Wednesday, December 11, 2024

ਖ਼ੁਸ਼ੀਆਂ ਲੰਘੇ ਜੀਵਨ p4

       ਖੁਸ਼ੀਆਂ ਲੰਘੇ ਜੀਵਨ


ਦਿਨ ਬੀਤੇ ਬਿਨਾਂ ਦੁੱਖ

ਰਾਤ ਗਹਿਰੀ ਨੀਂਦ ਦਾ ਸੁੱਖ

ਉਮੀਦਾਂ ਲੈ ਚੜੇ ਸਵੇਰਾ ਮੇਰਾ

ਖੁਸ਼ੀਆਂ ਵਿੱਚ ਲੰਘੇ ਜੀਵਨ ਮੇਰਾ

ਤਨ ਮਨ ਦੀ ਤੰਦਰੁਸਤੀ ਪਾਈ

ਹੱਡੀਂ ਨਿਰੋਈ ਬਿਮਾਰੀ ਨਾ ਆਈ

ਬੱਲ ਆਪਣੇ ਮਾਰਾਂ ਬਾਗ਼ ਦਾ ਫੇਰਾ

ਖੁਸ਼ੀਆਂ ਵਿੱਚ ਲੰਘੇ ਜੀਵਨ ਮੇਰਾ

ਮਹਿਨਤ ਕੀਤੀ ਹੱਕ ਦਾ ਖਾਇਆ

ਕੱਠੀ ਨਾ ਹੋਈ ਜਾਦਾ ਮਾਇਆ

ਸਬਰ ਕੀਤਾ ਹੋਰ ਨਾ ਚਾਹਿਆ

ਮਨਸ਼ਾ ਪੂਰੀ ਇਹ ਸਕੂਨ ਮੇਰਾ

ਖੁਸ਼ੀਆਂ ਵਿੱਚ ਲੰਘੇ ਜੀਵਨ ਮੇਰਾ

ਯਾਰਾਂ ਦੀ ਯਾਰੀ

ਇੱਕ ਸੁਹਾਨੀ ਪਿਆਰੀ

ਔਲਾਦ ਕਹਿਣ ਕਾਰੀ

ਇਹ ਸਾਰੇ ਖਜ਼ਾਨਾ ਮੇਰਾ

ਖੁਸ਼ੀਆਂ ਵਿੱਚ ਲੰਘੇ ਜੀਵਨ ਮੇਰਾ

ਖੁਸ਼ੀ ਖੁਸ਼ੀ ਖੁਸ਼ੀਆਂ ਵੰਡਾਂ ਖ਼ੁਸ਼ ਰਹਾਂ

ਖ਼ੁਸ਼ ਮੇਰੇ ਸਾਰੇ ਖੁਸ਼ ਮੇਰਾ ਜਹਾਂ

 ਮਿਲਦਿਆਂ ਰਹਿਣ ਖੁਸ਼ਿਆਂ ਅਰਮਾਨ ਮੇਰਾ

ਖੈਰ ਇਹੀਓ ਮੰਗੇ ਮਨ ਮੇਰਾ

ਖੁਸ਼ੀਆਂ ਵਿੱਚ ਲੰਘੇ ਜੀਵਨ ਮੇਰਾ

,,,,

खुशियां लांघे जीवन


दिन बीते बिना दुख

रात गहरी नींद दा सुख

उम्मीदें ले चहरे मेरा सवेरा

खुशियां विच लांघे जीवन मेरा

तन मन दी तंदुरुस्ती पाई

हड़ी नारोई बीमारी न आई

बल अपने मारा भाग दा फेरा

खुशियां विच लांघे जीवन मेरा

मेहनत किती हक दा खाया

कठी ना होई जादा माया 

सबर कीता होर ना चाहिआ

मंशा पूरी यह सकून मेरा

खुशियां विच लांघे जीवन मेरा

यारा दी यारी

इक सुहानी प्यारी

औलाद कहन कार

एह सारे खजाना मेरा

खुशियां विच लांघे जीवन मेरा

खुशी खुशी खुशियां बंड खुश रहा

खुश मेरे सारे खुश मेरा जहां

मिलदिया रेहन खुशियां अरमान मेरा

खैर यही मांगे मन मेरा

खुशियां विच लांघे जीवन मेरा











No comments:

Post a Comment