ਰੰਗੀਲਿਆਂ ਯਾਦਾਂ ਜਮਾਂ
ਮੈਂ ਆਪਣੇ ਮਨ ਦੀ ਨਾ ਮੰਨਾ
ਸਾਡੀ ਨਹੀਂ ਬਣਦੀ ਜਮਾਂ
ਮੈਂ ਕਹਾਂ ਚੱਲ ਲਾਈਏ ਹਾੜਾ
ਮਨ ਕਹੇ ਨਾ ਇਹ ਕੰਮ ਮਾੜਾ
ਮੁੜਿਆ ਨਹੀਂ ਆਇਆ ਨਾ ਬਾਜ
ਦੋ ਹਾੜੇ ਲਾ ਬਦਲੇ ਮੇਰੇ ਮਜਾਜ
ਹਵਾ ਵਿੱਚ ਉੜਾਂ ਦਿਲ ਪਿਆਰ ਆਇਆ
ਪਿਆਰ ਵਿੱਚ ਹੱਥ ਬੁੱਢੀ ਨੂੰ ਲਾਇਆ
ਬੰਬ ਫਟਿਆ ਬੁੱਢੀ ਬੋਲੀ ਸ਼ਰਮ ਕੁੱਛ ਖਾ
ਕਿਹੜੀ ਤੇਰੀ ਉਮਰ ਤੂੰ ਬਣਿਆਂ ਰਾਂਝਾ
ਫੜ ਬੇਲਨ ਕੀਤੀ ਉਸ ਮੇਰੀ ਪਿਟਾਈ
ਜੋ ਚੜੀ ਸੀ ਉਹ ਉਸ ਮਾਰ ਕੇ ਲਾਹੀ
ਨੱਸੇ ਉੱਥੋਂ ਜਾਨ ਫਿਰ ਇਸ ਬਾਰ ਵੀ ਬਚਾਈ
ਸਬਕ ਨਹੀਂ ਸਿਖਿਆ ਨਾ ਸਾਨੂੰ ਅਕਲ ਆਈ
ਸੱਭ ਭੁੱਲ ਕੁੱਛ ਦਿਨੀਂ ਮੁੜ ਗਲਤੀ ਫਿਰ ਦੋਹਰਾਈ
ਮਨ ਮਨਾਂ ਕਰੇ ਮੈਂ ਮਨ ਦੀ ਨਾ ਮੰਨਾ
ਮਰਜ਼ੀ ਕਰ ਰੰਗੀਲੀਆਂ ਯਾਦਾਂ ਕੀਤਿਆਂ ਜਮਾਂ
No comments:
Post a Comment