Sunday, January 26, 2025

ਮਨਸ਼ਾ ਹੋਏਗੀ ਪੂਰੀ p4

     ਮਨਸ਼ਾ ਹੋਏਗੀ ਪੂਰੀ 


ਸਿਰਫ਼ ਇੱਕ ਮਨ ਦੀ ਮਨਸ਼ਾ ਹੈ ਅਧੂਰੀ

ਜਿੰਦ ਲੇਖੇ ਲੱਗੂ ਜੇ ਹੋ ਜਾਏ ਉਹ ਪੂਰੀ

ਦਿਲ ਦੁਖੇ ਰੂਹ ਉਨ੍ਹਾਂ ਲਈ ਪਿਆਸੀ

ਚੰਗਾ ਨਾ ਲੱਗੇ ਕੁੱਛ ਛਾਈ ਮੂੰਹ ਉਦਾਸੀ

ਕੋਸਾਂ ਕਿਸਮਤ ਨੂੰ ਦਿਲ ਉਨ੍ਹਾਂ ਤੇ ਆਇਆ

ਰਾਤ ਨੀਂਦ ਗਵਾਈ ਦਿਨ ਦਾ ਚੈਨ ਗਵਾਇਆ

ਨਾਮੋਸ਼ੀ ਘੇਰੇ ਇਹ ਮਿਲਣ ਨਹੀਂ ਹੋਣਾ

ਲੈ ਬੈਠਾ ਮੈਂ ਇਸ ਉਮਰੇ ਉਮਰ ਦਾ ਰੋਣਾ

ਹਜ਼ਾਰ ਉਸ ਦੇ ਦੀਵਾਨੇ ਉਹ ਅੱਜੇ ਜਵਾਨ

ਇੱਕ ਬੁੱਢੇ ਲਈ ਕਿਓਂ ਰੱਖੇ  ਉਹ ਅਰਮਾਨ

ਇਹ ਗੱਲ ਮੇਰਾ ਦਿਲ ਨਹੀਂ ਸਮਝਣ ਨੂੰ ਤਿਆਰ

ਉਸ ਦੇ ਨਾਂ ਉਹ ਧੜਕੇ ਕਹੇ ਮੇਰਾ ਸੱਚਾ ਪਿਆਰ

ਸੋਹਣੀ ਐਨੀਂ ਲੱਗੇ ਪਿਆਰ ਆਇਆ ਇਹ ਮੇਰੀ ਮਜਬੂਰੀ

ਸੰਯਮ ਰੱਖ ਮਿਲੂ ਜ਼ਰੂਰ ਮਨਸ਼ਾ ਤੇਰੇ ਦਿਲ ਦੀ  ਹੋਊ ਪੂਰੀ







Monday, January 20, 2025

ਹਰਕੱਤਾਂ ਬੁੱਢੇ ਰਾਂਝੇ ਦਿਆਂ p4

       ਹਰਕੱਤਾਂ ਬੁੱਢੇ ਰਾਂਝੇ ਦਿਆਂ


ਸੁਣੋ ਯਾਰੋ ਇੱਕ ਬੁੱਢੇ ਰਾਂਝੇ ਦੀ ਕਹਾਣੀ

ਮੈਂ ਨਹੀਂ ਬਣਾਈ ਸੁਣੀ ਬੁੱਢੇ ਦੀ ਜ਼ੁਬਾਨੀ

ਅੱਖੀਂ ਸਰੂਰ ਦੇਖ ਬੁੱਢੇ ਦਾ ਧੜਕਿਆ ਦਿਲ

ਸੋਚੇ ਜਨਤ ਮਿਲੂ ਜੇ ਇਹ ਜਾਏ ਮਿਲ

ਚੰਦ ਵਰਗਾ ਚੇਹਰਾ ਨੂਰ ਜਵਾਨੀ ਦਾ ਭਰਿਆ

ਆਪ ਦੀ ਉਮਰ ਸੋਚੀ ਨਾ ਬੁੱਢਾ ਕੁੜੀ ਤੇ ਮਰਿਆ

ਕਿਵੇਂ ਪਾਂਵਾਂ ਬੁੱਢੇ ਸਕੀਮ ਬਣਾਈ

ਗੰਜ ਲਈ ਵਿਗ ਦਾੜੀ ਕਾਲੀ ਕਰਾਈ

 ਸ਼ੀਸ਼ੇ ਵੇਖ ਜਵਾਨ ਲੱਗੇ ਬੁੱਢਾ ਫੁਲ ਫੁਲ ਜਾਏ

