Sunday, October 27, 2024

ਮਿਸ਼ਰੀਓਂ ਮਿੱਠਿਆਂ ਯਾਦਾਂp4

    ਮਿਸ਼ਰੀਓਂ ਮਿੱਠਿਆਂ ਯਾਦਾਂ 


ਯਾਦਾਂ ਸਾਡਿਆਂ ਨਹੀਂ ਸਲੂਣਿਆਂ ਉਹ ਮਿਸ਼ਰੀ ਤੋਂ ਮਿੱਠਿਆਂ

ਸਵਾਦ ਲਵਾਂ ਯਾਦਾਂ ਯਾਦ ਕਰਕੇ ਘੜਿਆਂ ਜੋ ਮੈਂ ਡਿਠਿਆਂ

ਚਾਦਰ ਵੇਖ ਪੈਰ ਅਸੀਂ ਪਸਾਰਿਆ

ਜਿੱਨਾ ਸੀ ਉਸ ਵਿੱਚ ਹੀ ਸਾਰਿਆ

ਦੌਲਤ ਪਰਾਈ ਦੇਖ ਈਰਖਾ ਨਹੀਂ ਜਾਗੀ

ਸਾਡੇ ਕੋਲ ਸਾਡੀ ਉਹ ਉਸ ਦੀ ਭਾਗੀਂ

ਨਫ਼ਰਤ ਜਾਦਾ ਚਿਰ ਨਹੀਂ ਰੱਖੀ ਜਿਸ ਦੁੱਖ ਸਾਨੂੰ ਦਿਤਾ

ਮਾਫ਼ ਕੀਤਾ ਉਸ ਨੂੰ ਭੁੱਲੇ ਜ਼ਖ਼ਮ ਦਿਲ ਸਾਫ਼ ਆਪਣਾ ਕੀਤਾ

ਦੋਸਤੀ ਦਾ ਲੱਭਾ ਮੈਂਨੂੰ ਭਰਿਆ ਅਮੁਲ ਖਜ਼ਾਨਾ

ਦਿਲ ਦੇ ਸੱਚੇ ਦੋਸਤ ਪਕੇ ਨਿਭਾਇਆ ਯਾਰਾਨਾ

ਗ੍ਰਿਹਨੀ ਚੰਗੀ ਬੱਚੇ ਹੁਸ਼ਿਆਰ ਸੁੱਖੀ ਵਸੇ ਮੇਰਾ ਪਰਿਵਾਰ

ਤੰਦਰੁਸਤੀ ਬਖਸ਼ੀ ਵਿਘਨ ਨਾ ਕੋਈ ਮੈਂ ਹਾਂ ਸ਼ੁਕਰਗੁਜ਼ਾਰ 

ਅਖੀਰਲੇ ਵਰੇ ਵੀ ਹੁਣ ਸਕੂਨ ਵਿੱਚ ਲੰਘਣ ਚੰਗੇ

ਬੁੱਢੀ ਨਾਲ ਸੁਰ ਮਿਲੇ ਰਹੀਏ ਇੱਕ ਦੂਜੇ ਅੰਗੇ ਸੰਘੇ

ਜ਼ਿੰਦਗੀ ਸੱਭ ਕੁੱਛ ਦਿਤਾ ਆਈ ਨਾ ਕਦੀ ਟੋਟ

ਨੀਤ ਮੇਰੀ ਪੂਰੀ ਭਰੀ ਮੰਗਾਂ ਨਾ ਕੁੱਝ ਹੋਰ

ਸ਼ਿਕਾਇਤ ਨਾ ਕੋਈ ਖ਼ੁਸ਼ ਮੈਂ ਜਿੰਦ ਮੇਰੀ ਆਈ ਰਾਸ 

ਜਿਦਾਂ ਅੱਜ ਤੱਕ ਰਹੇ ਹਮੇਸ਼ਾਂ ਸਹਾਈ ਇਹ ਮੇਰੀ ਅਰਦਾਸ

,,,

मिश्रियों मिथिया  यादें 

यादें ना मेरियन सलूनियॉन ओह 

मिश्रियों मिथिआन

स्वाद लवां यादां याद कर घड़ियां जो मैं ढीठइयान

चादर वेख पैर आसीन पसारीआ

  जिना सी उस विच सारीआ

दौलत पराई वेद ईर्खा नहीं जागी

साढ़े कोल साड़ी ओह उस दी भागी 

नफरत ज्यादा चिर नहीं रखी जिस दुख सानू दिता 

माफ किया ज़ख्म भूलिए दिल साफ आसीन कीता

दोस्ती जो मिले मैनू भरिया अमूल खजाना

दिल दे सच्चे दोस्त पके निभाया ज़ाराना

गृहणी चांगी होशियार बच्चे सुखी वसे मेरा परिवार

तंदुरुस्ती बख्शी विघ्न न कोई मैं हां शुक्रगुजार

आखिरले वरे वी हुन सकून विच लांगन चंगअ 

बूढ़ी नाल सुर मिले रहिए इक दूजे दे आएंगे सांघे 

जिंद  सब कुश दिता आई न कोई तोट 

नीत मेरी पूरी भरी मांगा न कुझ होर

शिकायत न कोई मैं खुश जिंद मेरी आई रास

जैसा आज तक रहे हमेशान साथ यह मेरी अरदास 









 





