ਦੂਰੋਂ ਵੇਖ ਲਵਾਂਗੇ ਜੀ
ਅੱਖਾਂ ਮੂਹਰੇ ਏਦਾਂ ਉਹ ਨੱਚ ਗਈ
ਤਨ ਮਨ ਸਾਡੇ ਅੱਗ ਮੱਚ ਗਈ
ਹੋਏ ਉਸ ਦੇ ਦੀਵਾਨੇ
ਪਰ ਉਹ ਕੀ ਜਾਣੇ
ਉਹ ਤਾਂ ਵੇਖ ਸਾਨੂੰ ਏਸੇ ਸਾਡੇ ਤੇ ਹੱਸ ਗਈ
ਬੁੱਲੀਂ ਹੱਸ ਦਿਲ ਸਾਡੇ ਵਿੱਚ ਵਸ ਗਈ
ਕੱਢ ਨਾ ਸਕਾਂ ਸੋਚਾਂ ਵਿੱਚੋਂ ਘਟਿ ਘਟਿ ਸਾਡੇ ਰੱਚ ਗਈ
ਹੱਸਮੁੱਖ ਉਸ ਦਾ ਮੁਖੜਾ ਗੋਰਾ ਉਸ ਦਾ ਰੰਗ
ਬਦਨ ਐਸੀ ਖ਼ੁਸ਼ਬੂ ਮਾਰੇ ਜਿਓਂ ਚਮੇਲੀ ਦੀ ਸੁਗੰਧ
ਐਨੀ ਉਹ ਪਿਆਰੀ ਲੱਗੇ ਉਸ ਤੇ ਵਾਰੀ ਵਾਰੀ ਜਾਂਵਾਂ
ਸੋਚਾਂ ਜੱਫੀ ਵਿੱਚ ਸਮੇਟ ਕੇ ਉਸ ਨੂੰ ਕਿਵੇਂ ਜਨਤ ਪਾਂਵਾਂ
ਕਈ ਬਾਰ ਸੋਚਿਆ ਹਿੰਮਤ ਕੱਢ ਪਿਆਰ ਦਿਆਂ ਜਤਾ
ਡਰਾਂ ਉਹ ਗੁਸਾ ਨਾ ਕਰੇ ਮਾਫ ਨਾ ਕਰੇ ਮੇਰੀ ਇਹ ਖਤਾ
ਦਿਲ ਕਹੇ ਉਹ ਨਹੀਂ ਮਿਲਣੀ ਕਰੀਏ ਅਸੀਂ ਕੀ
ਸਲਾਮਤ ਰਹੇ ਖ਼ੁਸ਼ ਰਹੇ ਦੂਰੋਂ ਵੇਖ ਲਵਾਂਗੇ ਜੀ
,,,,
दूरों वेख लवांगे जी
आंखों मोहरे ओह नच गई
तन मन साढ़े अग मच गई
होए उस दे दीवाने
पर ओह की जाने
ओह ता वेख सानू ऐसे सादे ते हस गई
बुलीं हस दिल विच बस गई
कड ना सकने सोचें बीचों साढ़े घट घट रच गई
हसमुख उस दा चेहरा गोरा उस दा रंग
बदन ऐसी खुशबू मारे जैसे चमेली दी सुगंध
एनी ओह प्यारी लगे उस तों बारी बारी जाँवन
सोच जफ्फी पा के जनत पावन
कई बार सोचिया कर हिमत प्यार दिया जता
डर ओह गुस्सा ना करे माफ ना करे मेरी खता
दिल कहे ओह नहीं मिलनी करिए आसीन की
सलामत रहे खुश रहे दूरों वेख लवेंगे जी
No comments:
Post a Comment