ਜੋੜੀ ਮੇਰੇ ਨਾਲ ਸਜੂ ਬੁੱਢਾ ਮੁਸਕਰਾਏ

ਮਹਿਫਲ ਵਿੱਚ ਕੁੜੀ ਨੂੰ ਬੋਲਿਆ ਤੇਰੇ ਨਾਲ ਨੱਚਣਾ ਚਾਹਾਂ

ਕੁੜੀ ਸਹੇਲਿਆਂ ਨੂੰ ਅੱਖ ਮਾਰੀ  ਤੇ ਹੱਸੀ ਫਿਰ   ਕੀਤੀ ਹਾਂ

ਕੁੜੀ ਜਵਾਨ ਨੱਚੇ ਤੇਜ਼ ਅੰਗ ਤਿਤਲੀ ਵਾਂਗ ਲਹਿਰਾਏ

ਬੁੱਢੇ ਦੀ ਉਮਰਾ ਆਈ ਸਾਹਮਣੇ ਸਾਹ ਤੇ ਸਾਹ  ਚੜ ਆਏ 

ਨੱਚਦੇ ਨੱਚਦੇ ਲੜ ਖੜਾਇਆ ਬੁੱਢਾ ਡਿੱਗਾ ਮੂੰਹ ਭਾਰ

ਅੱਗੇ ਕੀ ਹੋਇਆ ਬੁੱਢੇ ਦਾ ਦੱਸ ਨਾ ਸਕਾਂ ਮੇਰੇ ਯਾਰ

ਮੂੰਹ ਵਿੱਚੋਂ ਨਿਕਲ ਫਰਸ਼ ਤੇ ਬਿਖਰੇ ਨਕਲੀ ਦੰਦ

ਵਿਗ ਸਿਰੋਂ ਸਰਕੀ ਨੰਗੀ ਹੋਈ ਬੁੱਢੇ ਦੀ ਗੰਜ

ਤਮਾਸ਼ਾ ਬਣਿਆ ਲੋਕ ਹੱਸਣ ਕੁੜੀ ਬੁੱਢੇ ਦੀ ਖਿਲੀ ਉੜਾਈ

ਬੁੱਢੇ ਨੇ ਸਬ ਖਾਦੀਆਂ ਪੀਤਿਆਂ ਸ਼ਰਮ ਨਾ ਉਸ ਆਈ

ਉਹ ਹੱਸ ਕੇ ਗੱਲ ਗਵਾਈ

ਫਰਸ਼ ਜਾਦਾ ਚਿਕਨੀ ਪੈਰ ਮੇਰਾ ਫਿਸਲਿਆ ਮੇਰੇ ਭਾਈ

ਐਨੀ ਤੇ ਬਾਜ਼ ਨਹੀਂ ਆਇਆ ਰਾਂਝੇ ਵਾਲੀ ਹਰਕੱਤਾਂ ਤੋਂ ਨਹੀਂ ਟਲਿਆ

 ਕੀ ਕਰਾਂ ਕਹੇ ਵਰਿਓ ਬੁੱਢਾ ਦਿਲ ਜਵਾਨ ਪਿਆਰ ਨਾਲ ਭਰਿਆ



Saturday, January 18, 2025

ਜੱਸਾ ਕਰੇ ਮਨਤ p4

            ਜੱਸਾ ਕਰੇ ਮਨਤ 


ਰਬ ਜਦ ਬਣਾਇਆ ਤੈਂਨੂੰ

ਬਣਾਇਆ ਮੇਰਾ ਖਿਆਲ ਰੱਖ ਕੇ

ਬਣੀ ਤੂੰ ਮੇਰੇ ਲਈ

ਜਾਂਵਾਂ ਮੈਂ ਤੇਰੇ ਸਦਕੇ

ਮੁੱਖ ਤੇਰਾ ਨਿਹਾਰ ਕੇ

ਹੱਦ ਦੀ ਖੁਸ਼ੀ ਮੈਂ ਪਾਂਵਾਂ

ਹੱਸਮੁਖ ਚੇਹਰਾ ਤੇਰਾ

ਮੈਂ ਵਾਰੀ ਵਾਰੀ ਜਾਂਵਾਂ

ਸੰਗਮਰਮਰ ਦਾ ਬਦਨ ਤੇਰਾ

ਦੁੱਧ ਤੋਂ ਚਿੱਟਾ ਰੰਗ

ਬਾਂਹਾਂ ਮੇਰਿਆਂ ਉਤਾਵਲਿਆਂ

ਜੱਫੀ ਘੁੱਟਾਂ ਦਿਲ ਉਠੇ ਮੰਗ

ਬੋਲ ਤੇਰੇ ਸੁਣਨ ਲਈ

