Thursday, December 19, 2024

ਪਿਆਰ ਨਹੀਂ ਖਤਾ p4

       ਪਿਆਰ ਨਹੀਂ ਖਤਾ


ਏਸ ਉਮਰੇ ਕਰ ਬੈਠਾ ਵੱਡੀ ਖਤਾ

ਸ਼ਰਮ ਨਾ ਕੀਤੀ ਨਾ ਕੀਤੀ ਹਿਆ

ਲੱਗੀ ਨਹੀਂ ਛਿਪਣੀ ਲੱਗੂ ਜਗ ਨੂੰ ਪਤਾ

ਥੂਹ ਥੂਹ ਹੋਊ ਇਜ਼ੱਤ ਮਿਲੂ ਸੁਹਾ

ਛੱਡ ਉਸ ਬਾਰੇ ਸੋਚਣਾ ਅਕਲ ਕਰ ਜ਼ਰਾ

ਉਹ ਹੁਸਨ ਦੀ ਰਾਣੀ ਤੇਰਾ ਮੱਥਾ ਨਾ ਮੂੰਹ

ਜੋਬਨ ਉਸ ਦਾ ਬੋਲੰਦਿਆਂ ਤੇ ਬੁੱਢਾ ਠੇਰਾ ਤੂੰ

ਮਨ ਨੂੰ ਲੱਗੀ ਏਨੀ ਪਿਆਰੀ ਸਹਿਜ ਉੱਠਿਆ ਪਿਆਰ

ਸੋਚਾਂ ਪਿਆਰ ਜਿੱਥੇ ਸੱਚਾ ਉੱਥੇ ਵਰਿਆਂ ਦਾ ਕੀ ਵਿਚਾਰ

ਡਰ ਇੱਕ ਤਰਫਾ਼ ਪਿਆਰ ਮੇਰਾ ਰਹੇ ਨਾ ਅਧੂਰਾ

ਅਰਦਾਸ ਕਰਾਂ ਦਿਲੋਂ ਪਿਆਰ ਹੋਏ ਮੇਰਾ ਪੂਰਾ

ਮਹਿਰ ਪਏ ਉਸ ਦਿਲ ਮੋਹ ਸਾਡੇ ਲਈ ਜਾਗੇ

ਜਿੰਦ ਲੇਖੇ ਲੱਗੇ ਸਮਝਾਂਗੇ ਆਪ ਨੂੰ ਵਡਭਾਗੇ

ਮਿਲ ਸਤ ਸਵਰਗ ਪਾਂਵਾਂ ਲਵਾਂ ਜੀਣ ਦਾ ਮਜ਼ਾ

ਮਾਫ਼ ਕਰੂ ਬਖ਼ਸ਼ਣਹਾਰ ਪਿਆਰ ਨਹੀਂ ਕੋਈ ਖਤਾ 

,,,,

       प्यार नहीं खता 


इस उम्र कर बैठा मैं बड़ी खता 

शर्म ना किती ना किती हीआ

लगी नहीं छिपनी लगू जग नू पता

थू थू होऊ इज्जत मिलू सुहा

छड़ उस बारे सोचना अकल कर ज़रा 

ओह हुस्न दी रानी तेरा माथा ना मुंह

जोबन उस दा बुलंदियां विच बूढ़ा ठहरा तूं 

मन नू लगी एनी प्यारी  दिल सहज उठिए प्यार

सोचें जीथे प्यार सच्चा उथे वरिया दा की विचार

डर इक तरफा प्यार मेरा रह ना जाए अधूरा

अरदास करा दिलों प्यार मेरा होए पूरा

मेहर पाए उस दिल मोह साढए लई जागे 

जिंद लेखें लगू समझूं आप नू वड़भागए 

मिल सत स्वर्ग पावा लवां जीन दा मज़ा

माफ करू जीवनहार प्यार नहीं कोई खता 





No comments:

Post a Comment