Saturday, October 26, 2024

ਫੁੱਲਾਂ ਤੇ ਬਲਿਹਾਰੀ p4

       ਫੁੱਲਾਂ ਤੇ ਬਲਿਹਾਰੀ

ਕੁਦਰਤ ਨੇ ਜੋ ਫੁੱਲ ਖਿਲਾਏ ਉਨ੍ਹਾਂ ਤੇ ਮੈਂ ਬਲਿਹਾਰੀ

ਗੇਂਦੇ ਦਾ ਰੰਗ ਗੁਲਾਬ ਦੀ ਸੁਗੰਧ ਚੰਪਾ ਚਮੇਲੀ ਦੀ ਖ਼ੁਸ਼ਬੂ ਨਿਆਰੀ

ਚੁਣ ਨਾ ਸਕਾਂ ਕੇਹੜਾ ਜਾਦਾ ਚੰਗਾ ਸੱਭ ਹੀ ਲੱਗਣ ਮੈਂਨੂੰ ਪਿਆਰੇ

ਸੁੰਘਦਾ ਰਹਾਂ ਨਿਹਾਰਦਾ ਰਹਾਂ ਮਾਲਕ ਦੇ ਦਿਤੇ ਇਹ ਨਜ਼ਾਰੇ

ਖਿਲੇ ਗੁਲਾਬ ਤੇ ਤ੍ਰੇਲ ਦਾ ਤੁੱਪਕਾ ਹੀਰੇ ਵਾਂਗ ਜਿਵੇਂ  ਸਜੇ

ਨਾਹ ਨਿਕਲੀ ਗੋਰੀ ਦੀ ਗੱਲ ਪਾਣੀ ਵੇਖ ਲਵਾਂ ਮੈਂ ਮਜੇ

ਗੇਂਦੇ ਦਾ ਬਸੰਤੀ ਰੰਗ ਰੰਗ ਦਿਲ ਮੇਰੇ ਨੂੰ ਭਾਏ

ਗੋਰੀ ਪਾਇਆ ਕੁਰਤਾ ਉਸ ਰੰਗ ਦਾ ਗੇਂਦੇ ਦੀ ਯਾਦ ਦਲਾਏ

ਚੰਪਾ ਦਾ ਫੁੱਲ ਬੇਦਾਗ ਦੁੱਧ ਤੋਂ ਵੀ ਚਿੱਟਾ

ਗੋਰੀ ਨਸ਼ੋਹ ਗੋਰੀ ਸਾਡੀ ਦਿਲ ਸਾਡਾ ਉਸ ਜਿਤਾ

ਚਮੇਲੀ ਸਜੇ ਰਾਤ ਦੀ ਰਾਣੀ ਖ਼ੁਸ਼ਬੂ ਉਸ ਦੀ ਵਾਧੂ

ਖ਼ੁਸ਼ਬੂ ਜੋ ਗੋਰੀ ਦਾ ਬਦਨ ਛੱਡੇ ਕਰੇ ਸਾਡੇ ਤੇ ਜਾਦੂ

ਕਿਸਮਤ ਆਪਣੀ ਚੰਗੀ ਸਮਝਾਂ ਵੇਖੇ ਫੁੱਲ ਇਹ ਪਾਏ

ਸ਼ੁਕਰ ਕਰਾਂ ਸਿਰਜਨਹਾਰ ਦਾ ਜਿਸ ਇਹ ਫੁੱਲ ਮੇਰੇ ਲਈ ਉਪਾਏ

,,,,

फूल ते बलहारी

कुदरत ने जो फुल खिलाए उन्हां ते मैं बलिहारी

गेंदे दा रंग गुलाब दी सुगंध चंपा चमेली दी खुशबू न्यारी

चुन ना सकान कौन जादा चंगा सब ही लगन मैनू प्यारे

सुगंदा रहा निहार दा रहा मालिक दे यह दिए नज़ारे

खिले गुलाब ते तारेल दा टपका हीरा बंग जीव सजे 

नाह निकली गोरी दी गल पानी वेख मैं लवण मजा

गेंदे दा बसंती रंग रंग मेरे दिल नू भाए 

गोरी पाया उस रंग दा कुर्ता गेंदे दी याद दिलाए 

चंपा दा फुल बेदाग दूध नालों वो चिटा 

गोरी नीशोहो गोरी साड़ी दिल साडा उस जीता

चमेली सजे रात दी रानी खुशबू उस दी    वाधू

खुशबू जो गोरी दा बदन छडे करे साढे ते जादू

किस्मत अपनी चांगी समझा विखे फूल यह पाए 

शुक्र करा सर्जनहार दा जिस एह फूल मेरे लई उपाए 




Tuk 12 p4

 Tuk 12

ਹੋ ਨਾ ਸਕੂਗੀ ਸਾਡੀ ਜਾਣਦੇ ਅਸੀਂ ਦਿਲ ਉਨ੍ਹਾਂ ਨਾਲ ਲਗਾ ਬੈਠੇ

ਜ਼ਿੰਦਗੀ ਭਰ ਦੀ ਤੜਫ਼ ਲੈ ਲਈ ਉਮਰ ਦਾ ਸਕੂਨ ਗਵਾ ਬੈਠੇ

,,,,

हो ना सकूंगी साड़ी जानदे असीन दिल उनहां नाल लगा बैठे 

 जिंदगी भर दी तरफ लै लई उमर दा सकून गवा बैठे

,,,    

ਪਿਆਰ ਮੇਰਾ ਪਾਕ ਹੈ ਸੱਚੇ ਦਿਲੋਂ ਮੈਂ ਉਨ੍ਹੇਂ  ਪਿਆਰ ਕਰਾਂ

ਦੁਨਿਆਂ ਤੋਂ ਚਾਹੇ ਬੇਪਰਵਾਹ ਬਖ਼ਸ਼ਣਹਾਰ ਤੋਂ ਮੈ ਡਰਾਂ,

,,,,

प्यार मेरा पाक है सच्चे दिलों उन्हें मैं प्यार करा 

दुनियां तों चाहे बेपरवाह बख़्शनहर तों में डरा

,,,

ਦੀਵਾਨਾ ਮੇਰਾ ਦਿਲ ਮੇਰੀ ਉਮਰ ਭੁੱਲ ਪਰੀ ਇਕ ਤੇ ਮਰ ਬੈਠਾ

ਨਕਾਰ ਕੇ ਸਾਡੀ ਸਮਝਦਾਰੀ ਸਾਡੇ ਤੋਂ ਹੀ ਬਗਾਵਤ ਕਰ ਬੈਠਾ

,,,

दीवाना मेरा दिल मेरी उमर भुल परी इक ते मर बैठा

नकार के साड़ी समझदारी साढ़े तों ही बगावत कर बैठा

,,, 

ਸਮਝੇ ਆਪ ਨੂੰ ਜਵਾਂ ਦੀਵਾਨਾ ਦਿਲ ਮੇਰਾ ਬਾਜ਼ ਨਾ ਆਏ 

ਪਰੀ ਵਰਗਾ ਚੇਹਰਾ ਨਿਹਾਰ ਕੇ ਅੱਜ ਵੀ ਮਰ ਮਰ ਜਾਏ

,,,

समझे आप नू जवां दिल मेरा बाज ना आए

परी वरगा चेहरा निहार के आज वी मर मर जाए

,,,

ਸ਼ਾਇਦ ਗਲਤ ਮੇਰਾ ਫ਼ਲਸਫ਼ਾ ਦਿਲ ਵਿੱਚ ਇਸ ਉਮਰੇ ਵੀ ਪਿਆਰ

 ਮੰਨਾ ਪਿਆਰ ਰੱਬ ਦੀ ਬਖ਼ਸ਼ ਮੰਨਾ ਪਿਆਰ  ਜ਼ਿੰਦਗੀ ਦਾ ਆਧਾਰ

,,,,

  शाहिद गलत मेरा फलसफा दिल विच इस उम्र वी प्यार

मना प्यार रब दी बख्श मना प्यार जिंदगी दा आधार,

,,,,,

ਦਿਲ ਦੀ ਦਸਾਂ ਸੱਚ ਤੂੰ ਇਹ ਜਾਣੀ

ਦਿਨ ਦੀ ਸਾਥੀ ਉਹ ਸਾਡੀ ਰਾਤਾਂ ਦੀ ਰਾਣੀ

ਬੇਦਰਦੀ ਕਿਸੇ ਮੇਰੇ ਨਾਲ ਖੇਡਿਆ ਇਹ ਖੇਲ

ਮੈਂ ਬੇ-ਸ਼ਕਲ ਉਹ ਹੂਰ ਪਰੀ ਕਿਵੇਂ ਹੋਵੇਗਾ ਸਾਡਾ ਮੇਲ

,,,

दिल दी  दसन सच तूं यह जानी

दिन दी साथी ओह साड़ी रातें दी रानी

बेदर्दी किसे मेरे नाल खेड़िया यह खेल

मैं बेशकल ओह हूर परी किंझ होवेगा साडा मेल




Friday, October 25, 2024

ਨਿਰਵੈਰ ਬਖ਼ਸ਼ੂ p 4

         ਨਿਰਵੈਰ ਬਖ਼ਸ਼ੂ


ਜੀਓ ਜੀ ਭਰ ਕੇ ਮਾਣੋ ਜ਼ਿੰਦਗੀ ਦੇ ਸਾਰੇ ਰੰਗ

ਦੁੱਧ ਵੀ ਪੀਓ ਸ਼ਰਾਬ ਵੀ ਪੀਓ ਪੀਓ ਚਾਹੇ ਭੰਗ

ਨੱਚੋ ਹੱਸੋ ਗਾਓ ਖੇਲੋ ਥੋੜਾ ਕਰੋ ਸਤਿਸੰਗ

ਐਸ਼ ਵੀ ਕਰੋ ਪਿਆਰ ਵੀ ਕਰੋ ਕਰੋ ਨਾ ਕੋਈ ਸੰਗ

ਸੂਰਜ ਦੀ ਜੀਵਨਦੇਹ ਧੁੱਪ ਸੇਕ ਪਾਂਵਾਂ ਮੈਂ ਆਨੰਦ

ਰਾਤ ਤਾਰਿਆਂ ਦੀ ਬਰਾਤ ਸੋਹਣਾ ਲੱਗੇ ਮੈਂਨੂੰ ਚੰਦ

ਬਾਰਸ਼ ਵਿੱਚ ਨੱਚਾਂ ਬਣ ਕੇ ਮੋਰ

ਗਰਮਿਆਂ ਵਿੱਚ ਪਾਣੀ ਪੀਵਾਂ ਬਣ ਕੇ ਚਕੋਰ

ਝਰਨਿਆਂ ਨੂੰ ਸੁਣ ਗੀਤ ਮੈਂ ਗਾਂਵਾਂ

ਸਮੁੰਦਰ ਦੀ ਲਹਿਰ, ਵੇਖ ਮੈਂ ਲਹਿਰਾਂਵਾਂ

ਗੁਲਾਬ ਦਾ ਰੰਗ ਵੇਖ ਮਨ ਖਿਲ ਖਿਲ ਜਾਏ

ਚਮੇਲੀ ਕਿਸੀ ਦੀ ਸੁਗੰਧ ਮਨ ਨੂੰ ਭਾਵੇ ਸਤਾਏ

ਨਜ਼ਾਰੇ ਸੱਭ ਕੁਦਰਤ ਦੇ ਰੱਬ ਮੇਰੇ ਲਈ ਦਿਤੇ ਉਸ ਬਣਾ

ਮਾਣਾ ਇਹ ਬਿਨਾਂ ਝਿਝਕ ਮੰਨਾ ਦੇਵੇ ਨਾ ਮੈਂਨੂੰ ਉਹ ਸਜਾ