 ਕੰਨ ਮੇਰੇ ਤਰਸਨ

ਅੱਖਾਂ ਤੱਕ ਬਲਿਹਾਰਿਆਂ

ਜਦੋਂ ਹੋਣ ਤੇਰੇ ਦਰਸ਼ਨ 

ਕੋਲ ਬਹਿ ਰੂਹ ਹੋਏ ਨਿਹਾਲ

ਦੱਸਾਂ ਕੀ ਮੈਂ ਦਿਲ ਦਾ ਹਾਲ

ਤੇਰੇ ਬਿਨ ਜੀਣਾ ਨਹੀਂ ਜੀਣਾ ਕੋਈ ਮੇਰਾ

ਹੋਰ ਕੋਈ ਚਾਹ ਨਾ ਕਰਾਂ ਇੰਤਜ਼ਾਰ ਤੇਰਾ

ਕਦੋਂ ਹੋਊ ਮਿਲਣ ਬੁਝੇ  ਸਾਡੀ ਪਿਆਸ 

ਜੱਸਾ ਕਰੇ ਮਨਤ ਰੱਖੇ ਮਿਲਣ ਦੀ ਪੂਰੀ ਆਸ

ਦੇਖੀ ਜਾਊ ਤਦ p4

              ਦੇਖੀ ਜਾਊ ਤਦ


ਕੀ ਮੈਂ ਚੰਗਾ ਬੰਦਾ

ਜਾਂ ਮੈਂ ਬੰਦਾ ਗੰਦਾ

ਪਤਾ ਕਰਨ ਤੋਂ ਮੈਂ ਸੰਗਾਂ

ਖ਼ੁਸ਼ ਆਪ ਨਾਲ ਹੋਰ ਨਾ ਮੰਗਾਂ

ਦੂਜਿਆਂ ਦੇ ਦੁੱਖ ਦੀ ਨਾ ਮੈਂਨੂੰ ਦਰਦ

ਸੋਚਾਂ ਉਨ੍ਹਾਂ ਬਾਰੇ ਜਿੱਥੇ ਤੱਕ ਮੇਰੀ ਗਰਜ

ਪੈਸਾ ਲੋਚਾਂ ਮੈਂ ਬੇ-ਸ਼ਮਾਰ 

ਠੱਗੀ ਠੋਰੀ ਮਾਰਨ ਨੂੰ ਮੈਂ ਤਿਆਰ

ਦੋਸਤ ਨੂੰ ਧੋਖਾ ਦੇਣ ਲਈ ਨਾ ਸੋਚਾਂ ਦੋਬਾਰਾ

 ਐਸੇ ਵੇਲੇ ਬਾਂਹ ਛੱਡਾਂ ਜਦ ਉਹ ਬੇਚਾਰਾ

ਹਵਸ ਮੇਰੀ ਬਾਰੇ ਨਾ ਪੁੱਛੋ ਭਾਈ

ਫੁੱਲ ਵੇਖ ਅੱਖ ਉਸ ਤੇ ਆਈ

ਦਿਲ ਪਾਪਾਂ ਭਰਿਆ ਨਾਮ ਜਪਣ ਤੋਂ ਡਰਾਂ

ਪਰ ਡਰ ਕੇ ਮੱਥਾ ਟੇਕਾਂ ਗ੍ਰੰਥ ਪੜ੍ਹਾਂ 

ਐਸੀ ਫ਼ਿਤਰਤ ਪਾ ਮੈਂ ਫਿਰ ਵੀ ਖ਼ੁਸ਼

ਪਾਪਾਂ ਦੀ ਸਜ਼ਾ ਨਾ ਮਿਲੀ ਪਾਇਆ ਨਾ ਦੁੱਖ

ਐਸ਼ ਕਰ ਹੱਸ ਕੇ ਖੁਸੀ਼ ਵਿੱਚ  ਜਿੰਦ ਲਈ ਜੀ

ਦੇਖੀਂ ਜਾਊ ਤਦ ਜਦ ਚਿਤ੍ਗੁਪਤ ਪੁਛਿਆ ਕਰ ਆਇਆ ਕੀ  

Friday, January 17, 2025

Random thought

 I believe time spent in happiness and laughter does not get added to years of your age ..

