Wednesday, December 25, 2024

ਲੱਧ ਜਾਏਂਗਾ ਪਾਰ p4

    ਲੱਧ ਜਾਏਂਗਾ ਪਾਰ


ਪੜੇ ਢੇਰ ਸਾਰੇ ਗ੍ਰੰਥ ਰਟੇ ਮੰਤਰ ਸਾਰੇ

ਪਾਪ ਦਿਲ ਪਾਲਿਆ ਕਿਵੇਂ ਮਿਲੂ ਮੋਖ ਦਵਾਰੇ

ਲੱਖ ਸਿਆਣਪ ਤੇਰੀ ਪਰ ਤੈਂਨੂੰ ਸਮਝ ਨਾ ਆਈ

ਭੇਖ ਬਦਲ ਅਸਲ ਛੁੱਪਾ ਨੱਕ ਰਗੜ ਦੇਵੇਂ ਦੁਹਾਈ

ਨਿਰਾਸ਼ ਹੋ ਬਹਿ ਜਾਵੇਂ ਹੋਏ ਨਾ ਤੇਰੀ ਸੁਣਾਈ

ਮਨ ਤੇਰਾ ਸਚਾ ਨਹੀਂ ਭਗਤੀ ਤੇਰੀ ਨਾ ਸੁੱਚੀ

ਬੋਲਾ ਨਹੀਂ ਸੁਣਨ ਵਾਲਾ ਬਾਂਗ ਕਿਓਂ ਦੇਵੇਂ ਉੱਚੀ

ਦੁਨਿਆਂ ਤੋਂ ਅਲੱਗ ਸਮਝੇਂ ਸਮਝੇਂ ਆਪ ਨੂੰ ਬੁਧੀਮਾਨ

ਵੇਖੇਂ ਨਾ ਉਸ ਨੂੰ ਸਰਬ ਸਮਾਏ ਤੂੰ ਅੰਧਾ ਅਗਿਆਨ

ਕਾਮ ਕ੍ਰੋਧ ਤੇ ਕਾਬੂ ਪਾ ਛੱਡ ਲੋਭ ਪੈਸੇ ਦਾ ਦੁਨਿਆਂ ਦਾ ਮੋਹ

ਇਹ ਸਭ ਮਾਇਆ ਜੰਜਾਲ ਮੁਕਤ ਇਨ੍ਹਾਂ ਤੋਂ ਤੂੰ ਹੋ

ਦਿਲ ਆਪਣਾ ਸਾਫ਼ ਕਰ ਸੋਚ ਆਪਣੀ ਸੁਧਾਰ

ਨਫ਼ਰਤ ਕੱਢ ਜਹਨ ਚੋਂ ਕਰ ਸਭ ਨੂੰ ਪਿਆਰ

ਨਦਰ ਉਸ ਦੀ ਸਵੱਲੀ ਪਊ ਲੱਧ ਜਾਏਂਗਾ ਪਾਰ

,,,,,

     लद जाएंगे पार

पढ़े ढेर सारे ग्रन्थ सीखे मंत्र सारे

पाप दिल पालिया कैसे मिलू मोख दीवारे

लाख सिआनप तेरी पर तैनू समझ ना आई

भेस बदल असल छुपा नक रगड़ देवे दुहाई

निराश हो बह जाएं होए ना तेरी सुनाई

मन तेरा सुचा नहीं भगती तेरी ना सुची

बोला नहीं सुनन वाला बांग क्यों देवें ऊंची

दुनियां तों अलग समझें समझें आप नू बुद्धिमान

वेखाएं ना उस नू सर्व समाए तू अंधा अगआन

काम क्रोध कर काबू छड पैसे दुनिया दा मोह

एह सब मईया जंजाल मुक्त इन्हां तो तू हो 

दिल अपना साफ कर सोच अपनी सुधार

नफरत कड जहन बीचों कर सब नू प्यार

नदर उस दी सवली पयू लद जाएगा पार







No comments:

Post a Comment