ਜੀ ਰਿਆ ਮੈਂ ਖੁਸ਼ੀ ਦੀ ਜ਼ਿੰਦਗੀ  ਰਤਾ ਨਾ ਮੈਂ ਡਰਾਂ

ਉਹ ਹੈ ਨਿਰਵੈਰ  ਬਖ਼ਸ਼ੂ ਮੈਨੂੰ ਪੱਕੀ ਆਸ ਮੈਂ ਕਰਾਂ 

,,,

निर्वैर बख्शू


जीओ जी भर के मानो जिंदगी दे सारे रंग

दूध वी पीओ शराब वी पीओ चाहे पीओ भंग

नचओ गाओ हसओ खेलो थोड़ा करो सत्संग

ऐश वी करो प्यार वी करो करो ना कोई संग

सूरज दी जीवनदेह धूप सेक पावा में आनंद

रात तारियां दी बारात सोहना लगे मैने चंद

बारिश विच नचान बन मोर

गर्मी विच पानी  पीवन बन चकोर

झरनों नू सुन गीत मन गाए

समुद्र दी लहर वेखां मन लहराय

गुलाब दा रंग वेख मन खिल खिल जाए

चमेली किसे दी सुगंध मन नू भाए सताए

नज़ारे एह सब कुदरत दे मेरे लई उस दिए बना

माना यह बिन झिझक के मना देवे न ओह मनू सजा

Ji रिया में खुशी दी जिंद रता ना में डरा 

ओह निर्वैर बख्शू  मैनू पकी आस में करा










Wednesday, October 23, 2024

ਜਿੰਦ ਰਜ ਕੇ ਮਾਣੀ p4

                           ਜਿੰਦ ਰਜ ਕੇ ਮਾਣੀ


ਜਿੰਦ ਆਪਣੀ ਅਸੀਂ ਰਜ ਕੇ ਮਾਣੀ

ਸੋਹਣਾ ਰਿਆ ਬਚਪਨ ਸੋਹਣੀ ਰਹੀ ਜਵਾਨੀ

ਬੁਢਾਪਾ ਵੀ ਹੁਣ ਸੋਹਣਾ ਬੀਤੇ

ਅਫਸੋਸ ਨਹੀਂ ਜੋ ਕੰਮ ਨਹੀਂ ਕੀਤੇ

ਜੋ ਕੀਤੇ ਸੋਚ ਗਰਵ ਨਾਲ ਸੀਨਾ ਫੁਲ ਜਾਂਦਾ ਆ

ਪੁਰਾਣਿਆਂ ਯਾਦਾਂ ਯਾਦ ਕਰ ਮਜ਼ਾ ਅੱਜ ਵੀ ਆਂਦਾ ਆ

ਬਚਪਨ ਸੀ ਸਾਡਾ ਸ਼ਰਾਰਤ ਭਰਾ

ਰੋਜ਼ ਛਿੱਤਰ ਖਾ ਸੁਧਰੇ ਨਾ ਜ਼ਰਾ

ਐਸ਼ ਭਰੀ ਸੀ ਸਾਡੀ ਜਵਾਨੀ

ਧਰਤ ਤੇ ਨੱਸੇ ਉੱੜੇ ਆਸਮਾਨੀ

ਗ੍ਰਿਸਤ ਵਿੱਚ ਜਦ ਪੈਰ ਸੀ ਪਾਇਆ

ਜ਼ਿਮੇਵਾਰੀ ਨਾਲ ਫਰਜ਼ ਨਿਭਾਇਆ

ਕੁੱਛ ਖਵਾਇਸ਼ਾਂ ਅਧੂਰੀਆਂ ਕੁੱਝ ਮਨਸ਼ੇ ਪੂਰੇ

ਮੰਗਾਂ ਮੁੜ ਦੁਬਾਰਾ ਇਹੀਓ ਜੂਨ ਹੱਥ ਜੋੜ ਹਜੂਰੇ

,,,

जिंद रज के मानी 

जिंद अपनी आसीन रज के मानी

सोहना रिहा बचपन सोहनी रही जवानी

बुढ़ापा वी हुन सोहना बीते

अफसोस नहीं जो कम नहीं कीते 

जो कीते सोच सीना फूल झंडा आ

पूर्णियां यादें याद कर मज़ा आज वी आंदा आ

बचपन सी साडॉ शरारत भरा 

रोज छितर खा सुधरे ना ज़रा 

ऐश भरी दी साडी जवानी

धरती ते नसे उड़े आसमानी

ग्रस्थ विच जद पैर दी पाया

जिम्मेदारी नाल फ़र्ज़ निभाया

कुश ख्विवाईशन अधूरियन कुछ मनसे पूरे

मांगा एह दोबारा एह जून हाथ जोड़ हाज़ूरे





ਹੱਸ ਕੇ ਗੁਜਾਰੇ ਪਲ p4

ਹੱਸ ਕੇ  ਗੁਜਾਰੇ ਪਲ


ਹੱਸ ਕੇ ਸਾਡਾ ਦਿਲ ਜਿੱਤ ਗਈ ਅਸੀਂ ਦਿਲ ਆਪਣਾ ਹਾਰੇ ਸੀ

ਪਲ ਉਹ ਯਾਦ ਸਾਨੂੰ ਜੋ  ਹੱਸ ਕੇ ਉਨ੍ਹਾਂ ਨਾਲ ਗੁਜ਼ਾਰੇ  ਸੀ

ਜਵਾਂ ਸੀ ਅਸੀਂ 

ਨਦਾਨ ਸੀ ਅਸੀਂ

ਆਪ ਨਾਲੋਂ ਵੀ ਵੱਧ ਉਹ ਸਾਨੂੰ ਪਿਆਰੇ ਸੀ

ਆਪ ਨੂੰ ਭੁੱਲ ਉਨ੍ਹਾਂ ਵਿੱਚ ਆਪ ਨੂੰ ਗਵਾਇਆ ਸੀ 

ਜਨਤ ਬਾਂਹਾਂ ਵਿੱਚ ਪਾਈ ਰਬ ਉਨ੍ਹਾਂ ਵਿੱਚ ਪਾਇਆ ਸੀ

ਖੇਲ ਉਨ੍ਹਾਂ ਦਾ ਮੈਂ ਸਮਝ ਨਾ ਪਾਇਆ ਖੇਲ ਉਹ ਸਾਡੇ ਨਾਲ ਗਏ ਖੇਲ

ਤੜਫਦੇ ਸਾਨੂੰ ਅੱਧ ਵਾਟੇ ਛੱਡ ਗਈ ਹੋਇਆ ਨਾ ਸਾਡਾ ਮੇਲ

ਪੈਸੇ ਦੀ ਸੀ ਭੁੱਖ ਉਨ੍ਹਾਂ ਨੂੰ ਪਿਆਰ ਨਾਲੋਂ ਜਾਦਾ ਸੀ ਹੀਰਿਆਂ ਦੀ ਚਾਹ

ਕੀ ਹੋਊ ਸਾਡਾ ਹਾਲ ਦਿਲ ਜਦ ਟੁੱਟੂ ਉਸ ਨਾ ਕੀਤੀ ਪ੍ਰਵਾਹ

ਯਾਦ ਆਏ ਜਦ ਉਹ ਵਿਛੋੜੇ ਦਾ ਦਿਹਾੜਾ ਅੱਜ ਵੀ ਦਿਲੋਂ ਨਿਕਲੇ ਆਹ

ਮਨੇ ਕਈ ਬਦਦੁਆਵਾਂ ਉੱਠਣ ਦੇ ਨਾ ਸਕਾਂ ਉਨ੍ਹਾਂ ਨੂੰ ਬਦਦੁਆ

ਦਿਲ ਮੇਰਾ ਮੇਰੇ ਤੋਂ ਬਾਗੀ ਅੱਜ ਤੱਕ ਵੀ ਉਨ੍ਹਾਂ ਤੇ ਹੈ ਫ਼ਿਦਾ

ਸਹਿ ਗਏ ਭੁੱਲ ਗਏ ਦਿਲ ਤੇ ਜਖਮ ਜੋ ਉਨ੍ਹਾਂ ਨੇ ਮਾਰੇ ਸੀ

ਪਲ ਉਹ ਯਾਦ ਹੈ ਸਾਨੂੰ ਜੋ  ਹੱਸ ਕੇ ਉਨ੍ਹਾਂ ਨਾਲ ਗੁਜ਼ਾਰੇ ਸੀ

,,,

 हस के गुजरे पल


हस के साडा  दिल जीत गई आसीन दिल आपने हारे सी

पल ओह याद सानू जो हस के उन्हां नाल गुजारे सी

जवां सी असीन

नादान सी असीन 

आप नलों वी वध ओह सानू प्यारे सी

आप नू भुल आप नू उन्हां विच गवाया सी 

जनत बहा विच पाई रब उन्हां विच पाया सी

खेल मैं समझ न पाया खेल साढ़े नाल गए ओह खेल

तरफ़दे सानू अध बाटए छड़ गई होया ना साडा मेल

पैसे दी भूख उन्हें प्यार नालों ज्यादा हीरों दी चाह 

की होऊ साडा जद दिल टुटू किती ना परवाह

याद आए आज वो विछोरे दा दिहाड़ी दिल विच निकले आह 

मने कई बद्दुआ उठान पर दे ना सकें बद्दुआ

दिल मेरा मेरे तों भागी आज वी है उन्हां ते फिदा

सह गए भुल गए दिल ते झखम जो उन्हां मारे सी

पल ओह हन याद सानू जो हस के उन्हां नाल गुजारे सी 










Tuesday, October 22, 2024

Tuk 11 p4

 Tuk 11

ਏ ਮੌਲਾ ਉਨ ਸੇ ਇਕਰਾਰ ਕਰਾ ਦੇ ਹਾਂ ਕਹਾ ਦੇ ਜਨਤ ਵਿਖਾ ਦੇ

ਬਿਨ ਪ੍ਰਾਣ ਰੂਹ ਭਟਕੇ ਲੋਥ ਮੇਰੀ ਵਿੱਚ ਫਿਰ ਜਾਨ ਪਾ ਦੇ

,,,,

ए मौला उन से इकरार करा दे हां कहा दे जनत विखा दे 

बिन प्राण रूह मेरी भरके लोथ मेरी विच जान पा दे