ਖੁਸ਼ੀ ਤੇ ਹੱਸ ਕੇ ਜੀਏ ਪਲ ਤੁਹਾਡੀ ਉਮਰ ਦੇ ਵਰਿਆਂ ਵਿੱਚ ਨਹੀਂ ਜਮਾਂ ਹੁੰਦੇ ।

Thursday, January 16, 2025

ਦੋਹਰੀ ਗੱਠ ਤੰਬੇ ਨੂੰ p4

     ਦੋਹਰੀ ਗੱਠ ਤੰਬੇ 


ਬੈਠੇ ਬਿਠਾਏ ਐਂਵੇਂ ਲੈ ਲਿਆ ਪੰਗਾ

ਉਸ ਪੰਗੇ ਬਾਜੋਂ ਮੈਂ ਹੋਇਆ ਨੰਗਾ

ਸਾਰੀ ਉਮਰ ਲਾ ਜੋ ਸ਼ਵੀ ਸੀ ਬਣਾਈ

ਧੌਲੀ ਦਾੜੀ ਹੋ ਉਹ ਮਿੱਟੀ ਵਿੱਚ ਮਿਲਾਈ

ਦੋਸਤ ਦੇ ਜਸ਼ਨ ਲਈ ਮੈਂ ਸਜਿਆ ਧੱਜਿਆ

ਤੇੜ ਕਹਿਰੀ ਗੱਠ ਦਾ ਤੰਬਾ ਪੱਗ ਤੁਰਲਾ ਛੱਡਿਆ

ਸ਼ੀਸ਼ੇ ਵੇਖ ਟੌਰ ਦੇ ਕੱਢੇ ਵੱਟ

ਮਜਨੂੰ ਤੋਂ ਨਾ ਸਮਝਾਂ ਆਪ ਨੂੰ ਘੱਟ

ਵਧਿਆ ਦਾਰੂ ਪੀ ਅੱਖ ਨਸ਼ਆਈ

ਬਿਲੀਓਂ ਬਣ ਸ਼ੇਰ ਹਿੰਮਤ ਪਾਈ

ਇਸ਼ਕ ਸਵਾਰ ਹੋਇਆ ਅੰਦਰੋਂ ਰਾਂਝਾ ਜਗਿਆ

ਪਟਾਈਏ ਕੋਈ ਸੁੰਦਰੀ ਮਨ ਵਿੱਚ ਤੱਕਿਆ

ਸ਼ਿਕਾਰੀ ਨਜ਼ਰ ਘੁਮਾ ਲੱਭਿਆ ਸੋਹਣਾ ਚੇਹਰਾ

ਜਾ ਕੰਨ ਬੋਲਿਆ ਤੇਰੇ ਤੇ ਦਿਲ ਆਇਆ ਮੇਰਾ

ਅੱਛਾ ਕਹਿ ਉਹ ਹਸੀ

ਚਿਤ ਆਈ ਇਹ ਫਸੀ

ਅੱਖਾਂ ਵਿੱਚ ਅੱਖਾਂ ਪਾ ਮੂਹਰੇ ਹੋ ਗਈ ਖੜ

ਖ਼ੁਸ਼ ਮੈਂ ਹੋਇਆ ਉਸ ਤੰਬਾ ਮੇਰਾ ਲਿਆ ਫੜ

ਇੱਕ ਝੱਟਕੇ ਉਸ ਤੰਬਾ ਮੇਰਾ ਦਿਤਾ ਲਾਹ

ਭਰੀ ਮਹਿਫ਼ਲ ਮੈਂ ਹੋਇਆ ਅਲਫ਼ ਨੰਗਾ

ਸ਼ਰਮ ਆਈ ਬਿਨ ਪਿੱਛੇ ਦੇਖੇ ਉੱਥੋਂ ਲਿਆ ਨਸ

ਗਾਹੋਂ ਤੰਬੇ ਨੂੰ ਦੋਹਰੀ ਗੱਠ ਲੌਣੀ ਸੌਂਹ ਖਾਈ ਜਸ







Monday, January 13, 2025

ਪੰਜ ਦੋਸਤ ਸਾਰਾ ਜਹਾਨ p4

     ਪੰਜ ਦੋਸਤ ਸਾਰਾ ਜਹਾਨ


ਵਿੱਕੀ ਨਾਲ ਬਹਿ ਚੋਪੜਿਆਂ ਖਾਈਏ

ਜ਼ਿਮੀਂ ਨਾਲ ਛੁੱਪ ਸੂਟਾ ਲਾਈਏ

