ਗੁੱਸੇ ਤੀਂਵੀਂ ਤੋਂ ਡਰੇ ਖੁਦਾ
ਸਜਨ ਘਰ ਆਏ ਕਹਿਣ ਗੱਲ ਸੁਨਣ ਵਿੱਚ ਆਈ
ਸੋਚਿਆ ਜਾਣੀਏ ਉਸ ਦੀ ਸਚਾਈ
ਪੁੱਛ ਤੈਂਨੂੰ ਲਈਏ ਘੋੜੇ ਮੂੰਹੋਂ ਕਹਾਈ
ਫੈਲੀ ਗੱਲ ਜੋਰੂ ਤੇਰੇ ਤੋਂ ਡਰੇ ਨਾ ਕਰੇ ਲੜਾਈ
ਫੁਲ ਗਿਆ ਮੈਂ ਦਿਤਾ ਮੁੱਛ ਨੂੰ ਤਾਅ
ਹੁਕਮ ਦਿਤਾ ਬੀਵੀ ਨੂੰ ਪਾਣੀ ਸਾਨੂੰ ਪਿਆ
ਬੂਹੇ ਪਿੱਛੋਂ ਬੋਲ ਉਸ ਲਈ ਮੇਰੀ ਕਲਾਸ
ਕਹੇ ਹੱਥ ਨਹੀਂ ਟੁੱਟੇ ਆਪ ਭਰ ਲੈ ਚੁੱਕ ਗਲਾਸ
ਸ਼ਾਇਦ ਉਹ ਸੰਵਰ ਰਹੀ ਹੋਣੀ ਗੱਲ ਮੈਂ ਘੁਮਾਈ
ਹਾਸੇ ਪਾ ਗੱਲ ਕੁੱਛ ਇਜ਼ਤ ਬਚਾਈ
ਹਿੰਮਤ ਕੱਢ ਬੋਲਿਆ ਦੋਸਤ ਆਏ ਜਸ਼ਨ ਮਨੌਣਾਂ
ਦਾਰੂ ਲਾ ਅੱਜ ਇਨ੍ਹਾਂ ਨਾਲ ਹੱਸਣਾ ਤੇ ਗੌਣਾਂ
ਇੱਕ ਹੱਥ ਬੋਤਲ ਦੂਜੇ ਡੰਡਾ ਸ਼ੇਰਨੀ ਸ਼ੇਰ ਚੱੜ ਆਈ
ਬੋਤਲ ਸੁਟ ਫਰਸ਼ ਤੋੜੀ ਡੰਡਾ ਮੇਰੇ ਪਿੱਠ ਲਾਈ
ਦੋਸਤਾਂ ਨੂੰ ਇਸ਼ਾਰਾ ਕੀਤਾ ਚਲੋ ਨੱਸੀਏ ਹੁਣ ਖੈਰ ਨਹੀਂ ਸਾਡੀ
ਵੈਸੇ ਤੇ ਇਹ ਗਊ ਪਰ ਗੁੱਸੇ ਵਿੱਚ ਇਹ ਢਾਡੀ
ਤਿੱਤਰ ਬਿੱਤਰ ਹੋਏ ਘਰੋਂ ਦੂਰ ਖੂਹ ਤੇ ਜਾ ਲਿਆ ਸਾਹ
ਭੁੱਲੇਖੇ ਰਹੇ ਅਸੀਂ ਤੂੰ ਨਹੀਂ ਅਨੋਖਾ ਤੂੰ ਵੀ ਸਾਡੇ ਵਰਗਾ
ਰਾਜ ਘਰਾਂ ਵਿੱਚ ਤੀਂਵੀਂਆਂ ਦਾ ਗੱਲ ਇਹ ਪੱਲੇ ਲਾ
ਭੌਅ ਵਿੱਚ ਕੱਟੋ ਦਿਨ ਗੁਸੇ ਆਈ ਤੀਂਵੀਂ ਤੋਂ ਡਰੇ ਖੁਦਾ
No comments:
Post a Comment