,,,

ਬਿਨ ਗਵਾਏ ਕੁਛ ਨਾ ਪਾਏ ਸੱਚ ਮੇਰਾ ਇਹ ਜਾਣੀ ਭਾਈ

ਉਨ੍ਹਾਂ ਦੇ ਪਿਆਰ ਵਿੱਚ ਆਪ ਗਵਾਇਆ ਜਨਤ ਅਸੀਂ ਪਾਈ

,,,,,

बिन गवाए कुछ नहीं पाए सच मेरा यह जानी भाई

उन्हां दे प्यार विच आप गवाया जनत असीन पाई

,,,,

ਹਸੀਨ ਚੇਹਰਾ ਵੇਖ ਉਨ੍ਹਾਂ ਦਾ ਦਿਲ ਬੇਈਮਾਨ ਹੋ ਜਾਂਦਾ ਆ

ਖੁਸ਼ੀ ਵਿੱਚ ਪਾਗਲ ਹੋ ਉਮਰ ਭੁੱਲ ਫਿਰ ਜਵਾਂ ਹੋ ਜਾਂਦਾ ਆ

,,,,

हसीन चेहरा वेख उन्हां दा दिल बेईमान हो  जानदा आ

खुशी विच पागल हो उमर भुल  जवान हो जानदा आ

,,,,


ਨਾ ਜਗਾ ਮੈਂਨੂੰ ਨੀਂਦ ਚੋਂ ਮੈਂਨੂੰ ਸਪਨੇ ਉਨ੍ਹਾਂ ਦੇ ਲੈਣ ਦੇ

ਸਹਿ ਸਕੂਂ ਜੁਦਾਈ ਦੀ ਦਰਦ ਪਲ ਖੁਸ਼ੀ ਦੇ ਜੀ ਲੈਣ ਦੇ

,,,

ना जगा मैनू नींद चो मैनू सपने उन्हां दे लेन दे 

सह सकूं जुदाई दी दर्द दो पल खुशी दे जी लेन दे

,,,,

ਰੋਣਾ ਬੰਦੇ ਨੂੰ ਸਬੱਬੀਂ ਆਏ ਖੁਸ਼ੀ ਲਈ ਬਹਾਨਾ ਲੱਭਣਾ ਪੈਂਦਾ ਆ

ਕਰੋ ਜਿਸ ਵਿੱਚ ਖੁਸ਼ੀ ਜਗ ਤੋਂ ਬੇਪਰਵਾਹੀ ਸੁਣੋ ਜੋ ਅੰਦਰਲਾ ਕਹਿੰਦਾ ਆ

,,,,  

रोना बंदे नू सबबी आए खुशी लई बहाना लभना पैनदा आ

करो जिस विच खुशी जग तों बेपरवाही सुनो जो अंदरला कहंदा आ

Monday, October 21, 2024

ਆਪ ਦੀ ਖੁ਼ਮਾਰੀ p4

      ਆਪ ਦੀ ਖੁਮਾਰੀ


ਆਪਣੇ ਆਪ ਦੀ ਚੜੀ ਮੈਂਨੂੰ ਖੁਮਾਰੀ

ਖੁਸ਼ੀ ਮੈਂ ਪਾਂਵਾਂ ਲੱਗੇ ਜਿੰਦ ਪਿਆਰੀ

ਜੱਗ ਸਾਰਾ ਜਾਪੇ ਦੁਨਿਆਂ ਪਿਆਰੀ ਸਾਰੀ

ਦੂਸਰਿਆਂ ਵੱਲ ਵੇਖ ਈਰਖਾ ਮੈਂ ਨਾ ਕਰਾਂ

ਉਨ੍ਹਾਂ ਥਾਲੀ ਝਾਕ ਵੱਡਾ ਲੱਡੂ ਮੈਂ ਨਾ ਜਲਾਂ

ਜੋ ਮੇਰੀ ਝੋਲੀ ਪਿਆ ਉਸ ਦਾ ਸ਼ੁਕਰ ਕਰਾਂ

ਜੱਗ ਦੀ ਸ਼ਾਨੋਂ ਸ਼ੌਕਤ ਮੈਂਨੂੰ ਨਾ ਭਾਏ

ਉਨ੍ਹਾਂ ਵਰਗਾ ਬਣਾ ਕਦੀ ਮਨ ਨਾ ਆਏ

ਜਿੱਥੇ ਹੁਨਰ ਵੇਖਾਂ ਉਸ ਹੁਨਰ ਨੂੰ ਸਲਾਹਾਂ

ਕਿਸੇ ਦੇ ਕੀਤੇ ਦੀ ਕਦਰ ਮੈਂ ਪਾਂਵਾਂ 

ਹੱਸਦੇ ਚੇਹਰੇ ਫੁੱਲ ਜੋ ਖਿਲੇ

ਨਿਹਾਰ ਕੇ ਖੁਸ਼ੀ ਮੈਂਨੂੰ ਮਿਲੇ

ਦਿਨ ਘਾਲ ਦੀ ਥਕਾਵਟ ਰਾਤ ਨੀਂਦ ਦਾ ਸਕੂਨ

ਦੁੱਖ ਨਾ ਦਰਦ ਪਾਈ ਮੈਂ ਚੰਗੀ ਜੂਨ

ਚਾਹ ਨਹੀਂ ਹੋਰ ਕੋਈ ਕੋਈ ਮੰਨਤ ਨਾ ਅਧੂਰੀ

ਨਿਰਾਸ਼ਾਂ ਘੱਟ ਰਹੀ ਖੁਸ਼ੀ ਮਾਣੀ ਪੂਰੀ

ਚੱਲਦਾ ਰਹਾਂ ਘੇਰੇ ਨਾ ਕੋਈ ਬਿਮਾਰੀ

ਇਹੀਓ ਮੇਰੀ ਮੰਗ ਚੱੜੀ ਰਹੇ ਆਪ ਦੀ ਖੁਮਾਰੀ 

,,,,

आप दी खुमारी

आपने आप दे चडी मैनू खुमारी

खुशी मैं पावन लगे जिंद प्यारी

जग सारा जापे दुनिया प्यारी सारी

दूसरें वल वेखां ईरखा मैं ना करा

उन्हें थाली झाक बड़ा लाडू वेक मैं ना जला 

जो मेरी झोली पिया उस दा शुक्र करा 

जग दी शानो शौकत मैनू ना भाए 

उन्हें वरगा बना मन कद ना आए

जीथे हुनर वेखां उस  हुनर  नू सलहन 

किसे दे किते दा कदर मैं पवन

हसदे चेहरे फूल जो खिले

निहार के खुशी मैनू मिले

दिन घाल दी थकावट रात नींद दा सकून

दुख ना दर्द पाई मैं चांगी जून

चाह नहीं होर कोई कोई मनत ना अधूरी

निराशा घट रही खुशी मानी पूरी

चल दा रहा घेरे ना कोई बीमारी

एहहीओ मेरी मांग चरी रहे आप दी खुमारी









ਨਾ ਹਿਆ ਨਾ ਸ਼ਰਮ p4

      ਨਾ ਹਿਆ ਨਾ ਸ਼ਰਮ


ਜ਼ਿੰਦਗੀ ਦਾ ਨਹੀਂ ਕੋਈ ਗਮ

ਨਾ ਕੋਈ ਹਿਆ ਨਾ ਕੋਈ ਸ਼ਰਮ

ਨਾ ਕੋਈ ਦੀਨ ਨਾ ਕੋਈ ਧਰਮ

ਜ਼ਿੰਦਗੀ ਇੱਕ ਖੇਲ ਖੇਲ ਅਸੀਂ ਖੇਲਿਆ

ਬਹੁ ਸੁੱਖ ਪਾਏ ਕੁੱਛ ਦੁੱਖ ਵੀ ਝੇਲਿਆਂ

ਇਸ਼ਕ ਕੀਤਾ ਐਸ਼ ਦਾ ਮਜ਼ਾ ਵੀ ਆਇਆ

ਸਾਥ ਵੀ ਦਿਤਾ ਪਿਆਰ ਵੀ ਨਿਭਾਇਆ

ਪਾਪ ਵੀ ਕੀਤੇ ਕੀਤੇ ਚੰਦ ਕੂਕਰਮ

ਨਾ ਮੈਂਨੂੰ ਕੋਈ ਹਿਆ ਨਾ ਮੈਂਨੂੰ ਕੋਈ ਸ਼ਰਮ

ਨਾ ਜਾਦਾ ਪੂਜਾ ਕੀਤੀ ਨਾ ਜਾਦਾ ਪਾਠ ਕਰਾਇਆ

ਨਾਸਤਕ ਨਹੀਂ ਰਹੇ ਪਾਕ ਥਾਂ ਸੀਸ ਨਵਾਇਆ

ਪਿਆਰ ਕੀਤਾ ਉਸ ਰਚੀ ਮੰਗਿਆ ਸੱਭ ਦਾ ਭਲਾ

ਹੈਵਾਨੀਅਤ ਤੋਂ ਦੂਰ ਰਹਿ ਇੰਸਾਨ ਬਣ ਮੈਂ ਚਲਾ

ਚੰਗਾ ਕੀਤਾ ਚੰਗਾ ਆਪ ਨੂੰ ਮਨਿਆ ਨਹੀਂ ਕੋਈ ਭਰਮ

ਨਾ ਕੋਈ ਮੇਰਾ ਦੀਨ ਨਾ ਕੋਈ ਮੇਰਾ ਧਰਮ

ਹਿਆ ਨਾ ਕੋਈ ਮੈਂਨੂੰ ਨਾ ਮੈਂਨੂੰ ਕੋਈ ਸ਼ਰਮ

ਜਿੰਦ ਖੁਸ਼ੀ ਸੋਹਣੀ ਮੈਂਨੂੰ ਬੀਤੀ ਦਾ ਨਹੀਂ ਕੋਈ ਗਮ

,,,,

ना हीआ ना  शर्म


जिंदगी दा नहीं कोई गम

न कोई हीआ ना कोई शर्म

ना कोई दीन ना कोई धर्म

जिंदगी इक खेल खेल आसीन खेलआ

बहु सुख पाए कुछ दुख वी झेलिया

इश्क वी कीता ऐश da मजा वी आइए

साथ वी दिता प्यार वी निभाया

पाप वी किते किते चंद कुकर्म

ना मैनू कोई हीआ ना मैनू कोई शर्म

ना ज्यादा पूजा किती न ज्यादा पाथ कराया

नास्तिक नहीं रहे पाक था शीश निवाआ

प्यार किया उस दी रची मांगिए सभ da भला

हैवानियत तों दूर रह इंसान बन मैं चला

चंगा कीता चंगा आप नू मान्य नहीं कोई भरम

ना कोई मेरा दीन ना कोई मेरा धर्म

हीआ ना मैनू कोई मैनू ना कोई शर्म

जिंद खुशी सोहनी मैनू बीती दा नहीं गम









Tuk 10 p4

