ਪਿਆਰ ਦਾ ਵਿਆਪਾਰ
ਕੱਚੇ ਭਾਂਡੇ ਕਿਸੇ ਨੂੰ ਪਾਰ ਨਾ ਲਾਇਆ
ਖੁਰ ਜਾਦਾਂ ਅੱਧ ਵਾਟੇ
ਮਤਲਵੀ ਦੋਸਤ ਲੋੜ ਪਈ ਕੰਮ ਨਾ ਆਓਂਦੇ
ਬਾਂਹ ਛੱਡਣ ਪਹਿਲੀ ਸੱਟੇ
ਝੂਠੇ ਆਸ਼ਕ ਲੱਗੀ ਤੋੜ ਨਹੀਂ ਨਿਭੌਂਦਾ
ਸੋਚ ਜੱਗ ਦੀ ਉਸ ਨੂੰ ਖਾਏ
ਸੱਚਾ ਦਿਲਵਰ ਮਰਨੋਂ ਨਹੀਂ ਡਰਦਾ
ਸਿਰ ਤਲੀ ਧਰ ਇਸ਼ਕ ਦੀ ਗਲੀ ਆਏ
ਧੰਨ ਆਖੀਰ ਉਹ ਰਾਸ ਨਾ ਆਏ
ਜੋ ਗ਼ਰੀਬੀ ਖੂਨ ਚੂਸ ਬਣਾਇਆ
ਖੁਸ਼ੀ ਵੀ ਕੋਈ ਪਾ ਨਾ ਸਕਿਆ
ਜਿਸ ਕਿਸੇ ਦਾ ਦਿਲ ਦੁਖਾਇਆ
ਨਾਮ ਜੱਪ ਵੰਡ ਸ਼ੱਕ ਜੋ ਪਿਆਰ ਦਾ ਕਰ ਗਏ ਵਿਆਪਾਰ
ਜਿੰਦ ਉਨ੍ਹਾਂ ਦੀ ਲੇਖੇ ਲੱਗੀ ਕਰ ਗਏ ਸਾਗਰ ਪਾਰ
No comments:
Post a Comment