ਭਮਰ ਨਾਲ ਕਲੀਆਂ ਤੇ ਮੰਡਰਾਈਏ

ਟਾਈਗਰ ਜਮਾਤੀ ਤੋਂ ਸਬਰ ਸਿਖ ਜਾਈਏ

ਮਿਲ ਗਿਲ ਦਿਲ ਖਿਲ

ਦਿਲ ਖਿਲ ਮਿਲ ਗਿਲ

ਮੇਰੇ ਪਿਆਰੇ ਦੋਸਤ ਪੰਜ ਹਨ ਮੇਰਾ ਸਾਰਾ ਜਹਾਨ

ਵਡਭਾਗੀ ਸਮਝਾਂ ਕਰਾਂ ਆਪਣੀ ਦੋਸਤੀ ਤੇ ਘੁਮਾਣ

ਦੋਸਤੀ ਨਹੀਂ ਨਵੀਂ ਹੈ ਬੜੀ ਪੁਰਾਣੀ

ਸ਼ੁਰੂ ਹੋਈ ਓਦੋਂ ਜਦ ਸਾਡੇ ਤੇ ਸੀ ਜਵਾਨੀ

ਹੁਣ ਬਿਰਧ ਉਮਰੇ ਕਈ ਵਰੇ ਨਿਭਾਈ

ਦੋਸਤ ਜਿਗਰੀ ਬਣੇ ਬਣੇ  ਦੋਸਤੋਂ ਭਾਈ

ਹੁਣ ਵੀ ਬਹਿ ਪੁਰਾਣੀਆਂ ਕਹਾਣੀਆਂ ਦੁਹਰਾ ਦੱਸੀਏ

ਸੁਣ ਉਹ ਕਾਰਨਾਮੇ  ਹੰਝੂ ਔਣ ਤੱਕ ਖਿੜ ਖਿੜ ਹੱਸੀਏ

ਇੱਕ ਦੂਜੇ ਦਾ ਮਜ਼ਾਕ ਉੜਾ ਹੱਸੀਏ ਇੱਕ ਦੂਜੇ  ਨਾਲ 

ਗੁਸਾ ਨਾ ਕੋਈ ਕਰੇ ਬਲੌਣ ਦੂਜੇ ਨੂੰ ਕਢ ਵੱਡੀ ਗਾਲ

ਦੁਖ ਵੰਡ ਦੁੱਖ ਘਟੌਣ ਖੁਸ਼ੀ ਹੋਏ ਦੂਨ ਸਵਾਈ

ਮਹਿਫ਼ਲ ਜਮਾਂ ਦੋਸਤ ਕੱਠੇ ਜਨਤ ਓੱਥੇ ਬਣਾਈ

ਸੱਚੇ ਦੋਸਤ ਮਿਲਣ ਉਸ ਜਿਸ ਮਨ ਹੈ ਆਪ ਸੱਚਾਈ

ਦੋਸਤੀ ਤੋਂ ਵੱਡਾ ਖਜ਼ਾਨਾ ਨਾ ਮਿਲੇ ਜਿਸ ਚੰਗੀ ਮੱਥੇ ਲਿਖਾਈ

,,,,,

    पंज दोस्त सारा जहान 

विकी नाल बह चोपरिया खाइए 

जिमी नाल छुप सूटा लाइए 

भंवर नाल कलियां ते मंडराए

टाइगर जमाती  तों सबर सिख जाइए

मिल गिल दिल खिल

दिल खिल मिल गिल

मेरे दोस्त पंज हन मेरा सारा जहान

वड़भागी समझा करा दोस्ती ते घुमान

दोस्ती नहीं नवि है बड़ी पुरानी

शुरू ही जद साढे ते सी जवानी

हुन वृद्ध उमरी कई वरे निभाई