 ਹਸਮੁਖ ਚੇਹਰਾ ਵੇਖਿਆ ਅੱਖਾਂ ਵਿੱਚ ਲੱਭ ਲਈ ਚਾਹ

ਟੁਟਿਆ ਈਮਾਨ ਪਿਆਰ ਜਾਗਿਆ ਮੈਂ ਹੋਇਆ ਗੁਮਰਾਹ

,,,,,

हसमुख चेहरा दिखया आंखों विच लभ लई चाह 

टूटिया ईमान प्यार जागया मैं होया गुमराह

,,,,,

ਉਸ ਅੱਖੀਂ ਤੀਰ ਛੱਡਿਆ ਚੀਰ ਦਿਤਾ ਸਾਡਾ ਦਿਲ

ਖੁਸ਼ੀ ਵਿੱਚ ਮੈਂ ਝੂਮਾਂ ਜਾਣੋ ਜਨਤ ਗਈ ਮੈਂਨੂੰ ਮਿਲ

,,,

उस आंखें तीर छड़ियां चीर दिता साडा दिल

खुशी बीच मैं झूमा जानो जनत गई मिल

,,,,

ਉਸ ਦੀ ਨਜ਼ਰ ਡੰਗਿਆ ਦਿਲ ਨਾ ਹੋਇਆ ਸੰਭਾਲ

ਦਿਨ ਚੈਨ ਰਾਤ ਨੀਂਦ ਗਵਾਈ ਬੁਰਾ ਹੈ ਮੇਰਾ ਹਾਲ

,,,

उस दी नज़्ज़र ढंगया दिल न होया संभाल

दिन चैन रात नींद गवाई बुरा है मेरा हाल


Sunday, October 20, 2024

Tuk 9 p 4

 ਹਸਮੁਖ ਚੇਹਰਾ ਵੇਖਿਆ ਅੱਖਾਂ ਵਿੱਚ ਲੱਭ ਲਈ ਚਾਹ

ਟੁਟਿਆ ਈਮਾਨ ਪਿਆਰ ਜਾਗਿਆ ਮੈਂ ਹੋਇਆ ਗੁਮਰਾਹ

,,,,,

हसमुख चेहरा दिखया आंखों विच लभ लई चाह 

टूटिया ईमान प्यार जागया मैं होया गुमराह

,,,,,

ਉਸ ਅੱਖੀਂ ਤੀਰ ਛੱਡਿਆ ਚੀਰ ਦਿਤਾ ਸਾਡਾ ਦਿਲ

ਖੁਸ਼ੀ ਵਿੱਚ ਮੈਂ ਝੂਮਾਂ ਜਾਣੋ ਜਨਤ ਗਈ ਮੈਂਨੂੰ ਮਿਲ

,,,

उस आंखें तीर छड़ियां चीर दिता साडा दिल

खुशी बीच मैं झूमा जानो जनत गई मिल

,,,,

ਉਸ ਦੀ ਨਜ਼ਰ ਡੰਗਿਆ ਦਿਲ ਨਾ ਹੋਇਆ ਸੰਭਾਲ

ਦਿਨ ਚੈਨ ਰਾਤ ਨੀਂਦ ਗਵਾਈ ਬੁਰਾ ਹੈ ਮੇਰਾ ਹਾਲ

,,,

उस दी नज़्ज़र ढंगया दिल न होया संभाल

दिन चैन रात नींद गवाई बुरा है मेरा हाल

Friday, October 18, 2024

ਇਸ਼ਕ ਜਿੰਦਗੀ ਨਾਲ p4

 ਇਸ਼ਕ ਜਿੰਦਗੀ ਨਾਲ


ਇਸ਼ਕ ਸਾਨੂੰ ਜ਼ਿੰਦਗੀ ਨਾਲ ਇਸ਼ਕ ਦੀ ਜਿੰਦ ਜੀਤੀ

ਹਰ ਦਿਨ ਇਸ਼ਕ ਵਿੱਚ ਗੁਜ਼ਰਿਆ ਹਰ ਉਮਰ ਇਸ਼ਕ ਨਾਲ ਬੀਤੀ

ਬੱਚਪਨ ਵਿੱਚ ਇਸ਼ਕ ਖੇਲ ਦਾ ਬੇ-ਪਰਵਾਹ ਮੈਂ ਖੇਲਾ

ਫ਼ਿਕਰ ਨਹੀਂ ਸੀ ਕਿਸੇ ਗੱਲ ਦਾ ਲੱਗਦਾ ਸੀ ਜੱਗ ਮੇਲਾ

ਜਵਾਨੀ ਆਈ ਅਸਲ ਇਸ਼ਕ ਜਾਗਿਆ ਇਸ਼ਕ ਪਰੀ ਨਾਲ ਕੀਤਾ

ਅੱਗ ਦਿਲ ਵਿੱਚ ਸ਼ਰਮ ਲਾਹ ਪੂਰਾ ਇਸ਼ਕ ਦਾ ਮਜ਼ਾ ਲੀਤਾ

ਗ੍ਰਿਸਤ ਵਿੱਚ ਪੈਰ ਪਾਇਆ ਇਸ਼ਕ ਦਾ ਮਿਠਾ ਫੱਲ ਪਾਇਆ

ਦਿਲੋਂ ਕੀਤਾ ਲੁਗਾਈ ਨੂੰ ਇਸ਼ਕ ਵਫਾਦਾਰੀ ਨਾਲ ਰਿਸ਼ਤਾ ਨਿਭਾਇਆ

ਇਸ਼ਕ ਸਾਡੀ ਹੱਡੀਂ ਵਸਿਆ ਬੁਢਾਪੇ ਵੀ ਇਸ਼ਕ ਉੱਭਰ ਆਇਆ

ਜਵਾਨ ਹੂਰ ਪਰੀ ਦੇ ਉੱਤੇ ਇਸ਼ਕ ਵਿੱਚ ਦਿਲ ਮੈਂ ਲੁਟਾਇਆ

ਇਸ਼ਕ ਕਰਨਾ ਕੋਈ ਪਾਪ ਨਹੀਂ ਸੱਚੀ ਇਹ ਤੂੰ ਯਾਰ ਜਾਣ

ਸੱਭ ਤੋਂ ਵਧਿਆ ਦੇਣ ਰਬ ਦੀ ਇਹ ਬੇ-ਮੁਲਾ ਵਰਦਾਨ

ਦਿਲ ਖੋਲ ਇਸ਼ਕ ਕਰੋਂ ਸ਼ਰਮ ਨਾ ਭੋਰਾ ਖਾਓ

ਪਿਆਰ ਇਸ਼ਕ ਤੋਂ ਉੱਤਮ ਨਾ ਕੁੱਛ ਇਸ਼ਕ ਦੀ ਜਿੰਦ ਜੀ ਜਾਓ

ਇਸ਼ਕ ਹੈ ਜ਼ਿੰਦਗੀ ਦਾ ਆਧਾਰ ਕਹਿਣ ਇਸ਼ਕ ਚ ਰਬ ਵਸਦਾ

ਵਡਭਾਗੀ  ਇਸ਼ਕੀ ਜੀਵਨ ਮੇਰਾ,ਸੱਚਾ ਬਿਆਂ ਇਹ ਜਸ ਦਾ

,,,,

इश्क जिंदगी नाल 

इश्क सानू जिंदगी नाल इश्क दी जिंद जीती

हर दिन इश्क विच गुजरिया हर उमर इश्क विच बीती

बचपन विच इश्क खेल नाल बेपरवाह मैं खेला

फिकर नहीं सी किसे गल दा जग लगदा सी मेला 

जवानी आई असल इश्क जगिया इश्क परी नाल कीता

आग दिल विच शर्म लाह पूरा इश्क दा मज़ा लीतआ 

ग्रस्थ विच पैर पाया इश्क दा मीठा फल पाया

दिलों कीता लुगाई नाल इश्क वफादारी नाल रिश्ता निभाया

इश्क साड़ी हड़ी वसिया बुढ़ापे वी इश्क उभर आया

जवान हुसन परी de उत्तते दिल इश्क विच मैं लूटआया

इश्क करना पाप नहीं सच यह यार तूं जान

सब तों बढ़िया देन रब दी बे मूला वरदान

दिल खोल इश्क करो शर्म न  भोरा खाओ

प्यार इश्क तों उत्म न कुश इश्क दी जिंद जी जाओ

इश्क है जिंदगी दा आधार कहन इश्क विच रब है वस्दा

वड़भागी इशकी जीवन मेरा सच्चा बयान जस दा


ਕ੍ਰਿਸ਼ਮੇ ਦਾ ਇੰਤਜ਼ਾਰ p4

 ਕ੍ਰਿਸ਼ਮੇ ਦਾ ਇੰਤਜ਼ਾਰ


ਪਤਾ ਨਹੀਂ ਬਨੌਣ ਵਾਲੇ ਕੀ ਮੰਨ ਆਈ

ਕੈਸੀ ਕਿਯਾਮਤ ਉਸ ਨੇ ਬਣਾਈ

ਵੇਖ ਕੇ ਉਸ ਨੂੰ ਦਿਲ ਨੇ ਗਸ਼ ਖਾਈ

ਪਾਗ਼ਲ ਹੋਇਆ ਹੋਇਆ ਸ਼ੌਦਾਈ

ਅੱਖ ਉਸ ਦੀ  ਤੀਰ ਤਿੱਖੇ ਛੱਡੇ

ਸੀਨਾ ਚੀਰ ਜਾਨ ਸਾਡੀ ਕੱਢੇ

ਗੋਰਾ ਰੰਗ ਸੋਹਣੇ ਨਕਸ਼ ਹੱਸਮੁਖ ਚੇਹਰਾ

ਬੁੱਲਾਂ ਵਿੱਚ ਹੱਸ ਲਿਆਏ ਅੰਧੇਰੀ ਰਾਤ ਸਵੇਰਾ

ਖੂਬਸੂਰਤ ਸੁੰਦਰ ਰਾਣਿਆਂ ਵਿੱਚ ਰਾਣੀ

ਅਰਸ਼ ਤੋਂ ਪਰੀ ਆਈ ਸੱਚ ਯਾਰ ਜਾਣੀ

ਸਿਆਣਪ ਤੇ ਗਰਵ ਸਮਝਦੇ ਆਪ ਨੂੰ ਬੁਧੀਮਾਨ

ਉਸ ਐਸਾ ਜਾਦੂ ਕੀਤਾ ਖ਼ਾਕ ਰਲਿਆ ਇਮਾਨ

ਤੜਫ ਉਸ ਲਈ ਲੱਗੀ ਇਸ ਉਮਰੇ ਗਿਆ ਸਕੂਨ

ਗਵਾਚੇ ਦੁਨਿਆਂ ਵਿੱਚ ਬਰਬਾਦ ਕੀਤੀ ਆਪਣੀ ਜੂਨ

ਮਿਲੂਗੀ ਸਾਨੂੰ ਮਿਲੂਗੀ ਜਨਤ ਆਸ ਲਗਾਈ ਬੈਠੇ ਹਾਂ

ਕ੍ਰਿਸ਼ਮੇ ਦੇ ਇੰਤਜ਼ਾਰ ਵਿੱਚ ਬਾਂਹਾਂ ਆਪਣਿਆਂ ਫਲਾਈ ਬੈਠੇ ਹਾਂ

।।।।।

कृषमें दा इंतजार 

पता नहीं बनाने वाले की मन आई

कैसी कियामत उस बनाई

वेख के उस नू दिल ने गश खाई

पागल हुआ होया शैदाई

आंख उस दी तीर तीखे छडे 

सीना चीर जान साड़ी कडे 

गोरा रंग सोहने नकश हसमुख चेहरा

