ਸੁਪਨਾ ਸਾਕਾਰ
ਹਾਂ ਉਸ ਕੀਤੀ
ਜਾਨ ਮੇਰੀ ਲੀਤੀ
ਖੁਸ਼ੀ ਮੇਰੀ ਹੱਦੋਂ ਪਾਰ
ਐਨੀ ਹੈ ਕਿ ਸਕਾਂ ਨਾ ਸੰਭਾਲ
ਸੁਪਨਾ ਸਾਡਾ ਹੋਇਆ ਸਾਕਾਰ
ਖ਼ਵਾਬ ਵਿੱਚ ਵੇਖਿਆ ਉਹ ਦਿਨ ਆਇਆ
ਪਿਆਰ ਮੇਰਾ ਅੱਜ ਰੰਗ ਲਿਆਇਆ
ਸਵਰਗ ਮਿਲਿਆ ਉਸ ਨੂੰ ਪਾਇਆ
ਕੀ ਸਹੀ ਸੁਣਿਆ ਯਕੀਨ ਨਾ ਆਏ
ਗਲਤੀ ਤਾਂ ਨਹੀਂ ਲੱਗੀ ਮਨ ਘਬਰਾਏ
ਕੀ ਸੱਚ ਮੁਚ ਉਹ ਹੋਈ ਤਿਆਰ
ਕੀ ਉਸ ਦਿਲ ਉਭਰਿਆ ਮੇਰੇ ਲਈ ਪਿਆਰ
ਨਾ-ਮੁਮਕਿਨ ਸੀ ਲੱਗਦਾ ਜਦ ਦਿਲ ਉਨ੍ਹਾਂ ਤੇ ਆਇਆ
ਕਿਸਮਤ ਮੇਰੀ ਚੰਗੀ ਕ੍ਰਿਸ਼ਮਾ ਹਾਂ ਦਾ ਹੋਇਆ
ਜਿੰਦ ਮਜ਼ੇ ਵਿੱਚ ਲੰਘੂ ਉਨ੍ਹਾਂ ਦੇ ਨਾਲ
ਜੱਫੀ ਪਾ ਰੂਹ ਹੋਊ ਨਿਹਾਲ
ਮਿਲਣ ਸਾਡੇ ਨੂੰ ਨਜ਼ਰ ਨਾ ਲੱਗੇ
ਅਰਦਾਸ ਕਰਾਂ ਮਿਲੌਣ ਵਾਲੇ ਅੱਗੇ
ਮਹਿਰ ਪਈ ਮੈਂ ਹੋਰ ਨਾ ਚਾਹਾਂ
ਹਾਂ ਉਸ ਕੀਤੀ ਮੈਂ ਸ਼ੁਕਰ ਮਨਾਵਾਂ
,,,,,
सपना साकार
हां उस कीती
जान साडी लीती
खुशी मेरी हदों पार
एनी कि सका न सम्भल
सपना साडा होया साकार
ख़ाबाब विच वेखया ओह दी आइआ
प्यार मेरा आज रंग लाया
स्वर्ग मिलिया उस नू पाया
की सही सुनिया यकीन ना आए
गलती तो नहीं लगी मन घबराए
की सच मुच ही ओह तैयार
की उस दिल उभरिया मेरे लई प्यार
नामुमकिन सी लगदा जद दिल सी उन्हां ते आइए
No comments:
Post a Comment