दोस्त जिगरी बने बने दोस्तों भाई

हुन वी बह पुरानी कहानी दोराह दसीए 

सुन ओह कारनामे हांझू आने तक  खीडॉ हंसीए 

इक दूजे दा मजाक उड़ा हंसिए इक दूजे नाल

गुस्सा न कोई करे बुलाइए दूजे नू कड बड़ी गाल

दुख वनडे दुख होए घट खुशी होई दूंन सवाई

महफिल जमा दोस्त बैठन जनत उथे बनाई

सच्चे दोस्त मिलन जिस मन है आप सच्चाई

दोस्ती तों वडा खजाना ना मिले जिस चांगी माथे लिखाई








ਅੱਖਾਂ ਨਾਲ ਗੱਲ ਕਹੀ p4

      ਅੱਖਾਂ ਨਾਲ ਗੱਲ ਕਹੀ


  ਅੱਖਾਂ ਨਾਲ ਉਨ੍ਹਾਂ ਕੁੱਛ ਗੱਲ ਕਹੀ

ਅੱਖਾਂ ਮੇਰਿਆਂ ਵੀ ਉਹ ਗੱਲ ਸੁਣ ਲਈ

ਦਿਲ ਨੇ ਦਿਲ ਨੂੰ ਰਾਹ ਲੱਭ ਲਿਆ

ਆਪਾ ਭੁੱਲ ਮੈਂ ਉਸ ਦਾ ਹੋਇਆ

ਹਰ ਪੱਲ ਲਵਾਂ ਉਸ ਦੇ ਖ਼ਵਾਬ

ਦਿਨ ਚੈਨ ਗਵਾਇਆ ਨੀਂਦ ਕੀਤੀ ਖ਼ਰਾਬ

ਕੀ ਮੈਂ ਸਹੀ ਕੀਤਾ ਮੈਂਨੂੰ ਨਹੀਂ ਪਤਾ

ਘੱਭਰਾਂਵਾਂ ਮਤੇ ਮੈਥੋਂ ਹੋ ਗਈ ਨਾ ਖਤਾ

ਉਹ ਜੋਬਨ ਤੇ ਮੈਂ ਨਹੀਂ ਜਵਾਂ

ਜਜ਼ਬਾਤਾਂ ਤੇ ਨਾ ਹੱਸੇ ਮੈਂ ਡਰਾਂ

ਕੀ ਵਾਕਿਆ ਉਸ ਅੱਖੀਂ ਪਿਆਰ ਝਲਕ ਸੀ ਆਈ

ਜਾਂ ਮੇਰੇ ਖਿਆਲੀ ਜਲਵਾ ਸੀ ਗਲਤੀ ਮੈਂ ਖਾਈ

ਉਸ ਦੀ ਉਸ ਪਲ ਦੀ ਤਕਣੀ ਧੜਕਿਆ ਸੀ ਮੇਰਾ ਦਿਲ

ਸਵਰਗ ਦਾ ਝੂਟਾ ਸੀ ਮਿਲਿਆ ਰੂਹ ਗਈ ਸੀ ਖਿਲ

ਹੋਰ ਕੋਈ ਚਾਹ ਨਾ ਰਹੀ ਚਾਹ ਉਸ ਦੀ ਜੋ ਦਿਲੇ ਗਈ ਬਸ

ਬਾਹੀਂ ਸਮੇਟ ਘੁਟ ਜੱਫੀ ਪਾ ਜਨਤ ਪਾਂਵਾਂ ਵਰਦਾਨ ਮੰਗੇ ਜਸ 




 