बुला विच हस ले आए अंधेरी रात सवेरा

खूबसूरत सुंदर रानियों विच रानी

अर्श तों परी आई सच यार जानी

सियानप ते गर्व समझदे आप नू बुद्धिमान

उस जादू ऐसा कीता खाक मीलिया ईमान

तरफ ऐसी लगी इस उमरी गया सकून

गवाचे दुनिया विच बरबाद अपनी जून

मिलूंगी सानू मिलूंगी जनत आस लगा बैठे हां

कृष्में दे इंतजार विच बाहां अपनियन फीलाi बैठे हां 




Wednesday, October 16, 2024

ਮੂੰਹੋਂ ਇਕਰਾਰ ਕਰੇ p4 h

 ਟੱਪੇ । टपे

ਏਨਾ ਗੁਸਾ ਨਾ ਖਾਇਆ ਕਰੋ

ਗਲਤਿਆਂ ਮਾਫ਼ ਕਰ ਸਾਨੂੰ ਗੱਲੇ ਲਗਾਇਆ ਕਰੋ

,,,

ऐना गुस्सा न खाया करो

गलतियां माफ कर सानू गले लगाया करो


,,,,

ਚੰਦ ਰਾਤ ਨੂੰ ਚੜਦਾ ਆ

ਘਮੰਡ ਨਾ ਕਰ ਗੋਰੀਏ ਬੰਦਾ ਤੇਰੇ ਤੇ ਮਰਦਾ ਆ

,,

चंद रात नू चढ़ दा आ

गुमान न कर गोरिए बंदा तेरे ते मर दा आ

,,,,

ਝੂੱਠੇ ਬਹਾਨੇ ਨਾ ਬਣਾਇਆ ਕਰੋ

ਮਿਲਣ ਦੇ ਜੋ ਕੀਤੇ ਉਹ ਵਾਦੇ ਨਿਭਾਇਆ ਕਰੋ

,,,

झूठे बहाने न बनाया करो

मिलन दे जो किते ओह वादे निभाया करो

Xxxx

ਮੂੰਹੋਂ ਇਕਰਾਰ ਕਰੇ


ਨਜ਼ਰ ਉਸ ਦੀ ਕੁੱਛ ਐਸਾ ਕਹਿ ਗਈ

ਸਾਂਭ ਨਾ ਸਕੇ ਦਿਲ ਸਾਡਾ ਕੱਢ ਕੇ ਲੈ ਗਈ

ਦਿਲ ਸਾਡਾ ਨਦਾਨ

ਹੋਇਆ ਉਸ ਤੇ ਕੁਰਬਾਨ

ਦਿਲੋਂ ਦਿਮਾਗ ਤੇ ਉਹ ਐਸੀ ਛਾਈ

ਉਸ ਬਿਨ ਕੁੱਛ ਹੋਰ ਸੋਚ ਸਕਾਂ ਨਾ ਭਾਈ

ਦਿਨ ਭਰ ਉਸ ਦੇ ਖਿਆਲਾਂ ਵਿੱਚ ਗਵਾਚਾ ਰਹਾਂ

ਰਾਤ ਭਰ ਉਸ ਦੇ ਸਪਨੇ ਲਵਾਂ

ਕੱਦ ਮਿਲੂ ਜਨਤ ਅਸੀਂ ਪਾਈਏ

ਕੋਲ ਬੈਠ ਹੱਥ ਉਸ ਨੂੰ ਲਾਈਏ

ਉਹ ਹੁਸਨ ਦੀ ਰਾਣੀ ਮੈਂ ਗਵਾਰ

ਕਿੰਝ ਉੱਠੂ ਉਸ ਨੂੰ ਮੇਰੇ ਲਈ ਪਿਆਰ

ਡਰ ਲੱਗੇ ਪਿਆਰ ਨਹੀਂ ਹੋਣਾ ਪੂਰਾ

ਤੜਫ਼ਦਾ ਰਹਿ ਜਾਣਾ  ਰਹਿਣਾ ਪਿਆਰ ਅਧੂਰਾ

ਤਹਿ ਦਿਲੋਂ ਮੈਂ ਕਰਾਂ ਸੱਚੀ ਅਰਦਾਸ

ਮੂੰਹੋਂ ਬੋਲ ਇਕਰਾਰ ਕਰੇ ਜਿੰਦ ਆਏ ਰਾਸ

,,,,

नजर उस दी कुश ऐसा कह गई

संभ न सके दिल साडा कड़ के ले गई

दिल सादा निदान

होया उस ते कुर्बान

दिल दिमाग ते ऐसी छाई 

उस बिन होर सोच सका न भाई

दिन भर उस दे ख्यालों विच गवचा रहा

रात भर उस दे सपने लवा

कद मिलूं जनत असीन पाइए

कोल बैठ हाथ उस नू लाईए

ओह हुस्न दी रानी मैं गवार 

किन्झ उठो उस नू मेरे लई प्यार

डर मेरा प्यार नहीं होना पूरा

तरफता मैं रह जाना प्यार रहना अदूरा

तह दिलों में करा सच्ची अरदास

मेहू बोल इकरार करे जिंद आवे रास





Tuesday, October 15, 2024

ਬੁੱਢਾ ਦਿਲp4

 Tuk

ਪਾਗ਼ਲ ਸਾਡਾ ਦਿਲ ਸਾਨੂੰ ਬਰਬਾਦ ਕਰਨ ਤੇ ਤੁਲਾ ਗਿਆ

ਬਗ਼ਾਵਤ ਕਰ ਉਂਨ੍ਹਾਂ ਤੇ ਮਰ ਗਿਆ ਜੋ ਸਾਡੇ ਸ਼ਾਇਦ ਹੋ  ਹੀ ਨਹੀਂ ਸਕਦੇ

,,,,,,

ਨਜ਼ਰ ਝੁਕਾ ਬੁਲਾਂ ਵਿੱਚ ਹਲਕਾ ਮੁਸਕਰਾ ਦੇਣਾ ਤੇਰਾ

ਬਾਗੀ ਹੋ ਮੇਰੇ ਤੋਂ ਛਾਤੀ ਚੀਰ ਤੇਰਾ ਹੋ ਗਿਆ ਦਿਲ ਮੇਰਾ

,,,,

ਬੁੱਢਾ ਦਿਲ

ਸ਼ਰੀਰ ਬੁੱਢਾ ਦਿਲ ਜਵਾਨ

ਬੂਰੀ ਹਾਲਤ ਸੱਚੀ ਜਾਣ

ਮੁਟਿਆਰ ਹੂਰ ਵੇਖ ਦਿਲ ਤੇਜ਼ ਧੱੜਕੇ

ਦਿਲ ਦਾ ਦੌਰਾ ਨਾ ਪਏ ਸੋਚਾਂ ਡਰ ਕੇ

ਜਵਾਨੀ ਵਾਲੀ ਤੋਰ ਮੈਥੋਂ ਟੁਰੀ ਨਾ ਜਾਏ

ਉਹ ਦੂਰ ਅੱਗੇ ਲੰਘੇ ਬੁੱਢਾ ਮਿਲ ਨਾ ਪਾਏ

ਦੁਨਿਆਂ ਨਾ ਸੁਣੇ ਉਹ ਕੁੱਛ ਕੰਨ ਵਿੱਚ ਕਹੇ

ਕੰਨ ਬੋਲੇ ਕੀ ਉਸ ਬੋਲਿਆ ਸਮਝ ਨਾ ਆਏ

ਜਵਾਨੀ ਉਸ ਦੀ ਪੱਬ ਚੁਕ ਰਾਤ ਸਾਰੀ ਨੱਚੇ

ਲੱਕ ਦੁਖੇ ਗੋਡੀਂ ਪੀੜ ਬੁੱਢਾ ਸ਼ਰੀਰ ਪਲ ਵਿੱਚ ਥੱਕੇ

ਚਟਪਟਾ ਖਾਣਾ ਮਿਠਾ ਮੁੱਠਿਆਂ ਭਰ  ਖਾਏ

ਫਿੱਕਾ ਖਾਈਏ ਸ਼ੂਗਰ ਨਾ ਵਧੇ ਡਰ ਸਾਨੂੰ ਆਏ

ਹਮ ਉਮਰਾਂ ਨਾਲ ਹੱਸੇ ਖੇਲੇ ਲਏ ਮਜ਼ਾ

ਧੌਲਾ ਗੰਜਾ ਉਸ ਮਹਿਫ਼ਲ ਵਿੱਚ ਨਹੀਂ ਕਦੀ ਸਜਾ

ਕੋਲ ਹੋਵੇ ਤਾਂ ਮੈਂ ਤੜਫਾਂ ਦੂਰ ਮੈਂ ਹੋ ਨਾ ਪਾਂਵਾਂ

ਦਸੋ ਯਾਰੋ ਜਾਂਵਾਂ ਤਾਂ ਮੈਂ ਕਿੱਥੇ ਜਾਂਵਾਂ

ਸ਼ਰੀਰ ਬੁੱਢਾ ਦਿਲ ਜਵਾਨ

ਬੁਰੀ ਹਾਲਤ ਸੱਚੀ ਜਾਣ

,,,,

पागल साडा  दिल सानू बर्बाद कारण ते तुल गया

बगावत कर उन पे मर गया जो शायद साढ़े हो ही नहीं सकदे

,,,,,

नजर झुका बुला विच हल्का मुस्करा देना तेरा

बागी हो मेरे तों छाती चीर तेरा हो गया दिल मेरा

,,,

बूढ़ा दिल 

बूढ़ा शरीर दिल जवान

बुरी हालत सच्ची जान

मुटियार हूर वेख दिल तेज धड़के

दिल दा दौरा न हो सोचें डर के

जवानी वाली तोर मैथुन तुरी न जाए

ओह दूर आगे लगे बूढ़ा मिल न पाए

दुनिया न सुने ओह कुश कन विच कहे

बोले कन की उस बोलिया समझ न आए

जवानी उस दी पब चुके सारी रात नचे

लक दुखे गोडी पीर बूढ़ा शरीर पल विच थके

चटपटा खाना मीठा मुठिया भर खाए

फीका साडा डर शुगर बढ़ ने जाए

हम उमरा नाल हसे खेड़े लै मजा

धौला गंजा उस महफिल नहीं कद सजा

कोल होए मैं तरफा दूर मैं हो न पावा 

दसओ यारो जवां तो किथे  जावा

शरीर बूढ़ा दिल जवान

बुरी हालत सच जान 











 

