Tuesday, December 17, 2024

ਹਾਂ ਕਰਾਂਵਾਂ ਕਿਦਾਂ p4 h

       ਹਾਂ ਕਰਾਂਵਾਂ ਕਿਦਾਂ


ਹਾਂ ਕਰੇ ਤਾਂ ਜਨਤ ਮਿਲੇ

ਪਤਾ ਚੱਲੇ ਹਾਂ ਕਰਾਂਵਾਂ ਕਿਦਾਂ

ਜਿਸ ਲਈ ਦਿਲ ਧੜਕੇ ਮੇਰਾ

ਉਸੇ ਦਿਲ ਧੜਕਣ ਸੁਣਾਵਾਂ ਕਿਦਾਂ

ਕੋਲ ਬਹੇ ਤਾਂ ਸੁਣਾਵਾਂ ਦਾਸਤਾਨ

ਦੂਰੋਂ ਆਪਣਾ ਪਿਆਰ ਜਤਾਂਵਾਂ ਕਿਦਾਂ

ਲਾਹਨਤ ਨਾ ਪਾਏ ਦੁਨਿਆਂ

ਜਗ ਤੋਂ ਲੱਗੀ ਛੁਪਾਂਵਾਂ ਕਿਦਾਂ

ਪੱਲ ਵੀ ਜੀਣਾ ਦੁਸ਼ਵਾਰ ਉਸ ਬਿਨ

ਬਿਨ ਮਿਲੇ ਜਿੰਦ ਲੰਘਾਂਵਾਂ ਕਿਦਾਂ

ਦਿਲ ਦੀਵਾਨਾ ਪਾਗ਼ਲ ਉਨ੍ਹਾਂ ਲਈ

ਇਸ ਨਦਾਨ ਨੂੰ ਸਮਝਾਵਾਂ ਕਿਦਾਂ

ਮੰਜ਼ਲ ਮੇਰੀ ਪਹੁੰਚ ਤੋਂ ਬਾਹਰ

ਪਿਆਰ ਦੀ ਮੰਜ਼ਲ ਮੈਂ ਪਾਂਵਾਂ ਕਿਦਾਂ

ਬਿਨ ਪਾਏ ਸਾਹ ਨਹੀਂ ਛੁੱਟਣਾ

ਅੱਧ ਵਾਟੇ ਛੱਡਕੇ ਜਾਂਵਾਂ ਕਿਦਾਂ

ਜਾਨ ਵਾਰਾਂ ਕੋਈ ਉਸਤਾਦ ਸਿਖਾਏ

ਯਾਰ ਆਪਣੇ ਨੂੰ ਮਨਾਂਵਾਂ ਕਿਦਾਂ

ਹਾਂ ਕਰੇ ਤਾਂ ਜਨਤ ਮਿਲੇ

ਰਬ ਜੱਸੇ ਨੂੰ ਦੱਸੇ ਹਾਂ ਕਰਾਂਵਾਂ ਕਿਦਾਂ

,,,,

       हां करावां किदां


हां करे ते जनत मिले

पता चले हां करावां कीदां

जिस लई दिल धड़के मेरा

उसे दिल धड़कन सुनवा कीदां

कोल बहे ता सुनवा दास्तां

दूर से अपना प्यार जतावाँ किदां

लानत ना पाए दुनिया

जग तों लगी चुपवान कीदां

पल भी जीना दुश्वार उस बिन

बिन मिले जिंद लगावन कीदां

दिल दीवाना पागल उस लई 

इस नादान नू समझावां कीदां

मंजल मेरे मेरी पहुंच तों बहार

प्यार दी मंजल मैं पावा कीदां

बिन पाए सह नहीं छूटना 

अध बाट छड़ जवां कीदां

जान वारा कोई उस्ताद दिखाए

यार अपने नू मनावा कीदांव

हां करे ता मिले जनत 

रब जसे नू दसे हां करावां कीदां







 

No comments:

Post a Comment