Sunday, January 12, 2025

ਬੁਝੇ ਲੱਗੀ ਪਿਆਸ p4

        ਬੁਝੇ ਲੱਗੀ ਪਿਆਸ


ਨਜ਼ਰ ਮੇਰੀ ਮੈਂ ਕਾਬੂ ਕਰ ਨਾ ਸਕਾਂ

ਇਧਰ ਓਧਰ ਘੁੰਮੇ ਦਸੋ ਮੈਂ ਕੀ ਕਰਾਂ

ਫੁੱਲ ਦੇਖ ਉਹ ਖਿਲ ਖਿਲ ਜਾਏ

ਫਲ ਖਾਣ ਨੂੰ ਮਨ ਲਲਚਾਏ

ਹਸਮੁਖ ਚੇਹਰਾ ਦੇਰ ਤੱਕ ਨਿਹਾਰੇ

ਸੋਹਣੀ ਸੂਰਤ ਤੇ ਆਏ ਜਿੰਦ ਵਾਰੇ 

ਸੁਰੀਲੀ ਸੁਣ ਉਸ ਦੀ ਆਵਾਜ਼

ਕੰਨੀ ਸੰਗੀਤ ਸੁਣਾ ਸੁਣਾ ਵਜਦੇ ਸਾਜ਼

ਬਦਨ ਉਸ ਦੇ ਤੋਂ ਚਮੇਲੀ ਸੁਗੰਧ ਆਏ

ਸੁੰਘ ਕੇ ਉਹ ਮੇਰਾ ਮਨ ਨਸ਼ਆਏ

ਤਕਣੀ ਉਸ ਦੀ ਤੀਰ ਹੈ ਛੱਡਦੀ

ਸੀਨਾ ਪਾਰ ਕਰ ਦਿਲ ਸਾਡਾ ਕੱਜਦੀ

ਉਸ ਬਿਨ ਜੀ ਨਾ ਸਕਾਂ ਉਸ ਲਈ ਮਰਾਂ

ਬਾਹੀਂ ਜਕੜ ਘੁਟ ਪਿਆਰ ਕਰਾਂ

ਪਾ ਨਾ ਸਕਾਂ ਉਸ ਨੂੰ ਮੈਂ ਹੌਕੇ ਭਰਾਂ

ਮਿਲਣ ਹੋਏ ਇੱਕ ਦਿਨ ਬੁਝੇ ਲੱਗੀ ਪਿਆਸ

ਬੇਨਤੀ ਮੰਨਜੂਰ ਮਨਸ਼ਾ ਪੂਰੀ ਜੱਸਾ ਰੱਖੇ ਆਸ



Friday, January 10, 2025

ਖਾਸ ਖ਼ਵਾਇਸ਼ p4

        ਖਾਸ ਖ਼ਵਾਇਸ਼


ਬੂੱਢਾ ਦਿਲ ਧੜਕੇ ਇੱਕ ਜਵਾਨ ਲਈ

ਧੜਕਨ ਉਹ ਤੇਜ਼ ਜਾਏ ਨਾ ਸਈ

ਉਹ ਅਨਜਾਨ ਕਿ ਮੈਂ ਉਸ ਤੇ ਮਰਾਂ

ਸਮਝੇ ਨਾ ਉਸ ਨੂੰ ਪਿਆਰ   ਮੈਂ ਕਰਾਂ

ਪਿਆਰ ਆਪਣਾ ਜ਼ਾਹਰ ਕਰ ਨਾ ਸਕਾਂ

ਠਰਕੀ ਬੁੱਢਾ ਜੱਗ ਕਹੂੰ ਮੇਂ ਅੰਦਰੋਂ ਡਰਾਂ

ਬਿਨ ਉਸ ਪਾਏ ਰਹਾ ਨਾ ਜਾਏ

ਕਿਵੇਂ ਕਹਾਂ  ਮੂੰਹੋਂ ਕਹਾ ਨਾ ਜਾਏ

ਦਿਲ ਬਾਗੀ ਉਸ ਤੇ ਆਇਆ ਮੇਰੇ ਨਹੀਂ ਕਾਬੂ

ਉਸ ਦੀ ਅੱਖ ਦੀ ਤਕਣੀ ਕੀਤਾ ਸਾਡੇ ਤੇ ਜਾਦੂ

ਚਮੇਲੀ ਉਸ ਦੇ ਬਦਨ ਦੀ ਖ਼ੁਸ਼ਬੂ ਮਨ ਨੂੰ ਭਾਵੇ

ਨਿਹਾਰ ਕੇ ਹਸਮੁਖ ਗੋਰਾ ਚੇਹਰਾ ਰੂਹ ਖਿਲ ਜਾਏ

ਮਿਲਣ ਹੋਏ ਸਾਡਾ ਇੱਕ ਬਾਰ ਮੇਰੀ ਖ਼ਵਾਇਸ਼ ਹੈ ਖਾਸ

ਪਾਕ ਮੇਰਾ ਪਿਆਰ ਮਿਲਾਏ ਰਬ ਮੇਰੀ ਸੱਚੀ ਅਰਦਾਸ


ਦੋਸਤ s p4

 