Monday, October 14, 2024

Tuk 8 p4

 ਜਨਤ  ਪਾ ਲੇਤਾ ਹੂੰ ਉਨ ਕੀ ਆਂਖੋਂ ਮੇਂ ਪਿਆਰ ਕੀ ਇਕ ਝਲਕ ਦੇਖ ਕਰ

ਫਿਰ ਕਾਂਪਤਾ ਹੂੰ ਕਿ ਪਾਗ਼ਲ ਦਿਲ ਨੇ ਕਹੀਂ ਧੋਖਾ ਤੋਂ ਨਹੀਂ ਖਾਈਆ,,,

,,,

जनत पा लेता हूं उनकी आंखों में प्यार की इक झलक देख कर

फिर कांपता हूं कि पागल दिल ने कहीं धोखा तो नहीं खाया

Sunday, October 13, 2024

ਸ਼ੁਕਰ ਰੱਬ ਐਸੀ ਬਣਾਈ p4

 ਸ਼ੁਕਰ ਰੱਬ ਐਸੀ ਬਣਾਈ


ਖੀਸਾ  ਖਾਲੀ ਖਾਲੀ ਤਿਜੌਰੀ ਬੈਂਕ ਵੀ ਖਾਲੀ

ਖ਼ੁਸ਼ ਨਾ ਸਾਡੇ ਨਾਲ ਸਾਡੀ ਘਰਵਾਲੀ

ਸੈਰ ਸਪਾਟਾ ਉਸ ਨੂੰ ਕਰਾਂ ਨਾ ਸਕਿਆ

ਹੀਰੇ ਦੇ ਹਾਰ ਉਸ ਨੂੰ ਪਾ ਨਾ ਸਕਿਆ

ਮੇਰੀ ਇੱਕ ਵੀ ਖੂਬੀ ਉਸ ਨੂੰ ਨਜ਼ਰ ਨਾ ਆਏ

ਲੱਖ ਗਲਤਿਆਂ ਕੱਢੇ ਰੋਜ਼ ਗਿਣ ਸੁਣਾਏ

ਸਾਰੇ ਮੇਰੇ ਦੋਸਤ ਉਸ ਲਈ  ਹੁਸ਼ਿਆਰ ਸਮਝਦਾਰ

ਮੈਂ ਸੱਭ ਤੋਂ ਨਿਕੰਮਾ ਕੋਰਾ ਗਵਾਰ

ਕਿਵੇਂ ਮੇਰੇ ਦੋਸਤ ਰੱਖਣ ਆਪਣਿਆਂ ਬੀਵੀਆਂ ਦਾ ਖਿਆਲ

ਇੱਕ ਰੱਖੇ ਪੈਸੇ ਦਾ ਹਿਸਾਬ ਦੂਜੇ ਚੁੱਕਿਆ ਗ੍ਰਿਸਤੀ ਦਾ ਭਾਰ

ਮਾਪਿਆਂ ਨੂੰ ਆਪਣੇ ਥਾਂ ਰੱਖਣ ਕਰਨ ਜਾਦਾ ਬੀਵੀ ਨੂੰ ਪਿਆਰ

ਕਹੇ ਮੇਰੇ ਪੱਖ ਗਲ ਨਾ ਕੀਤੀ ਕਲੀ ਸਹੀ ਸੌਰਿਆਂ ਦਾ ਅਤਿਆਚਾਰ

ਤੂੰ ਇੰਝ ਨਹੀਂ ਕੀਤਾ ਉਂਝ ਨਹੀਂ ਕੀਤਾ ਕਰੇ ਸਵਾਲ

ਗੁੱਸਾ ਮੈਂਨੂੰ ਆਏ ਜਦ ਦੇ ਸਕਾਂ ਨਾ ਜਬਾਬ

ਏਸ ਉਮਰੇ ਘਾਲ ਕਰਾਂ ਕਿ ਦੇਵਾਂ ਉਸ ਨੂੰ ਸੁੱਖ

ਉਹ ਨਾ ਮੰਨੇ ਕਹੇ ਕਿੰਝ ਭੁੱਲਾਂ ਜਵਾਨੀ ਦੇ ਦੁੱਖ

ਮੈਂ ਕਹਿਆ ਹੋਰ ਤਰਾਂ ਦਾ ਮੰਗਦੀ ਜੇ ਮੈਂ ਨਹੀਂ ਗਵਾਰਾ

ਜਬਾਬ ਮਿਲਿਆ ਸ਼ਿਕਾਇਤ ਇੱਕ ਪਾਸੇ ਤੂੰ ਲੱਗੇਂ ਪਿਆਰਾ

ਤੇਰੇ ਵਰਗੇ ਹੋਣ ਸਾ ਧਨ ਤਾਂ ਖੁਸ਼ੀ ਵਸੇ ਜੱਗ ਸਾਰਾ

ਉਸ ਮੂੰਹੋਂ ਸੁਣ ਮੈਂ ਹੈਰਾਨ ਮੰਨੀ ਮੇਰੇ ਯਾਰਾ

ਏਨਾ ਦਿਲ ਰੰਝਸ਼ ਏਨਾ ਦੁੱਖ ਪਾ ਫਿਰ  ਪਿਆਰ ਕੈਸੇ ਆਈ

ਇਹ ਫ਼ਿਤਰਤ ਔਰਤ ਦੀ ਮੇਰੇ ਸਮਝ ਨਾ ਆਈ

ਛੱਡਿਆ ਸੋਚਣਾ ਸ਼ੁਕਰ ਕੀਤਾ ਰੱਬ ਮੇਰੇ ਲਈ ਔਰਤ ਐਸੀ ਬਣਾਈ

Wednesday, October 9, 2024

ਸੀ ਬੇਵਾਕੂਫ p4

 ਸੀ ਬੇਵਾਕੂਫ਼


ਮੇਰੇ ਤੋਂ ਵੱਡਾ ਨਹੀਂ ਸੀ ਕੋਈ ਬੇਵਾਕੂਫ਼

ਹੁਣ ਆਣ ਜਾਣਿਆਂ ਹੁਣ ਮਿਲਿਆ ਸਬੂਤ

ਦਿਮਾਗੋਂ ਭਾਰ ਉੱਤਰਿਆ ਖੁਸ਼ੀ ਮੈਂ ਪਾਈ

ਫ਼ਿਕਰ ਸਾਰੇ ਲੱਥੇ ਜਿੰਦ ਆਈ ਬੇ-ਪਰਵਾਹੀ

ਪਹਿਲਾਂ ਸੋਚਦਾ ਸੀ ਨਵੀਂ ਪੀੜੀ ਕੀ ਰਾਹ ਫ਼ੜਿਆ

ਵਡਿਆਂ ਨਾਲ ਕਿੰਝ ਪੇਸ਼ ਆਉਣਾ ਉਨ੍ਹਾਂ ਨੂੰ ਨਹੀਂ ਪਤਾ

ਬੋਲ ਬੋਲਣ ਐਸੇ ਐਸਾ ਲਿਬਾਸ ਕੋਈ ਸ਼ਰਮ ਨਾ ਹਿਆ

ਹੁਣ ਸੋਚਾਂ ਮੈਂ ਐਂਵੇਂ ਖ਼ਫ਼ਾ 

ਮੇਰਾ ਵਕਤ ਗਿਆ ਅਗਲੀ ਪੀੜੀ ਦਾ ਸਮਾਂ 

ਅਗਲੀ ਪੀੜੀ ਜੀਂਣਾ ਅਗਲੀ ਪੀੜੀ ਨਾਲ

ਗਲਤ ਜਾਂ ਠੀਕ ਤੂੰ ਕਿਓਂ ਕਰੇਂ ਅੱਜ ਦੇ ਤੌਰ ਤਰੀਕੇ ਤੇ ਸਵਾਲ

ਕਈ ਦੇਸ਼ ਆਪਸ ਵਿੱਚ ਯੁੱਧ ਕਰਨ

ਵਿੱਚ ਕਈ ਕੋਟ ਬੇ-ਕਸੂਰ ਨਿਹੱਥੇ ਮਰਨ

ਬਦਲਦਾ ਮੌਸਮ ਧਰਤ ਤੇ ਭਾਰੀ

ਫ਼ਿਕਰ ਮੈਂ ਸੀ ਕਰਦਾ ਮੱਤ ਮੇਰੀ ਮਾਰੀ

ਹੁਣ ਇੰਨ੍ਹਾਂ ਬਾਰੇ ਨਾ ਸੋਚਾਂ ਸੋਚਾਂ ਸਿਰਫ਼ ਆਪਣੇ ਬਾਰੇ

ਕਿਵੇਂ ਦੋਸਤਾਂ ਨਾਲ ਮਹਿਫ਼ਲ ਜਮੇ ਵੇਖਾਂ ਨਜ਼ਾਰੇ

ਖੁਸ਼ੀ ਪਾਂਵਾਂ ਆਪਣਿਆਂ ਨਾਲ ਜੋ ਜਿੰਦ ਤੋਂ ਪਿਆਰੇ

ਕੀ ਮੈਂ ਹਲੇ ਵੀ ਬੇ-ਵਾਕੂਫ਼ ਮੈਂਨੂੰ ਨਹੀਂ ਪਤਾ

ਦੋਸਤਾਂ ਤੇ ਆਪਣਿਆਂ ਵਿੱਚ ਖ਼ੁਸ਼ ਲਵਾਂ ਜੀਣ ਦਾ ਮਜ਼ਾ

Tuesday, October 8, 2024

Jokes

 Police: Sir we have found your lost wife.

Man: Finders keepers.

Xxxxxxx

Forgot my credit card  in my pants and it got washed in a washing machine.

I was charge sheeted for money laundering.

Xxxx

Young lass is called virgin because she is on the verge.

Young laddie should be called urging as he has the urge.

Xxxx

What did Modi say after he farted at White House:

   एलौं मुश्क (Elon Musk )

Xxx

A young lass to an elderly lady at a dance party " who is that 90 year gray haired old man..He is dancing better than any youngster "

 Lady "That is my husband.He was a fighter pilot and forgot to grow up and mature "

Xxx

Lady psychiatrist " You fighter pilots never mature."

Old fighter pilot  "

The truth is Madam,we fighter pilot are so busy living a good life we forget  to count the years so don't grow old ."

Lady " How old are you.?"

Oldie" Official age is 75 ,but feel like age is 55 and getting younger. Shall we dance?"

