Saturday, December 14, 2024

ਕੀ ਜੱਸਾ ਸੋ਼ਦਾਈ p4

    ਕੀ ਜੱਸਾ ਸ਼ੌਦਾਈ


ਜੱਸਾ ਸੱਚ ਮੁਚ ਪਾਗਲ ਲੋਕ ਕਹਿਣ ਉਹ ਸ਼ੌਦਾਈ

ਗਲਤ ਨਹੀਂ ਲੋਕ ਇਸ ਵਿੱਚ ਕੁੱਛ ਤਾਂ ਹੈ ਸਚਾਈ

ਬੋਲਣ ਵੇਲੇ ਬੁਰਾ ਭਲਾ ਨਾ ਸੋਚੇ ਸੱਚ ਉਹ ਬੋਲੇ

ਕਿੰਨਿਆਂ ਦੀ ਜਿੰਦ ਬਰਬਾਦ ਕਰੇ ਕਿੰਨੇ ਪੋਲ ਖੋਲੇ

ਢਿੱਡ ਵਿੱਚ ਗੱਲ ਪਚਾ ਨਾ ਸਕੇ ਜੱਸਾ ਮੂੰਹ ਫੱਟ

ਮੂੰਹ ਨਾ ਰਖੇ ਕੌੜਾ ਬੈਲੇ ਅਕਲ ਜੱਸੇ ਨੂੰ ਘੱਟ

ਬਹੁਥੇਰਾ ਆਪਣੇ ਸਮਝਾ ਥੱਕੇ ਉਸ ਭੇਜੇ ਗੱਲ ਨਾ ਪਏ

ਮੈਂਨੂੰ ਸੱਭ ਪਤਾ  ਮੈਂ ਬੇਵਕੂਫ ਨਹੀਂ ਜੱਸਾ ਮੁੜ ਕਹੇ

ਬਿਨ ਮੰਗੇ ਸਲਾਹ ਵੰਡੇ ਸਲਾਹ ਉਸ ਦੀ ਬੇਕਾਰ

ਅਸਲੀਅਤ ਤੋਂ ਦੂਰ ਜੱਸਾ ਅਲੱਗ ਉਸ ਦੇ ਵਿਚਾਰ

ਵਕਤ ਦੀ ਨਬਜ਼ ਨਾ ਜਾਣੇ ਬੇਵਕਤ ਮਜ਼ਾਕ ਉਸੇ ਸੁੱਝੇ

ਬੇਹੂਦੇ ਆਪਣੇ ਚੁਟਕਲੇ ਸੁਣਾਏ ਜਦ ਬਾਕੀ ਫਿਕਰੀਂ ਰੁੱਝੇ 

ਗੌਰ ਨਾਲ ਅਗਰ ਸੋਚੋ ਜੱਸੇ ਦਾ ਫ਼ਲਸਫਾ ਸਹੀ

ਜ਼ਿੰਦਗੀ ਤਾਂ ਵੈਸੇ ਹੀ ਬੋਝ ਦੁਖ ਇਸ‌ ਵਿੱਚ ਕਈ

ਐਂਵੇਂ ਫਿਕਰਾਂ ਵਿੱਚ ਡੁਬ ਜੂਨ ਆਪਣੀ ਨਾ ਗਵਾਓ

ਮੌਕਾ ਇਹ ਹੀ ਇੱਕੋ ਹੱਸ ਕੇ ਸੰਸਾਰ ਸਾਗਰ ਲੰਘ ਜਾਓ

ਜੱਸੇ ਨੂੰ ਨਾ ਫ਼ਿਕਰ ਨਾ ਫਾਕਾ ਹੱਸ ਕੇ ਜਿੰਦ ਉਹ ਮਾਣੇ

ਸ਼ਾਇਦ ਜੱਸਾ ਐਨਾ ਸ਼ੌਦਾਈ ਨਾ ਰਾਜ ਵੱਡਾ ਉਹ ਕੋਈ ਜਾਣੇ

ਦਿੱਲ ਦਾ ਸੱਚਾ ਜੱਸਾ ਹੱਸੇ ਉਹ ਨਹੀਂ ਸ਼ੌਦਾਈ

ਖ਼ੁਸ਼ ਰਹੇ ਜ਼ਿੰਦਗੀ ਮਾਣੇ ਇਹ ਹੀ ਹੈ ਸਚਾਈ

,,,

     की जसा शौदाई 

जसा सच मुच पागल लोक कहन  शौदाई

गलत नहीं लोक इस विच कुश तो है सच्चाई

बोलन  वेले बुरा भला ना सोचे सच ओह बोले

कीनिया दी जिंद बर्बाद करे किने पोल खोले

डिड विच गल पचा ना सके जसा मुंह फट 

मुंह ना रखे कौरा बोले जसे नू अकल घट

बोथरा अपने समझा थके उस भेजे गल ना पए 

मैनू सब पता मैं बेवकूफ नहीं जसा मुड़ कहे

बिन मांगे सलाह ओह दे सलाह उस दी बेकार

असलियत तों दूर जसा अलग उस दे विचार

वक्त दी नब्ज ना पचाने बेवक्त मजाक उस नू सूझे 

बेहूदे अपने चुटकले सुनाए जद बाकी फिक्रों रुझे 

गौर नाल अगर सोचो जसे दा फलसफा सही

जिंदगी तो वैसे ही बोझ दुख इस विच कई

ऐवं फिक्रे विच डूब जिंद ना अपनी गंवाओ

मौका एक ही है यह हस के संसार सागर लांघ जाओ

जसे नू ना फिकर ना फाका हस के जिंद ओह माने

शायद जसा नहीं ऐना शौदाई राज वडा ओह की जाने

दिल दा सच जसा हंसे ओह नहीं शौदाई

कुश रहे जिन्ही माने यह ही है सच्चाई








 




No comments:

Post a Comment