲੀ ਕਹਿਣੇਕਾਰ
ਮਿਲਿਆ ਉਨ੍ਹਾਂ ਤੋਂ ਆਦਰ ਸਤਿਕਾਰ
ਜਿੰਦ ਵਿੱਚ ਦੁੱਖ ਘੱਟ ਸੁੱਖ ਜਾਦਾ ਪਾਏ
ਜੈ ਕੀਤਾ ਸੋ ਕੀਤਾ ਕੋਈ ਅਫ਼ਸੋਸ ਨਾ ਆਏ
ਸ਼ਾਹ ਨਹੀਂ ਬਣੇ ਕੱਠੀ ਕੀਤੀ ਨਾ ਮਾਇਆ
ਤੋਪ ਨਹੀਂ ਮਾਰੀ ਵੱਡਾ ਨਾਮ ਨਹੀਂ ਕਮਾਇਆ
ਨਫ਼ਰਤ ਘੱਟ ਕੀਤੀ ਕੀਤਾ ਸੱਭ ਨਾਲ ਪਿਆਰ
ਦੁਸ਼ਮਣ ਚੰਦ ਕੋ ਬਣਾਏ ਕਈ ਜਿਗਰੀ ਯਾਰ
ਕਰਨਵੀਰ ਸਮਝਾਂ ਆਪ ਨੂੰ ਮਨ ਆਏ ਹੰਕਾਰ
ਫਿਰ ਯਾਦ ਆਏ ਕਰੌਣ ਵਾਲਾ ਉਹ ਕਰਤਾਰ
ਕਿਵੇਂ ਕਰਦਾ ਮੈਂ ਜੇ ਉਹ ਨਾ ਕਰੌਂਦਾ
ਇਹ ਸੋਚ ਯਾਦ ਉਹ ਮੈਂਨੂੰ ਆਉਂਦਾ
ਚੰਗੀ ਕਿਸਮਤ ਉਸ ਮੱਥੇ ਲਿਖੀ ਮੈਂ ਅਭਾਰੀ
ਸੋਚ ਖੁਸ਼ ਹੋਵਾਂ ਰਾਸ ਆਈ ਇਹ ਵਾਰੀ
No comments:
Post a Comment