Sunday, December 15, 2024

ਅੰਦਰ ਦੋਨੋਂ ਸ਼ੈਤਾਨ ਤੇ ਇੰਨਸਾਨ p4 h

    ਅੰਦਰ ਦੋਨੋਂ ਸ਼ੈਤਾਨ ਤੇ ਇੰਨਸਾਨ


ਅੰਦਰ ਮੇਰੇ ਦੋਨੋਂ ਇੰਨਸਾਨ ਤੇ ਸ਼ੈਤਾਨ ਵਸਦੇ

ਉਮਰ ਭਰ ਦੋਨੋਂ ਆਪਸ ਵਿੱਚ ਰਹੇ ਲੜਦੇ

ਛੋਟੇ ਹੁੰਦੇ ਦੋਨੋਂ ਸੀ ਬੱਚੇ

ਦਿਲ ਦੇ ਸੱਚੇ ਅਕਲੋਂ ਕੱਚੇ

ਰਲ ਦੋਨੋਂ ਸ਼ਰਾਰਤ ਕਰਨ ਤੇ ਆਏ

ਬਿਨ ਨਾਗੇ ਨਿਤ ਛਿੱਤਰ ਮੈਂਨੂੰ ਪਵਾਏ

ਹੋਇਆ ਮੈਂ ਐਨਾ ਬਦਨਾਮ

ਸ਼ਰਾਰਤ ਕਿਸੇ ਦੀ ਲੱਗੇ ਮੇਰਾ ਨਾਮ

ਫਿਰ ਦੋਨੋਂ ਹੋਏ ਜਵਾਨ

ਇੰਨਸਾਨ ਨਿਮਾਣਾ ਤਕੜਾ ਸ਼ੈਤਾਨ

ਸ਼ੈਤਾਨ ਐਸੇ ਪਾਪ ਮੇਰੇ ਤੋਂ ਕਰਵਾਏ

ਅਜ ਵੀ ਸੋਚ ਥੋੜੀ ਸ਼ਰਮ ਮੈਂਨੂੰ ਆਏ

ਐਸੀ ਅੱਗ ਹਵਸ ਦੀ ਉਹ ਮੈਂਨੂੰ ਲਾਏ

ਪੂਰੀ ਕਰਨ ਲਈ ਕਈ ਪਾਪ ਮੈਂ ਕਮਾਏ

ਖਿਆਲੀ ਪਲੌਅ ਬਣਾ ਮਜ਼ਾ ਮੈਂ ਲਵਾਂ

ਕੀ ਕੀ ਸੋਚਾਂ ਦੱਸ ਨਾ ਸਕਾਂ

ਬਿਰਧ ਹੋਇਆ ਇੰਨਸਾਨ ਹੋਸ਼ ਆਈ

ਕੁੱਛ ਲਗਾਮ ਉਸ ਸ਼ੈਤਾਨ ਨੂੰ ਲਗਾਈ

ਕੋਸ਼ਿਸ਼ ਮੇਰੀ ਇੰਨਸਾਨ ਨੂੰ ਕਰਾਂ ਬਲਵਾਨ

ਸ਼ੈਤਾਨ ਨੂੰ ਸੋਧ ਆਪ ਬਣਾ ਚੰਗਾ ਇੰਨਸਾਨ

,,,,

    अंदर दोनों इंसान ते शैतान

अंदर मेरे दोनों इंसान ते शैतान वसदे 

उमर भर आपस विच रहे लढ़दे

छोटे हूंदे दोनों सी बच्चे

दिल दे सच्चे अकल दे कच्चे

रल दोनों शरारत करने ये आए

बिन नागे छीतर मैनू पवाए 

ऐसा मैं होया बदनाम

शरारत किसे दी लगे मेरे नाम

फिर होए दोनों जवान

इंसान नीमाना टकरा शैतान

शैतान ऐसे पाप मेरे तों करवाए 

आज वी सोच शर्म मैने आए

ऐसी आग हवस दी मैने लाए 

पूरी करन लई पाप कई मैं कमाए

खियाली पलाऊ बना मजा मैं लवा 

की की सोचें दस ना सकान

वृद्धि होए इंसान होश कुश आई

कुश लगाम उस शैतान ते लगाई

कोशिश मेरी इंसान नू करा बलवान

शैतान नू सोध बना चंगा इंसान












No comments:

Post a Comment