ਜ਼ਿੰਦਗੀ ਮੇਂ ਮਾਯੂਸ ਹੋ ਕਰ ਮੂੰਹ ਲਟਕਾਏ ਜਬ ਬੈਠਤਾ ਹੂੰ

ਅਕਸਰ ਦੋਸਤੋਂ ਕੋ ਜਾਦ ਕਰ ਮੁਸਕਰਾਹਟ ਆ ਜਾਤੀ ਹੈ ਚੇਹਰੇ ਤੇ

जिंदगी में मायूस ही कर मुंह लटकाए जब बैठता हूं

अक्सर दोस्तों को याद कर मुस्कराहट आ जाती है चेहरे ते


਼਼਼

ਕਭ ਕਾ ਬੁਢਾਪੇ ਮੇ ਬੇਬਸ ਹੋ ਬੈਠਾ ਹੋਤਾ ਮੈਂ  ਕਈ ਬਰਸ ਪਹਿਲੇ 

ਅਗਰ ਦੋਸਤੋਂ ਕੇ ਸਾਥ ਬਿਤਾਏ ਲੰਹਮੇ ਯਾਦ ਕਰ ਫਿਰ ਜਵਾਨ ਨਾ ਸਮਝਤਾ ਆਪ ਕੋ

कब का बुढ़ापे में बेबस बैठा होता कई बरस पहले

अगर दोस्तों के साथ बिताए लम्हे याद कर फिर जवान ना समझता आप को


਼਼਼

ਹੀਰੇ ਜਵਾਹਰਾਤ ਕਿਸੀ ਕੰਮ ਨਾ ਮੇਰੇ

ਦੋਸਤੋਂ ਦੇ ਸਾਥ ਬਿਤਾਏ ਪਲ ਹੀ ਹਨ ਮੇਰੀ ਸਰਮਾਇਆ ਮੇਰੀ ਕਮਾਈ

਼਼਼਼

हीरे जवारत किसी काम ना मेरे

दोस्तों के साथ बिताए पल ही हन मेरी सरमाया मेरी कमाई


Friday, January 3, 2025

ਰੰਗੀਲਿਆਂ ਯਾਦਾਂ ਜਮਾਂ p4

     ਰੰਗੀਲਿਆਂ ਯਾਦਾਂ ਜਮਾਂ

ਮੈਂ ਆਪਣੇ ਮਨ ਦੀ ਨਾ ਮੰਨਾ

ਸਾਡੀ ਨਹੀਂ ਬਣਦੀ ਜਮਾਂ

ਮੈਂ ਕਹਾਂ ਚੱਲ ਲਾਈਏ ਹਾੜਾ

ਮਨ ਕਹੇ ਨਾ ਇਹ ਕੰਮ ਮਾੜਾ

ਮੁੜਿਆ ਨਹੀਂ ਆਇਆ ਨਾ ਬਾਜ

ਦੋ ਹਾੜੇ ਲਾ ਬਦਲੇ ਮੇਰੇ ਮਜਾਜ

ਹਵਾ ਵਿੱਚ ਉੜਾਂ ਦਿਲ ਪਿਆਰ ਆਇਆ

ਪਿਆਰ ਵਿੱਚ ਹੱਥ ਬੁੱਢੀ ਨੂੰ ਲਾਇਆ

ਬੰਬ ਫਟਿਆ ਬੁੱਢੀ ਬੋਲੀ ਸ਼ਰਮ ਕੁੱਛ ਖਾ

ਕਿਹੜੀ ਤੇਰੀ ਉਮਰ ਤੂੰ ਬਣਿਆਂ ਰਾਂਝਾ

ਫੜ ਬੇਲਨ ਕੀਤੀ ਉਸ ਮੇਰੀ ਪਿਟਾਈ

ਜੋ ਚੜੀ ਸੀ ਉਹ ਉਸ ਮਾਰ ਕੇ ਲਾਹੀ

ਨੱਸੇ ਉੱਥੋਂ ਜਾਨ ਫਿਰ ਇਸ ਬਾਰ ਵੀ ਬਚਾਈ

ਸਬਕ ਨਹੀਂ ਸਿਖਿਆ ਨਾ ਸਾਨੂੰ ਅਕਲ ਆਈ

ਸੱਭ ਭੁੱਲ ਕੁੱਛ ਦਿਨੀਂ ਮੁੜ ਗਲਤੀ ਫਿਰ ਦੋਹਰਾਈ

ਮਨ ਮਨਾਂ ਕਰੇ ਮੈਂ ਮਨ ਦੀ ਨਾ‌ ਮੰਨਾ

ਮਰਜ਼ੀ ਕਰ ਰੰਗੀਲੀਆਂ ਯਾਦਾਂ ਕੀਤਿਆਂ ਜਮਾਂ