Xxx






Monday, October 7, 2024

Tuk 7 p4

 ਹੇ ਮੌਲਾ ਕਦੋਂ ਹੋਣਗੇ ਉਹ ਖ਼ਬਰਦਾਰ ਕਿ ਅਸੀਂ ਉਨ੍ਹਾਂ ਤੇ ਮਰਦੇ ਹਾਂ ।

ਕਹਿ ਦੇਣ ਜੇ ਉਨ੍ਹਾਂ ਦਾ ਦਿਲ ਧੜਕਦਾ ਸਾਡੇ ਲਈ ਤਾਂ ਜਨਤਾ ਮਿਲੇ ਸਾਨੂੰ

Tuk 6 p4

 ਕਹਿ ਨਾ ਸਕੂਂ ਖੈਰ ਮੰਗਾਂ ਦੇਖ ਲੈਣ ਮੇਰੀ ਅੱਖਾਂ ਵਿੱਚ ਜੋ ਦਿਲ ਵਿੱਚ ਹੈ ਉਨ੍ਹਾਂ  ਲਈ।

ਮਹਿਰ ਹੋਵੇ ਅਗਰ ਖੁਦ ਉਹ ਬੋਲ ਦੇਣ ਅਗਰ ਕੁੱਛ ਹੁੰਦਾ ਆ ਉਨ੍ਹਾਂ ਦੇ ਦਿਲ ਵਿੱਚ ਵੀ।

Sunday, October 6, 2024

ਤੁੱਕ5 p4

 ਸਾਲੋਂ ਭਰ ਵਫ਼ਾਦਾਰ ਹਰੇ ਹਮ ਮਾਣ ਸੀ ਸਾਨੂੰ

ਜ਼ਾਲਮ ਦੀ ਇੱਕ ਮੁਸਕਾਨ ਨੇ ਬੇ-ਵਫਾ ਬਣਾ ਦਿਤਾ ਸਾਨੂੰ


,,,,

ਜ਼ਾਲਮ ਦੀ ਅੱਖ ਦੀ ਇੱਕ ਤਕਣੀ ਨੇ

ਸਾਰੀ ਉਮਰ ਦੀ ਵਫਾਦਾਰੀ ਦਾ ਇਮਤਿਹਾਨ ਲੈ ਦਿਤਾ

,,,,

Thursday, October 3, 2024

Tuk p4

 ਅੱਖਾਂ ਨੇ ਵੇਖਿਆ ਦਿਮਾਗ ਨੇ ਸੋਚਿਆ

ਦਿਲ ਨੇ ਉਸ ਨੂੰ ਆਪਣਾ ਬਣਾਇਆ

ਉਹ ਬੇ-ਖ਼ਬਰ ਰਹੇ ਅਸੀਂ ਦਿਨ ਰਾਤ ਦਾ ਚੈਨ ਗਵਾਇਆ

,,,,,

आंख ने देखिया दिमाग ने सोचिआ दिल ने उस नू अपना बनाया

ओह बेखबर रहे हम ने दिन रात का चैन गवाया 

Tuk p4

 ਖ਼ਿਆਲੋਂ ਮੇਂ ਰਹਿਤੀ ਹੈ ਅਕਸਰ ਔਰ ਦਿਲ ਮੇਂ ਵੀ

ਪਰਾਈ ਹੈ  ਵਹਿ ਉਹ ਮਜਬੂਰੀ ਹੈ ਉਸ ਦੀ

,,,,

ख्यालों में रहती है अक्सर और दिल में वी 

पराई है वह ओह मजबूरी है उस ਦੀ

Tuk p4

 ਕੈਸੇ ਕਹੂੰ ਆਪਣਾ ਆਪਣੇ ਦਿਲ ਕੋ

  ਜੋ ਹੈ ਤੋਂ ਮੇਰੇ ਸੀਨੇ ਮੇਂ

ਪਰ ਧੱੜਕੇ ਕਿਸੀ ਔਰ ਦੇ ਲਈ

,,,,

कैसे कहूं अपना अपने दिल को

जो है तो मेरे सीने में

पर धड़के किसी और दे लई 

Wednesday, October 2, 2024

ਖ਼ਰਬੂਜੇ ਰੰਗ ਨਹੀਂ ਰੰਗਿਆ p4

 ਖ਼ਰਬੂਜੇ  ਰੰਗ ਨਹੀਂ ਰੰਗਿਆ


ਕਹਿੰਦੇ ਖ਼ਰਬੂਜੇ ਨੂੰ ਵੇਖ ਖ਼ਰਬੂਜੇ ਰੰਗ ਫ਼ੜਿਆ

ਅਸੀਂ ਕੋਈ ਖ਼ਰਬੂਜਾ ਨਹੀਂ ਸਾਡੇ ਰੰਗ ਨਾ ਚੜਿਆ

ਤੇੜ ਫਿਕਾ ਲੀੜਾ ਲੱਤਾ    ਫਿਕੇ ਸਾਡੇ ਬੋਲ

ਮਡੀਰ ਵਿੱਚ ਪਹਿਚਾਣੇ ਨਾ ਜਾਈਏ ਬੈਠੇ ਨਾ ਕੋਈ ਕੋਲ

ਸਿਖਿਆ ਨਾ ਦੋਸਤਾਂ ਤੋਂ ਹੁਸ਼ਿਆਰੀ 

ਰਿਆ ਮੈਂ ਪੇਂਡੂ ਅਨਾੜੀ

ਮਹਿਨਤ ਨਹੀਂ ਕੀਤੀ ਨਾ ਟੋਪ ਕੋਈ ਮਾਰੀ

ਬੇਪਰਵਾਹੀ ਲਾਪਰਵਾਹੀ ਜਿੰਦ ਗੁਜ਼ਾਰੀ

ਦੋਸਤਾਂ ਆਊਦੇ ਪਾਏ ਉੱਚੇ ਤੋਂ ਉੱਚੇ

ਛੋਟੇ ਮੇਰੇ ਮਨਸੂਬੇ ਰਹਿ ਗਿਆ ਨਿੱਚੇ

ਸਕੀਮਾਂ ਲੜਾ ਸਾਥੀ ਬਣੇ ਸਰਮਾਏਦਾਰ

ਲੁਗਾਇਆਂ ਉਨ੍ਹਾਂ ਦਿਆਂ ਖ਼ੁਸ਼ ਪਾਓਣ ਹੀਰਿਆਂ ਦੇ ਹਾਰ

ਪੈਸਾ ਜਾਦਾ ਮੈਂ ਕਮਾ ਨਾ ਪਾਇਆ

ਬੀਵੀ ਦੁਖੀ ਪਾਈ ਪਾਈ ਲਈ ਉਸ ਨੂੰ ਤਰਸਾਇਆ

ਪਰ ਕਿਸਮਤ ਮੇਰੀ ਚੰਗੀ

ਜਿੰਦ ਸੋਹਣੀ ਲੰਘੀ

ਜਿ਼ਗਰਿਆਂ ਦੋਸਤੀ ਵਾਵਾ ਨਿਭਾਈ

ਮੇਰੇ ਵਖਤਾਂ ਵਿੱਚ ਰਹੇ ਸਹਾਈ

ਗ੍ਰਿਸਤ ਵਿੱਚ ਸਫਲ ਸੁਖੀ ਖੁਸ਼ ਮੇਰਾ ਪਰਵਾਰ

ਆਪ ਤੰਦਰੁਸਤ ਤੰਦਰੁਸਤ ਟੱਬਰ ਹੋਰ ਕੀ ਮੰਗਣਾ ਯਾਰ

ਅਫਸੋਸ ਨਹੀਂ ਖ਼ਰਬੂਜਾ ਵੇਖ ਖ਼ਰਬੂਜੇ ਰੰਗ ਨਹੀਂ ਰੰਗਿਆ

ਬਿਰਧ ਉਮਰੇ ਸੰਤੁਸ਼ਟੀ ਪੂਰੀ ਮਿਲਿਆ ਜੋ ਸੀ ਮੰਗਿਆ

Tuesday, October 1, 2024

ਨਰੜ ਨਹੀਂ ਜੋੜੀ

 ਨਰੜ ਨਹੀਂ ਜੋੜੀ


ਕਿਦਾਂ ਦੀ ਬਣਾਈ ਬਨੌਣ ਵਾਲੇ ਸਾਡੀ ਜੋੜੀ

ਦੋਨੋਂ ਸੁਚੱਜੇ ਨਾ ਕੋਈ ਅੰਨਾ ਨਾ ਕੋਈ ਕੋੜੀ

ਅੱਖਾਂ ਨੂੰ ਸਜੇ ਜੋੜੀ ਪਰ ਮੇਲ ਨਾ ਕੋਈ ਮਿਲਦੇ

ਵੱਡਾ ਮੁੱਦਾ ਨਹੀਂ ਛੋਟੇ ਮਸਲਿਆ ਤੇ ਰਹਿਏ ਲੜਦੇ

ਮੈਂ ਸਰਦੀ ਜਰ ਨਾ ਸਕਾਂ ਉਹ ਨਾ ਝੇਲੇ ਗਰਮਾਈ

ਉਸ ਨੂੰ ਸੌਣ ਲਈ ਪੱਖਾ ਚਾਹੀਦਾ ਮੈਂ ਚਾਹਾਂ ਰਜਾਈ

ਏਸੇ ਤੇ ਸਾਡੀ ਹੋਵੇ ਲੜਾਈ

ਪੈਸੇ ਵੱਲੋਂ ਮੈਂ ਲਾ-ਪਰਵਾਹ ਖ਼ਰਚਣ ਦਾ ਥੌਹ ਨਾ ਆਇਆ

ਕਿਲੱਤ ਰਹੀ ਉਮਰ ਭਰ ਜਮਾਂ ਨਾ ਹੋਈ ਸਰਮਾਇਆ

ਧੇਲੇ ਧੇਲੇ ਦਾ ਹਿਸਾਬ ਰੱਖੇ ਸੋਚ ਗ੍ਰਿਸਤੀ ਉਸ ਚਲਾਈ

ਜੋ ਪੂੰਜੀ ਜਿਸ ਬੰਗਲੇ ਦਾ ਮਾਣ ਕਰਾਂ ਸੱਭ ਉਸ ਦੀ ਕਮਾਈ

ਅਕਲ ਦੀ ਮੈਂਨੂੰ ਗੱਲ ਨਾ ਆਏ ਜਬਲਿਆਂ ਮੈਂ ਮਾਰਾਂ

ਚੌਂਹ ਵਿੱਚ ਬੈਠੇ ਸ਼ਰਮ ਉਹ ਖਾਏ ਝੱਲ ਜਦ ਮੈਂ ਖਿਲਾਰਾਂ

ਨਾਪ ਤੋਲ ਗਲ ਕਰੇ ਉੱਚੇ ਉਸ ਦੇ ਵਿਚਾਰ

ਦਾਨੀ ਸਾਨੀ ਲੋਕ ਮੰਨਣ ਮੈਂਨੂੰ ਮੰਨਣ ਗਵਾਰ

ਸੁਰ ਸਾਡੀ ਇਕ ਨਾ ਮਿਲੇ ਮੈਂ ਸ਼ੌਦਾਈ ਉਹ ਸਮਝਦਾਰ

ਏਨੇ ਵਰ੍ਹੇ ਨਿਭੀ ਸਾਡੀ ਇਹ ਵੀ ਇਕ ਚਮਤਕਾਰ

ਮਹਿਰ ਵਿੱਚ ਕੁੱਛ ਉਸ ਦੀ ਰਹੀ ਬਾਕੀ ਸਾਡਾ ਸੱਚਾ ਪਿਆਰ

ਨਰੜ ਨਹੀਂ ਸੋਚ ਬਣਾਈ ਕਿਸੇ ਇਹ ਜੋੜੀ

ਦੋਨੋਂ ਸੁਚੱਜੇ ਨਾ ਕੋਈ ਅੰਨਾ ਨਾ ਕੋਈ ਕੋੜੀ