ਕਰਾਂ ਦਿਲੋਂ ਦੁਆਏ
ਵੇਹਲੇ ਬਹਿ ਰਬ ਪਰੀ ਬਣਾਈ
ਬਣਾ ਪਰੀ ਲੜ ਮੇਰੇ ਲਾਈ
ਨਿੱਕੇ ਜਹੇ ਨੱਕ ਵਾਲੀ
ਨਾ ਜਾਦਾ ਗੋਰੀ ਨਾ ਉਹ ਕਾਲੀ
ਨਾ ਉਹ ਪਤਲੀ ਨਾ ਉਹ ਭਾਰੀ
ਦਾਨੀ ਸਾਨੀ ਰੱਖੇ ਹੱਦ ਦਾ ਜੇਰਾ
ਸਬਰ ਨਾਲ ਝੇਲੇ ਗੁੱਸਾ ਮੇਰਾ
ਗਲਤਿਆਂ ਮੇਰਿਆਂ ਤੇ ਪਰਦਾ ਪਾਏ
ਸੰਯਮ ਵਿਖਾ ਘਰੇਲੂ ਝਮੇਲੇ ਸੁਲਝਾਏ
ਉਹ ਸਰਸਵਤੀ ਉਹ ਮੰਮਤਾ ਦਾ ਭੰਡਾਰ
ਬਦੌਲਤ ਉਸ ਦੇ ਸੁਖੀ ਬਸੇ ਮੇਰਾ ਪਰਿਵਾਰ
ਸੋਚ ਦੀ ਸੁੱਚੀ ਹੱਥ ਦੀ ਸਚਿਆਰੀ
ਸੂਰਤ ਭੋਲੀ ਲੱਗੇ ਪਿਆਰੀ
ਆਪਣਿਆਂ ਲਈ ਕੁਰਬਾਨੀ ਉਸ ਲਈ ਸਹਿਜ ਸੁਭਾਅ
ਪੂਰੀ ਕਰੇ ਸਭ ਦੀ ਮਨਸਾ਼ ਆਪਣੀ ਖ਼ਵਾਇਸ਼ ਲਏ ਦਬਾ
ਮੈਂ ਅਭਾਰੀ ਕਰਜ਼ ਤਲੇ ਕਰਾਂ ਦਿਲੋਂ ਦੁਆਏ
ਸਾਰਿਆਂ ਖੁਸ਼ਿਆਂ ਰਬ ਉਸ ਦੀ ਝੋਲੀ ਪਾਏ
,,,,
करा दिलों दुआए
वहले बह रब परी बनाई
बना परी मेरे लड़ लाई
निके जहे नक वाली
ना गोरी ना काली
ना ओह पतली ना ओह भारी
दानी सानी रखे हद दा जेरा
सबर नाल झेले गुस्सा मेरा
गलतियां मेरी ते पर्दा पाए
संयम नाल घरेलू झमेले सुलझाए
ओह सरस्वती ओह ममता दा भंडार
बदौलत उस दी सुखी बसे मेरा परिवार
सोच दी सुची हाथ दी सचियरी
सूरत भोली लगे प्यारी
आपनीया लई कुर्बानी उस लई सहज सुबाअ
पूरी करे सब दी मंशा अपने ख्वाइश ले दबा
मैं आभारी करा दिलों दुआए
सारी खुशी रब उस दी झोली पाए
No comments:
Post a Comment